🔥 TRENDING Uttarakhand CM Pushkar Singh Dhami ask... TRAI Unveils Updated DND and MySpeed A... Delhi Experiences Early Winter: Septem... Delhi Alcohol Prices Set to Rise This... Kiccha Sudeep marks 30 years in cinema... Haryana Announces Relief Measures for...
28 Sep 2026•
ગુજરાતી मराठी ਪੰਜਾਬੀ বাংলা
Crime

ਆਰ.ਟੀ.ਓ. ਐਸ.ਏ.ਐਸ. ਨਗਰ ਵੱਲੋਂ ਡੇਰਾਬੱਸੀ ਵਿਖੇ ਹੋਰਨਾਂ ਸੂਬਿਆਂ ਦੇ ਸੈਲਾਨੀ ਵਾਹਨਾਂ ਵੱਲੋਂ ਪੰਜਾਬ ਟੈਕਸ ਦੀ ਚੋਰੀ ਖ਼ਿਲਾਫ਼ ਸਖ਼ਤ ਕਾਰਵਾਈ

✍️ Reporter: Gaurav Sharma 🗓 26 Sep 2026, 01:52 PM 👁 55
Watch on: ▶️ YouTube
Share: 💬 WhatsApp 📘 Facebook 𝕏 Post

ਆਰ.ਟੀ.ਓ. ਐਸ.ਏ.ਐਸ. ਨਗਰ ਵੱਲੋਂ ਡੇਰਾਬੱਸੀ ਵਿਖੇ ਹੋਰਨਾਂ ਸੂਬਿਆਂ ਦੇ ਸੈਲਾਨੀ ਵਾਹਨਾਂ ਵੱਲੋਂ ਪੰਜਾਬ ਟੈਕਸ ਦੀ ਚੋਰੀ ਖ਼ਿਲਾਫ਼ ਸਖ਼ਤ ਕਾਰਵਾਈ

