🔥 TRENDING Tajikistan Says UNSC Seat Bid Not Abou... Priyanka Gandhi Renews Demand for CEC’... Virat Kohli's Masterclass Leads India... Virat Kohli reaches 15,000 ODI runs as... Mehbooba Mufti Meets Mirwaiz Umar Afte... Kohli, Gill guide India to victory in...
28 Sep 2026•
ગુજરાતી मराठी ਪੰਜਾਬੀ বাংলা
Local

ਪਿੰਡ ਕੋਟਲਾ ਨਿਹੰਗ ਵਿਖੇ ਬੱਚਿਆਂ ਨੂੰ ਪਿਤਾ ਗੁਰਦੇਵ ਸਿੰਘ ਦੀ ਯਾਦ ਵਿੱਚ ਫੁੱਟਬਾਲਾਂ ਭੇਂਟ

✍️ Reporter: Sandeep Kumar Joshi 🗓 27 Sep 2026, 03:34 PM 👁 28
Watch on: ▶️ YouTube
Share: 💬 WhatsApp 📘 Facebook 𝕏 Post

ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਖੇ ਗਾਇਕ ਲਖਵੀਰ ਸਿੰਘ ਲੱਖਾ, ਤਹਿਸੀਲਦਾਰ ਰਵਿੰਦਰ ਸਿੰਘ ਅਤੇ ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾ ਵੱਲੋਂ ਆਪਣੇ ਪਿਤਾ ਗੁਰਦੇਵ ਸਿੰਘ ਦੀ ਯਾਦ ਵਿੱਚ ਸਥਾਨਕ ਸਟੇਡੀਅਮ ਵਿੱਚ ਬੱਚਿਆਂ ਨੂੰ ਫੁੱਟਬਾਲਾਂ ਦਿੱਤੀਆਂ ਗਈਆਂ।

ਰੂਪਨਗਰ - ਪਿੰਡ ਕੋਟਲਾ ਨਿਹੰਗ ਵਿਖੇ ਗਾਇਕ ਲਖਵੀਰ ਸਿੰਘ ਲੱਖਾ, ਤਹਿਸੀਲਦਾਰ ਰਵਿੰਦਰ ਸਿੰਘ ਅਤੇ ਕਾਂਗਰਸੀ ਆਗੂ ਆੜ੍ਹਤੀ ਨਿਰਮਲ ਸਿੰਘ ਨਿੰਮਾ ਵੱਲੋਂ ਆਪਣੇ ਪਿਤਾ ਗੁਰਦੇਵ ਸਿੰਘ ਦੀ ਯਾਦ ਵਿੱਚ ਸ਼ਹੀਦ ਗੁਰਚਰਨ ਸਿੰਘ ਸਾਬਕਾ ਐਮ.ਐਲ.ਏ. ਦੀ ਯਾਦ ਵਿੱਚ ਬਣੇ ਸਟੇਡੀਅਮ ਵਿੱਚ ਬੱਚਿਆਂ ਨੂੰ ਫੁੱਟਬਾਲਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਵੀਆਂ ਪੁਲਾਂਘਾਂ ਪੁੱਟਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ।

ਇਹ ਸਮਾਜ ਸੇਵੀ ਪਰਿਵਾਰ ਪਹਿਲਾਂ ਵੀ ਆਪਣੇ ਪਿਤਾ ਗੁਰਦੇਵ ਸਿੰਘ ਅਤੇ ਮਾਤਾ ਲਾਭ ਕੌਰ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਲਈ ਗੇਟ ਬਣਾ ਚੁੱਕੇ ਹਨ। ਇਸ ਤੋਂ ਇਲਾਵਾ, ਹਰ ਸਾਲ 7 ਦਸੰਬਰ ਅਤੇ 24 ਜਾਂ 26 ਸਤੰਬਰ ਨੂੰ ਬੱਚਿਆਂ ਨੂੰ ਕਾਪੀਆਂ-ਪੈਨ ਵੀ ਵੰਡੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਮਾਤਾ ਲਾਭ ਕੌਰ ਪਿੰਡ ਕੋਟਲਾ ਨਿਹੰਗ ਦੇ ਸਰਪੰਚ ਅਤੇ ਬਲਾਕ ਸੰਮਤੀ ਦੇ ਮੈਂਬਰ ਰਹਿ ਚੁੱਕੇ ਹਨ, ਜਦਕਿ ਨਿਰਮਲ ਸਿੰਘ ਨਿੰਮਾ ਮਿਊਂਸਪਲ ਕਮੇਟੀ ਰੋਪੜ ਦੇ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਹਨ।

ਇਸ ਮੌਕੇ ਗਾਇਕ ਲਖਵੀਰ ਸਿੰਘ ਲੱਖਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਕੇ.ਪੀ. ਸਿੰਘ ਸਾਬਕਾ ਸਪੀਕਰ ਅਤੇ ਸੁਖਵਿੰਦਰ ਸਿੰਘ ਵਿਸਕੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਹ ਸਟੇਡੀਅਮ ਉਸਾਰ ਕੇ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਸਟੇਡੀਅਮ ਵਿੱਚ ਇੱਕ ਖੇਡ ਮੇਲਾ ਵੀ ਕਰਵਾਇਆ ਜਾਵੇਗਾ।

ਇਸ ਮੌਕੇ ਬੱਚਿਆਂ ਤੋਂ ਇਲਾਵਾ ਨਰਿੰਦਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਐਡਵੋਕੇਟ ਬਰਿੰਦਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਹਰਮੀਤ ਸਿੰਘ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਲਖਵੀਰ ਸਿੰਘ ਸੀ.ਐਮ.ਓ. ਦਫਤਰ, ਵਿਨੋਦ ਕੁਮਾਰ ਪੰਚ, ਦਵਿੰਦਰ ਸਿੰਘ ਮਨੀ, ਕੈਪਟਨ ਗੁਰਿੰਦਰ ਸਿੰਘ, ਸੁੱਖਾ ਕੋਚ, ਸੁਰਜੀਤ ਸਿੰਘ, ਬਲਵੀਰ ਸਿੰਘ, ਤਰੁਨਪ੍ਰੀਤ ਸਿੰਘ ਅਤੇ ਮਾਤਾ ਲਾਭ ਕੌਰ ਦੇ ਪੜਪੋਤੇ ਗੁਰਰਬਾਬ ਸਿੰਘ ਕੈਨੇਡਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
📲Get App