🔥 TRENDING NDRF Rescues Girl from 80‑ft Borewell... LPU Postpones Mid‑Term Exams, Suspends... Netanyahu Visits Abu Dhabi, Meets UAE... 23-Year-Old Missing After Saving Three... CCB raids four locations in Kallakuric... Opposition Calls for Impeachment of El...
28 Sep 2026•
ગુજરાતી मराठी ਪੰਜਾਬੀ বাংলা
Crime

ਪਿਕਅੱਪ ਦੀ ਟੱਕਰ ਨਾਲ ਰੇਲਵੇ ਫਾਟਕ ਨੁਕਸਾਨਿਆ, ਆਵਾਜਾਈ ਪ੍ਰਭਾਵਿਤ

✍️ Reporter: Gaurav Sharma 🗓 21 Sep 2026, 11:35 PM 👁 138
Watch on: ▶️ YouTube
Share: 💬 WhatsApp 📘 Facebook 𝕏 Post

ਪਿਕਅੱਪ ਦੀ ਟੱਕਰ ਨਾਲ ਰੇਲਵੇ ਫਾਟਕ ਨੁਕਸਾਨਿਆ, ਆਵਾਜਾਈ ਪ੍ਰਭਾਵਿਤ

ਪਿਕਅੱਪ ਦੀ ਟੱਕਰ ਨਾਲ ਰੇਲਵੇ ਫਾਟਕ ਨੁਕਸਾਨਿਆ, ਆਵਾਜਾਈ ਪ੍ਰਭਾਵਿਤ

ਰੇਲਵੇ ਮੁਲਾਜ਼ਮਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ, ਆਰਜ਼ੀ ਪ੍ਰਬੰਧਾਂ ਨਾਲ ਚਲਾਇਆ ਜਾ ਰਿਹਾ ਕੰਮ

ਡੇਰਾਬੱਸੀ, ਤਹਿਸੀਲ ਰੋਡ ’ਤੇ ਸਥਿਤ ਰੇਲਵੇ ਫਾਟਕ ’ਤੇ ਬੀਤੀ ਸ਼ਾਮ ਇੱਕ ਪਿਕਅੱਪ ਗੱਡੀ ਦੀ ਟੱਕਰ ਨਾਲ ਫਾਟਕ ਦਾ ਬੈਰੀਕੇਡ ਨੁਕਸਾਨਿਆ ਗਿਆ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਸੜਕੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਫਾਟਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਸ਼ਾਮ ਦਾ ਸਮਾਂ ਹੋਣ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ 6:55 ਵਜੇ ਦੀ ਹੈ। ਉਸ ਸਮੇਂ ਰੇਲਵੇ ਟਰੈਕ ਦੀ ਦੇਖ-ਰੇਖ ਅਤੇ ਮੁਰੰਮਤ ਨਾਲ ਸਬੰਧਤ ਇੱਕ ਵਿਸ਼ੇਸ਼ ਮਸ਼ੀਨ ਨੇ ਲਾਈਨ ਤੋਂ ਲੰਘਣਾ ਸੀ। ਇਸ ਦੇ ਮੱਦੇਨਜ਼ਰ ਗੇਟਮੈਨ ਵੱਲੋਂ ਰੇਲਵੇ ਫਾਟਕ ਬੰਦ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਡੇਰਾਬੱਸੀ ਵੱਲੋਂ ਈਸਾਪੁਰ ਸਾਈਡ ਨੂੰ ਜਾ ਰਹੀ ਇੱਕ ਪਿਕਅੱਪ ਗੱਡੀ ਫਾਟਕ ਨਾਲ ਟਕਰਾ ਗਈ, ਜਿਸ ਕਾਰਨ ਬੈਰੀਕੇਡ ਦਾ ਕੁਝ ਹਿੱਸਾ ਨੁਕਸਾਨਿਆ ਗਿਆ।

ਘਟਨਾ ਮਗਰੋਂ ਰੇਲਵੇ ਦੀ ਮੁਰੰਮਤ ਵਾਲੀ ਮਸ਼ੀਨ ਨੂੰ ਵੀ ਕੁਝ ਸਮੇਂ ਲਈ ਰੁਕਣਾ ਪਿਆ। ਇਸ ਦੌਰਾਨ ਫਾਟਕ ਤੋਂ ਲੰਘਣ ਵਾਲੀ ਸੜਕੀ ਆਵਾਜਾਈ ਰੁਕਣ ਕਾਰਨ ਦੋਵੇਂ ਪਾਸਿਆਂ ਵੱਲ ਵਾਹਨ ਇਕੱਠੇ ਹੋ ਗਏ। ਬਾਅਦ ਵਿੱਚ ਰੇਲਵੇ ਕਰਮਚਾਰੀ ਵੱਲੋਂ ਸਥਿਤੀ ਨੂੰ ਸੰਭਾਲਦਿਆਂ ਆਵਾਜਾਈ ਬਹਾਲ ਕਰਵਾਈ ਗਈ।

ਰੇਲਵੇ ਮੁਲਾਜ਼ਮ ਵੱਲੋਂ ਸਬੰਧਤ ਪਿਕਅੱਪ ਗੱਡੀ ਦਾ ਨੰਬਰ ਨੋਟ ਕਰਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਫਾਟਕ ਦਾ ਸਿਸਟਮ ਨੁਕਸਾਨਿਆ ਹੋਣ ਕਾਰਨ ਫਿਲਹਾਲ ਆਰਜ਼ੀ ਪਾਈਪ ਦੀ ਮਦਦ ਨਾਲ ਫਾਟਕ ਬੰਦ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੁਕਸਾਨੇ ਗਏ ਫਾਟਕ ਨੂੰ ਠੀਕ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
📲Get App