🔥 TRENDING 6 Youths Arrested in Nuh Over Alleged... Bengaluru College Student Stabbed to D... Mumbai Special Court Denies Bail to Ac... ASSOCHAM says India’s business confide... India's Live-Events Market Grows 44% t... India Calls on Qatari Investors to Dee...
01 Oct 2026•
ગુજરાતી मराठी ਪੰਜਾਬੀ বাংলা
Crime

ਡੇਰਾਬੱਸੀ ਪੁਲਿਸ ਵੱਲੋਂ ਦੋ ਸ਼ਾਤਰ ਚੋਰ ਕਾਬੂ; ਫਰਿੱਜ, ਵਾਸ਼ਿੰਗ ਮਸ਼ੀਨ, ਐੱਲ.ਈ.ਡੀ. ਸਮੇਤ ਸੋਨੇ ਦੇ ਗਹਿਣੇ ਬਰਾਮਦ

✍️ Reporter: Gaurav Sharma 🗓 01 Oct 2026, 09:12 AM 👁 9
Watch on: ▶️ YouTube
Share: 💬 WhatsApp 📘 Facebook 𝕏 Post

ਡੇਰਾਬੱਸੀ ਪੁਲਿਸ ਵੱਲੋਂ ਦੋ ਸ਼ਾਤਰ ਚੋਰ ਕਾਬੂ; ਫਰਿੱਜ, ਵਾਸ਼ਿੰਗ ਮਸ਼ੀਨ, ਐੱਲ.ਈ.ਡੀ. ਸਮੇਤ ਸੋਨੇ ਦੇ ਗਹਿਣੇ ਬਰਾਮਦ

ਡੇਰਾਬੱਸੀ ਪੁਲਿਸ ਵੱਲੋਂ ਦੋ ਸ਼ਾਤਰ ਚੋਰ ਕਾਬੂ; ਫਰਿੱਜ, ਵਾਸ਼ਿੰਗ ਮਸ਼ੀਨ, ਐੱਲ.ਈ.ਡੀ. ਸਮੇਤ ਸੋਨੇ ਦੇ ਗਹਿਣੇ ਬਰਾਮਦ
​ਘਰਾਂ ਅਤੇ ਕਰਿਆਨਾ ਦੁਕਾਨ 'ਚ ਚੋਰੀ ਕਰਨ ਵਾਲੇ ਮੁਲਜ਼ਮਾਂ ਪਾਸੋਂ ਲੱਖਾਂ ਰੁਪਏ ਦਾ ਸਾਮਾਨ ਬਰਾਮਦ, ਅਦਾਲਤ ਨੇ ਦਿੱਤਾ ਇੱਕ ਦਿਨ ਦਾ ਪੁਲਿਸ ਰਿਮਾਂਡ

ਡੇਰਾਬੱਸੀ ਪੁਲਿਸ ਨੇ ਇਲਾਕੇ ਵਿੱਚ ਸਰਗਰਮ ਦੋ ਸ਼ਾਤਰ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਭਾਰੀ ਸਾਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਮਿਤੀ 19 ਸਤੰਬਰ ਨੂੰ ਸ਼ਿਕਾਇਤਕਰਤਾ ਜੱਸੀ ਵਾਸੀ ਵਿਸ਼ਾਲ ਇਨਕਲੇਵ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਡੇਰਾਬੱਸੀ ਵਿਖੇ ਮੁਕੱਦਮਾ ਨੰਬਰ 404, ਧਾਰਾ 305 ਅਤੇ 331(4) ਬੀ.ਐੱਨ.ਐੱਸ. (BNS) ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਨਾਕਾਬੰਦੀ ਦੌਰਾਨ ਮੁੱਦਈ ਦੀ ਸ਼ਨਾਖ਼ਤ 'ਤੇ ਪੁਲਿਸ ਵੱਲੋਂ ਅਨਿਲ ਉਰਫ਼ ਬੰਬੀ ਪੁੱਤਰ ਮਹੀਪਾਲ ਸਿੰਘ ਅਤੇ ਸੋਬਾ ਪੁੱਤਰ ਜੋਗਿੰਦਰ (ਦੋਵੇਂ ਵਾਸੀ ਵਿਸ਼ਾਲ ਇਨਕਲੇਵ, ਪਿੰਡ ਤ੍ਰਿਵੇਦੀ ਕੈਂਪ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਿਮਾਂਡ ਦੌਰਾਨ ਮੁਲਜ਼ਮਾਂ ਨੇ ਤ੍ਰਿਵੇਦੀ ਕੈਂਪ ਵਾਸੀ ਮੂਰਤੀ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਈਸਾਪੁਰ ਰੋਡ ਸਥਿਤ ਕਰਿਆਨੇ ਦੀ ਦੁਕਾਨ 'ਚੋਂ ਨਕਦੀ ਤੇ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਬੂਲੀਆਂ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇੱਕ ਫਰਿੱਜ, ਇੱਕ ਵਾਸ਼ਿੰਗ ਮਸ਼ੀਨ, ਇੱਕ ਐੱਲ.ਈ.ਡੀ., ਸੋਨੇ ਦੀਆਂ ਵਾਲੀਆਂ, ਦੋ ਸੋਨੇ ਦੀਆਂ ਅੰਗੂਠੀਆਂ, ਚਾਂਦੀ ਦੀਆਂ ਝਾਂਜਰਾਂ, ਇੱਕ ਗੱਡੀ ਦੀ ਚਾਬੀ ਅਤੇ ਦੋ ਆਧਾਰ ਕਾਰਡ ਬਰਾਮਦ ਕਰ ਲਏ ਹਨ। ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
📲Get App