ਆਰ.ਟੀ.ਓ. ਐਸ.ਏ.ਐਸ. ਨਗਰ ਵੱਲੋਂ ਡੇਰਾਬੱਸੀ ਵਿਖੇ ਹੋਰਨਾਂ ਸੂਬਿਆਂ ਦੇ ਸੈਲਾਨੀ ਵਾਹਨਾਂ ਵੱਲੋਂ ਪੰਜਾਬ ਟੈਕਸ ਦੀ ਚੋਰੀ ਖ਼ਿਲਾਫ਼ ਸਖ਼ਤ ਕਾਰਵਾਈ
8.22 ਲੱਖ ਰੁਪਏ ਦੇ ਜੁਰਮਾਨੇ ਤੇ ਬਕਾਇਆ ਟੈਕਸ ਲਗਾਏ; ਕਈ ਟੂਰਿਸਟ ਬੱਸਾਂ ਅਤੇ ਫੋਰਸ ਅਰਬਾਨੀਆ ਵਾਹਨ ਜ਼ਬਤ
ਡੇਰਾਬਸੀ,
ਅੰਤਰਰਾਜੀ ਸੈਲਾਨੀ ਟਰਾਂਸਪੋਰਟ ਆਪਰੇਟਰਾਂ ਵੱਲੋਂ ਪੰਜਾਬ ਵਿੱਚ ਟੈਕਸਾਂ ਦੀ ਕਥਿਤ ਚੋਰੀ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਦਫ਼ਤਰ (ਆਰ.ਟੀ.ਓ.), ਐਸ.ਏ.ਐਸ. ਨਗਰ ਵੱਲੋਂ ਡੇਰਾਬੱਸੀ ਸਬ-ਡਵੀਜ਼ਨ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਇਹ ਚੈਕਿੰਗ ਮੁਹਿੰਮ ਖੇਤਰੀ ਟਰਾਂਸਪੋਰਟ ਅਫ਼ਸਰ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਗਗਨਦੀਪ ਸਿੰਘ ਅਤੇ ਵਿਭਾਗੀ ਅਮਲੇ ਵੱਲੋਂ ਚਲਾਈ ਗਈ। ਟੀਮ ਨੇ ਡੇਰਾਬੱਸੀ ਦੇ ਪ੍ਰਮੁੱਖ ਮਾਰਗਾਂ 'ਤੇ ਅਚਾਨਕ ਨਾਕੇ ਲਗਾ ਕੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਪਾਰਕ ਯਾਤਰੀ ਵਾਹਨਾਂ ਦੇ ਪੰਜਾਬ ਰਾਜ ਦੇ ਲਾਜ਼ਮੀ ਰੋਡ ਟੈਕਸ, ਪੈਸੰਜਰ ਟੈਕਸ, ਜਾਇਜ਼ ਪਰਮਿਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ।
ਚੈਕਿੰਗ ਦੌਰਾਨ 10 ਟੂਰਿਸਟ ਬੱਸਾਂ ਅਤੇ 3 ਫੋਰਸ ਅਰਬਾਨੀਆ ਵੈਨਾਂ ਸਮੇਤ ਹੋਰ ਵਪਾਰਕ ਯਾਤਰੀ ਵਾਹਨਾਂ ਦੇ ਚਲਾਨ ਕੀਤੇ ਗਏ। ਇਹਨਾਂ ਵਾਹਨਾਂ ਵਿਰੁੱਧ ਮੋਟਰ ਵਹੀਕਲ ਕਾਨੂੰਨਾਂ ਦੀ ਉਲੰਘਣਾ ਅਤੇ ਪੰਜਾਬ ਵਿੱਚ ਲਾਗੂ ਟੈਕਸਾਂ ਦੀ ਅਦਾਇਗੀ ਨਾ ਕਰਨ 'ਤੇ ਕਾਰਵਾਈ ਕੀਤੀ ਗਈ। ਉਲੰਘਣਾ ਕਰਨ ਵਾਲਿਆਂ 'ਤੇ ਕੁੱਲ 8.22 ਲੱਖ ਰੁਪਏ ਦੀ ਕੰਪਾਊਂਡਿੰਗ ਫ਼ੀਸ ਅਤੇ ਬਕਾਇਆ ਟੈਕਸ ਲਗਾਇਆ ਗਿਆ।
ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਨੂੰ ਮੌਕੇ 'ਤੇ ਹੀ ਜ਼ਬਤ ਕਰਕੇ ਲੇਹਲੀ ਅਤੇ ਲਾਲੜੂ ਪੁਲਿਸ ਥਾਣਿਆਂ ਵਿੱਚ ਬੰਦ ਕਰਵਾਇਆ ਗਿਆ। ਇਹ ਵਾਹਨ ਲੋੜੀਂਦੀਆਂ ਰੈਗੂਲੇਟਰੀ ਰਸਮਾਂ ਪੂਰੀਆਂ ਹੋਣ ਅਤੇ ਬਕਾਇਆ ਟੈਕਸਾਂ ਦੇ ਨਿਪਟਾਰੇ ਤੱਕ ਉੱਥੇ ਹੀ ਰਹਿਣਗੇ।
ਆਰ.ਟੀ.ਓ. ਵੱਲੋਂ ਹੋਰਨਾਂ ਸੂਬਿਆਂ ਵਿੱਚ ਰਜਿਸਟਰਡ ਟੂਰਿਸਟ ਬੱਸਾਂ, ਮੈਕਸੀ ਕੈਬਾਂ ਅਤੇ ਲਗਜ਼ਰੀ ਯਾਤਰੀ ਵਾਹਨਾਂ ਦੇ ਆਪਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਵਿੱਚ ਦਾਖ਼ਲ ਹੋਣ ਅਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੇ ਲਾਗੂ ਟੈਕਸਾਂ ਦਾ ਭੁਗਤਾਨ ਯਕੀਨੀ ਬਣਾਉਣ ਅਤੇ ਜਾਇਜ਼ ਪਰਮਿਟ ਤੇ ਲੋੜੀਂਦੇ ਅਧਿਕਾਰਤ ਦਸਤਾਵੇਜ਼ ਆਪਣੇ ਕੋਲ ਰੱਖਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਜੁਰਮਾਨੇ ਅਤੇ ਵਾਹਨ ਜ਼ਬਤੀ ਸਮੇਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਰ.ਟੀ.ਓ. ਨੇ ਸਪੱਸ਼ਟ ਕੀਤਾ ਕਿ ਐਸ.ਏ.ਐਸ. ਨਗਰ ਦੇ ਅੰਤਰਰਾਜੀ ਮਾਰਗਾਂ 'ਤੇ ਟੈਕਸ ਚੋਰੀ ਅਤੇ ਬਿਨਾਂ ਜਾਇਜ਼ ਪ੍ਰਵਾਨਗੀ ਦੇ ਵਾਹਨ ਚਲਾਉਣ ਵਿਰੁੱਧ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
📲Get App