🔥 TRENDING નબીપુર નજીક તલવારની અણીએ લૂંટના પ્રયાસ... Trump Suggests Pre-Midterm Strikes on... शहीद कुंदन का अस्थि कलश तिरंगे में लिप... Vikram Misri Discusses Russia and Iran... India Must Navigate Diplomatic Tightro... Political Clash Escalates as Calls Gro...
28 Sep 2026•
ગુજરાતી मराठी ਪੰਜਾਬੀ বাংলা
Health

ਜੈਤੋ: ਰਿਟਾਇਰਡ ਨਰਸ ਤੇ ਆਸ਼ਾ ਵਰਕਰ ਦੀ ਲਾਪਰਵਾਹੀ ਨਾਲ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

✍️ Reporter: Suraj 🗓 24 Sep 2026, 12:56 PM 👁 61
Share: 💬 WhatsApp 📘 Facebook 𝕏 Post

ਜੈਤੋ ਵਿੱਚ ਇੱਕ ਰਿਟਾਇਰਡ ਨਰਸ ਅਤੇ ਆਸ਼ਾ ਵਰਕਰ 'ਤੇ ਬਿਨਾਂ ਡਾਕਟਰੀ ਸਹੂਲਤਾਂ ਦੇ ਘਰ ਵਿੱਚ ਜ਼ਬਰਦਸਤੀ ਡਿਲੀਵਰੀ ਕਰਵਾਉਣ ਦਾ ਦੋਸ਼ ਲੱਗਾ ਹੈ, ਜਿਸ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪੀੜਤ ਮਹਿਲਾ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਜੈਤੋ (ਫ਼ਰੀਦਕੋਟ): ਜੈਤੋ ਦੇ ਚੈਨਾ ਰੋਡ 'ਤੇ ਇੱਕ ਰਿਟਾਇਰਡ ਨਰਸ ਅਤੇ ਆਸ਼ਾ ਵਰਕਰ ਵੱਲੋਂ ਬਿਨਾਂ ਕਿਸੇ ਡਾਕਟਰੀ ਸੁਵਿਧਾ ਦੇ ਘਰ ਵਿੱਚ ਜ਼ਬਰਦਸਤੀ ਡਿਲੀਵਰੀ ਕਰਵਾਉਣ ਅਤੇ ਇਸ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਰੇਸ਼ਮਾ (ਪਤਨੀ ਸੂਰਜ, ਵਾਸੀ ਨੇੜੇ ਬਿਸ਼ਨੰਦੀ ਫਾਟਕ, ਜੈਤੋ) ਨੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤ ਮਹਿਲਾ ਰੇਸ਼ਮਾ ਨੇ ਦੱਸਿਆ ਕਿ ਉਹ ਆਪਣੇ ਗਰਭ ਅਵਸਥਾ ਸਬੰਧੀ ਜਾਣਕਾਰੀ ਅਤੇ ਸਲਾਹ ਲੈਣ ਲਈ ਚੈਨਾ ਰੋਡ ਸਥਿਤ ਰਿਟਾਇਰਡ ਨਰਸ ਬਲਜੀਤ ਕੌਰ (ਪਤਨੀ ਰਾਜੀਵ ਕੁਮਾਰ ਉਰਫ਼ ਬੌਬੀ) ਦੇ ਘਰ ਗਈ ਸੀ। ਰੇਸ਼ਮਾ ਮੁਤਾਬਕ, ਉਸ ਦਾ ਇਲਾਜ ਸਰਕਾਰੀ ਹਸਪਤਾਲ ਜੈਤੋ ਤੋਂ ਚੱਲ ਰਿਹਾ ਸੀ ਅਤੇ ਉਸ ਨੇ ਨਰਸ ਨੂੰ ਸਾਫ਼ ਕਿਹਾ ਸੀ ਕਿ ਉਹ ਆਪਣੀ ਡਿਲੀਵਰੀ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਉਣਾ ਚਾਹੁੰਦੀ ਹੈ। ਪਰ ਦੋਸ਼ ਹੈ ਕਿ ਰਿਟਾਇਰਡ ਨਰਸ ਬਲਜੀਤ ਕੌਰ ਨੇ ਉਸ ਦੀ ਗੱਲ ਨਾ ਮੰਨੀ ਅਤੇ ਚੈੱਕ-ਅੱਪ ਦੇ ਬਹਾਨੇ ਆਪਣੇ ਘਰ ਵਿੱਚ ਹੀ ਬਿਨਾਂ ਕਿਸੇ ਆਧੁਨਿਕ ਡਾਕਟਰੀ ਉਪਕਰਨ ਦੇ ਜ਼ਬਰਦਸਤੀ ਡਿਲੀਵਰੀ ਸ਼ੁਰੂ ਕਰ ਦਿੱਤੀ। ਮਨਾ ਕਰਨ ਦੇ ਬਾਵਜੂਦ ਉਸ ਨੂੰ ਟੀਕੇ ਲਗਾ ਦਿੱਤੇ ਗਏ।

ਪੀੜਤਾ ਨੇ ਦੋਸ਼ ਲਗਾਇਆ ਕਿ ਡਿਲੀਵਰੀ ਦੌਰਾਨ ਆਸ਼ਾ ਵਰਕਰ ਕੁਲਦੀਪ ਕੌਰ ਨੇ ਵੀ ਧੱਕੇਸ਼ਾਹੀ ਕੀਤੀ। ਨਰਸ ਨੇ ਨਾ ਤਾਂ ਮਹਿਲਾ ਦੀ ਕੋਈ ਸਕੈਨਿੰਗ ਰਿਪੋਰਟ ਦੇਖੀ ਅਤੇ ਨਾ ਹੀ ਕੋਈ ਟੈਸਟ ਰਿਪੋਰਟ। ਪਰਿਵਾਰ ਦੇ ਕਿਸੇ ਵੀ ਮੈਂਬਰ (ਪਤੀ ਸੂਰਜ) ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਇਸ ਅਣਗਹਿਲੀ ਅਤੇ ਗ਼ਲਤ ਤਰੀਕੇ ਨਾਲ ਕੀਤੀ ਗਈ ਡਿਲੀਵਰੀ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ।

ਰੇਸ਼ਮਾ ਨੇ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਨਰਸ ਨੇ ਕੋਟਕਪੂਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਫ਼ੋਨ ਕਰਕੇ ਬੱਚੇ ਨੂੰ ਤਿੰਨ ਦਿਨ ਦਾਖ਼ਲ ਰੱਖਣ ਲਈ ਕਿਹਾ, ਤਾਂ ਜੋ ਮੌਤ ਦੇ ਅਸਲ ਕਾਰਨ ਦਾ ਪਰਿਵਾਰ ਨੂੰ ਪਤਾ ਨਾ ਲੱਗ ਸਕੇ। ਪੀੜਤ ਪਰਿਵਾਰ ਅਨੁਸਾਰ, ਇਸ ਸਬੰਧੀ SMO ਜੈਤੋ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖ਼ਾਸਤਾਂ ਅਤੇ ਰਜਿਸਟਰੀਆਂ ਭੇਜੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਪੀੜਤਾ ਨੇ ਮੰਗ ਕੀਤੀ ਹੈ ਕਿ ਰਿਟਾਇਰਡ ਨਰਸ ਬਲਜੀਤ ਕੌਰ ਅਤੇ ਆਸ਼ਾ ਵਰਕਰ ਕੁਲਦੀਪ ਕੌਰ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ।
📲Get App