🔥 ट्रेंडिंग कर्नाटक FDA ने 254 फार्मा कंपनियों पर... भारी बारिश से निंबड़ी चांदावता के खेतो... एमएसआरटीसी बस का दुर्घटना: बेलापुर फॉल... हिंदू व्यापारी की हत्या के मामले में द... डिज़ाइन विफलता से हुई मृत्यु पर सड़क ए... ईपीई पर बस का ट्रक से टकराव, ड्राइवर घ...
28 सित. 2026•
ગુજરાતી मराठी ਪੰਜਾਬੀ বাংলা

ਜਲੰਧਰ: ਲਿੰਕ ਰੋਡ ’ਤੇ ਗੈਰ-ਕਾਨੂੰਨੀ ਥੜੀਆਂ ਤੇ ਘੇਰਾਬੰਦੀ ਨਾਲ ਸੜਕ ਚੌੜਾਈ ਘਟੀ, ਖ਼ਤਰਾ ਵਧਿਆ

✍️ रिपोर्टर: Pardeep Thind 🗓 26 सित. 2026, 03:00 PM 👁 22
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸੜਕ ਤੇ ਨਜਾਇਜ਼ ਕਬਜ਼ਾ

ਜਲੰਧਰ: ਲਿੰਕ ਰੋਡ ’ਤੇ ਗੈਰ-ਕਾਨੂੰਨੀ ਥੜੀਆਂ ਤੇ ਘੇਰਾਬੰਦੀ ਨਾਲ ਸੜਕ ਚੌੜਾਈ ਘਟੀ, ਖ਼ਤਰਾ ਵਧਿਆ
ਜਲੰਧਰ, 12 ਸਤੰਬਰ — ਸ੍ਰੀ ਗੁਰੂ ਰਵਿਦਾਸ ਨਗਰ ਖੇਤਰ ਦੇ ਗਲੀ ਨੰਬਰ 2 ਵਿੱਚ ਰਤਨ ਕਲੀਨਿਕ ਤੋਂ ਥੋੜ੍ਹਾ ਅੱਗੇ ਖੱਬੇ ਪਾਸੇ ਲਿੰਕ ਰੋਡ ਉੱਤੇ ਘਰਾਂ ਦੇ ਵਸਨੀਕਾਂ ਵੱਲੋਂ ਉਸਾਰੀਆਂ ਗਈਆਂ ਉੱਚੀਆਂ ਥੜੀਆਂ ਤੇ ਰੋਡ ਘੇਰਣ ਕਾਰਨ ਸੜਕ ਦੀ ਅਸਲੀ ਚੌੜਾਈ ਬਹੁਤ ਘੱਟ ਗਈ ਹੈ। ਇਸ ਨਾਲ ਰਾਤ ਦੇ ਹਨੇਰੇ ਵਿੱਚ ਵਾਹਨਾਂ ਨਾਲ ਟੱਕਰ ਹੋਣ ਤੇ ਰਹਿਣ ਵਾਲਿਆਂ ਲਈ ਰੋਜ਼ਾਨਾ ਤਕਲੀਫ਼ ਦਾ ਖ਼ਤਰਾ ਵਧ ਗਿਆ ਹੈ।
ਸਥਾਨਕ ਇੰਜੀਨੀਅਰ ਪ੍ਰਦੀਪ ਕੁਮਾਰ ਵੱਲੋਂ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਇੰਸਪੈਕਟਰ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਇਸ ਲਿੰਕ ਰੋਡ ਉੱਤੇ ਘਰਾਂ ਵੱਲੋਂ ਲਗਭਗ ਚਾਰ ਫੁੱਟ ਉੱਚੀਆਂ ਵੱਡੀਆਂ ਥੜੀਆਂ ਬਣਾ ਲਈਆਂ ਗਈਆਂ ਹਨ। ਕੁਝ ਘਰਾਂ ਨੇ ਸੀਵਰ ਪਾਈਪਾਂ ਦੀਆਂ ਥੜੀਆਂ ਵੀ ਉੱਚੀਆਂ ਕਰ ਲਈਆਂ ਹਨ ਤੇ ਚਾਰ ਦੀਵਾਰੀਆਂ ਨੂੰ ਸੜਕ ਵੱਲ ਵਧਾ ਕੇ ਰੋਡ ਘੇਰ ਲਿਆ ਗਿਆ ਹੈ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਸ ਗਲੀ/ਸੜਕ ਦੀ ਅਸਲੀ ਚੌੜਾਈ ਸਿਰਫ਼ 11 ਫੁੱਟ 6 ਇੰਚ ਹੈ, ਪਰ ਥੜੀਆਂ ਤੇ ਘੇਰਾਬੰਦੀ ਕਾਰਨ ਇਹ ਘਟ ਕੇ ਮਹਿਜ਼ 7 ਫੁੱਟ ਰਹਿ ਗਈ ਹੈ। ਇਸ ਕਰਕੇ ਰਾਤ ਵੇਲੇ ਕਿਸੇ ਵੀ ਵਾਹਨ ਨਾਲ ਉੱਚੀਆਂ ਥੜੀਆਂ ਨਾਲ ਟੱਕਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਹਨਾਂ ਘਰਾਂ ਦੇ ਮਾਲਕ ਰੋਜ਼ ਕਲੇਸ਼ ਰੱਖਦੇ ਤੇ ਆਸ-ਪਾਸ ਰਹਿਣ ਵਾਲਿਆਂ ਨੂੰ ਤਕਲੀਫ਼ ਪਹੁੰਚਾਉਂਦੇ ਹਨ।
ਸ਼ਿਕਾਇਤ ਕਰਤਾ ਨੇ ਨਗਰ ਨਿਗਮ ਤੋਂ ਤੁਰੰਤ ਜਾਂਚ ਕਰਕੇ ਸੜਕ ਵਿੱਚ ਗੈਰ ਕਨੂੰਨੀ ਲੰਮੀਆ ਥੜੀਆਂ ਹਟਾਉਣ ਤੇ ਰੋਡ ਖੁੱਲ੍ਹੀ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਵਾਹਨ ਚਾਲਕਾਂ ਤੇ ਰਹਿਣ ਵਾਲਿਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਉਮੀਦ ਜਤਾਈ ਜਾ ਰਹੀ ਹੈ।
📲Get App