🔥 TRENDING Main shooter in Parol Sarpanch murder... RIMS conducts tree‑planting drive and... 128 People Killed on Maharashtra’s Sam... Indian Woman’s Kind Act After Bicycle... India's road safety data shows fewer c... Prime Video’s 6 Must‑Watch Enemies‑to‑...
28 Sep 2026•
ગુજરાતી मराठी ਪੰਜਾਬੀ বাংলা
ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ ਮੁਹਿੰਮ ਤਹਿਤ ਚਨਾਰਥਲ ਪਹੁੰਚੇ ਭੁਪਿੰਦਰ ਸਿੰਘ ਗੋਰਾ
Politics

ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ ਮੁਹਿੰਮ ਤਹਿਤ ਚਨਾਰਥਲ ਪਹੁੰਚੇ ਭੁਪਿੰਦਰ ਸਿੰਘ ਗੋਰਾ

✍️ Reporter: Jiwan kumar 🗓 07 Sep 2026, 06:17 PM 👁 40
Watch on: ▶️ YouTube
Share: 💬 WhatsApp 📘 Facebook 𝕏 Post

ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ ਮੁਹਿੰਮ ਤਹਿਤ ਚਨਾਰਥਲ ਪਹੁੰਚੇ ਭੁਪਿੰਦਰ ਸਿੰਘ ਗੋਰਾ

ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ ਮੁਹਿੰਮ ਤਹਿਤ ਚਨਾਰਥਲ ਪਹੁੰਚੇ ਭੁਪਿੰਦਰ ਸਿੰਘ ਗੋਰਾ

ਬਜ਼ੁਰਗਾਂ ਦਾ ਆਸ਼ੀਰਵਾਦ ਲਿਆ, ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਕੀਤੀ ਵਿਚਾਰ-ਚਰਚਾ

ਮੌੜ ਮੰਡੀ: ਮੌੜ ਹਲਕੇ ਦੇ ਪਿੰਡਾਂ ਨਾਲ ਜੁੜਨ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ’ ਮੁਹਿੰਮ ਤਹਿਤ ਅੱਜ ਪਿੰਡ ਚਨਾਰਥਲ ਦੀ ਸੱਥ ਵਿੱਚ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਗੋਰਾ ਨੇ ਪਿੰਡ ਦੇ ਬਜ਼ੁਰਗਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਪਿੰਡ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਪਿੰਡ ਦੀ ਸੱਥ ਵਿੱਚ ਹੋਈ ਇਸ ਮਿਲਣੀ ਦੌਰਾਨ ਬਜ਼ੁਰਗਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਪਿੰਡ ਅਤੇ ਇਲਾਕੇ ਨਾਲ ਸਬੰਧਤ ਵੱਖ-ਵੱਖ ਮੁੱਦੇ ਭੁਪਿੰਦਰ ਸਿੰਘ ਗੋਰਾ ਦੇ ਧਿਆਨ ਵਿੱਚ ਲਿਆਂਦੇ। ਉਨ੍ਹਾਂ ਵੱਲੋਂ ਪਿੰਡ ਦੀਆਂ ਬੁਨਿਆਦੀ ਸਹੂਲਤਾਂ, ਸੜਕਾਂ, ਪਾਣੀ, ਸੀਵਰੇਜ, ਸਫ਼ਾਈ, ਸਿਹਤ ਸਹੂਲਤਾਂ, ਨੌਜਵਾਨਾਂ ਲਈ ਰੁਜ਼ਗਾਰ ਅਤੇ ਖੇਡਾਂ ਨਾਲ ਸਬੰਧਤ ਲੋੜਾਂ ਸਮੇਤ ਕਈ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਪਿੰਡਾਂ ਦੀ ਅਸਲ ਤਸਵੀਰ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਦਫ਼ਤਰਾਂ ਵਿੱਚ ਬੈਠ ਕੇ ਨਹੀਂ ਲੱਗ ਸਕਦਾ, ਸਗੋਂ ਲੋਕਾਂ ਵਿੱਚ ਜਾ ਕੇ ਅਤੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰਕੇ ਹੀ ਸਮੱਸਿਆਵਾਂ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸੱਥ ਪੰਜਾਬ ਦੇ ਪੁਰਾਣੇ ਸਮਾਜਿਕ ਜੀਵਨ ਦਾ ਅਹਿਮ ਹਿੱਸਾ ਰਹੀ ਹੈ, ਜਿੱਥੇ ਬਜ਼ੁਰਗ ਬੈਠ ਕੇ ਪਿੰਡ ਅਤੇ ਸਮਾਜ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਕਰਦੇ ਰਹੇ ਹਨ। ਇਸੇ ਵਿਰਸੇ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ਹੈ।

ਇਸ ਮੌਕੇ ਭੁਪਿੰਦਰ ਸਿੰਘ ਗੋਰਾ ਨੇ ਬਜ਼ੁਰਗਾਂ ਨਾਲ ਕਾਂਗਰਸ ਪਾਰਟੀ ਵੱਲੋਂ ਤਿਆਰ ਕੀਤੇ ਜਾ ਰਹੇ ਆਉਣ ਵਾਲੇ ਚੋਣ ਮੈਨੀਫੈਸਟੋ ਸਬੰਧੀ ਵੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਬਜ਼ੁਰਗਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਿੰਡਾਂ ਦੇ ਲੋਕਾਂ ਦੀਆਂ ਅਸਲ ਲੋੜਾਂ ਕੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੋਂ ਉਨ੍ਹਾਂ ਦੀਆਂ ਕੀ ਉਮੀਦਾਂ ਹਨ।

ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਸਿਰਫ਼ ਸਿਆਸੀ ਦਸਤਾਵੇਜ਼ ਨਹੀਂ ਹੋਣਾ ਚਾਹੀਦਾ, ਬਲਕਿ ਇਸ ਵਿੱਚ ਆਮ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਝਲਕ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਕਿਸਾਨ, ਮਜ਼ਦੂਰ, ਦੁਕਾਨਦਾਰ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਆਪਣੀਆਂ-ਆਪਣੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਮੈਨੀਫੈਸਟੋ ਤਿਆਰ ਕਰਦੇ ਸਮੇਂ ਗੰਭੀਰਤਾ ਨਾਲ ਵਿਚਾਰਨਾ ਜ਼ਰੂਰੀ ਹੈ।

ਮਿਲਣੀ ਦੌਰਾਨ ਬਜ਼ੁਰਗਾਂ ਨੇ ਵੀ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਿਰਫ਼ ਐਲਾਨ ਕਾਫ਼ੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਖੇਡ ਸਹੂਲਤਾਂ ਨੂੰ ਬਿਹਤਰ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੁੜ ਸਕਣ।

ਇਸ ਦੌਰਾਨ ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗਾਂ ਨੇ ਆਪਣੇ ਪੁਰਾਣੇ ਤਜਰਬੇ ਅਤੇ ਪਿੰਡ ਦੇ ਇਤਿਹਾਸ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਭੁਪਿੰਦਰ ਸਿੰਘ ਗੋਰਾ ਨੇ ਬਜ਼ੁਰਗਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਕਿਹਾ ਕਿ ਬਜ਼ੁਰਗ ਸਮਾਜ ਦਾ ਕੀਮਤੀ ਸਰਮਾਇਆ ਹਨ। ਉਨ੍ਹਾਂ ਦੇ ਤਜਰਬੇ ਅਤੇ ਸੁਝਾਅ ਨਵੀਂ ਪੀੜ੍ਹੀ ਲਈ ਰਾਹਦਾਰੀ ਦਾ ਕੰਮ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ‘ਵਿਰਸਾ ਪਿੰਡ ਦੀਆਂ ਸੱਥਾਂ ਅਤੇ ਖੇਡ ਗਰਾਊਂਡ’ ਦਾ ਮਕਸਦ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣਾ, ਬਜ਼ੁਰਗਾਂ ਤੋਂ ਆਸ਼ੀਰਵਾਦ ਅਤੇ ਤਜਰਬਾ ਲੈਣਾ, ਨੌਜਵਾਨਾਂ ਦੀਆਂ ਉਮੀਦਾਂ ਨੂੰ ਸਮਝਣਾ ਅਤੇ ਪਿੰਡਾਂ ਦੇ ਬੁਨਿਆਦੀ ਮੁੱਦਿਆਂ ਨੂੰ ਸਾਹਮਣੇ ਲਿਆਉਣਾ ਹੈ।

ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਪੰਜਾਬ ਦੀ ਤਰੱਕੀ ਸੰਭਵ ਨਹੀਂ। ਜੇ ਪਿੰਡ ਮਜ਼ਬੂਤ ਹੋਣਗੇ ਤਾਂ ਹੀ ਸਮਾਜ ਅਤੇ ਸੂਬਾ ਮਜ਼ਬੂਤ ਹੋਵੇਗਾ। ਇਸ ਲਈ ਪਿੰਡਾਂ ਵਿੱਚ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੱਥਾਂ ਵਿੱਚ ਹੋ ਰਹੀਆਂ ਇਹ ਮਿਲਣੀਆਂ ਸਿਰਫ਼ ਸਿਆਸੀ ਗਤੀਵਿਧੀ ਨਹੀਂ, ਸਗੋਂ ਪਿੰਡਾਂ ਦੇ ਲੋਕਾਂ ਨਾਲ ਸੰਵਾਦ ਦਾ ਇੱਕ ਯਤਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਅਤੇ ਮੁੱਦੇ ਉੱਚ ਪੱਧਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਇਸ ਮੌਕੇ ਗਾਂਧੀ ਬਠਿੰਡਾ, ਸੰਮੀ ਜੈਲਦਾਰ ਮੌੜ, ਜਸਪ੍ਰੀਤ ਸਿੰਘ ਚਨਾਰਥਲ, ਲਖਵਿੰਦਰ ਸਿੰਘ ਚਨਾਰਥਲ, ਬਿਲਰਮਜੀਤ ਸਿੰਘ ਚਨਾਰਥਲ, ਹਰਜਿੰਦਰ ਸਿੰਘ ਚਨਾਰਥਲ, ਗੁਰਵਿੰਦਰ ਸਿੰਘ ਚਨਾਰਥਲ, ਦਵਿੰਦਰ ਸਿੰਘ ਚਨਾਰਥਲ ਅਤੇ ਸਵਰਨ ਸਿੰਘ ਚਨਾਰਥਲ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

ਮਿਲਣੀ ਦੇ ਅੰਤ ਵਿੱਚ ਭੁਪਿੰਦਰ ਸਿੰਘ ਗੋਰਾ ਨੇ ਪਿੰਡ ਦੇ ਬਜ਼ੁਰਗਾਂ ਨਾਲ ਮੁੜ ਮੁਲਾਕਾਤ ਕਰਨ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਅੱਗੇ ਤੱਕ ਪਹੁੰਚਾਉਣ ਦੀ ਗੱਲ ਕਹੀ। ਪਿੰਡ ਵਾਸੀਆਂ ਨੇ ਵੀ ਇਸ ਤਰ੍ਹਾਂ ਸੱਥ ਵਿੱਚ ਆ ਕੇ ਸਿੱਧੇ ਤੌਰ ’ਤੇ ਲੋਕਾਂ ਨਾਲ ਗੱਲਬਾਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
📲Get App