🔥 TRENDING प्रजापत समाज ने गणेश चतुर्थी का पर्व ध... आजादी के बाद से अधूरी सड़क: छपरा से रा... બ્રેકિંગ બેંકોની દેશવ્યાપી હડતાળ ટળી આ... Two Arrested for Displaying Criminal’s... Analyst Criticizes Taylor Swift’s ‘Cle... Taylor Swift Shines in Black‑Silver Go...
28 Sep 2026•
ગુજરાતી मराठी ਪੰਜਾਬੀ বাংলা
ਮੌਸਮ ਦੀ ਤਾਜ਼ਾ ਅਪਡੇਟ: ਮੀਂਹ ਅਤੇ ਹਨੇਰੀ ਦਾ ਅਲਰਟ ⚠️⛈️

ਮੌਸਮ ਦੀ ਤਾਜ਼ਾ ਅਪਡੇਟ: ਮੀਂਹ ਅਤੇ ਹਨੇਰੀ ਦਾ ਅਲਰਟ ⚠️⛈️

✍️ Reporter: Paras Sharma 🗓 05 Sep 2026, 09:22 AM 👁 72
Watch on: ▶️ YouTube
Share: 💬 WhatsApp 📘 Facebook 𝕏 Post

ਮੌਸਮ ਦੀ ਤਾਜ਼ਾ ਅਪਡੇਟ: ਮੀਂਹ ਅਤੇ ਹਨੇਰੀ ਦਾ ਅਲਰਟ ⚠️⛈️

ਮੌਸਮ ਦੀ ਤਾਜ਼ਾ ਅਪਡੇਟ: ਮੀਂਹ ਅਤੇ ਹਨੇਰੀ ਦਾ ਅਲਰਟ ⚠️⛈️
​ਇੱਕ ਨਵੇਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦੇ ਪ੍ਰਭਾਵ ਕਾਰਨ ਲਹਿੰਦੇ ਪੰਜਾਬ ਵਿੱਚ ਭਾਰੀ ਮੀਂਹ ਦੇ ਆਸਾਰ ਬਣ ਰਹੇ ਹਨ। ਇਸ ਦੇ ਨਾਲ ਹੀ, ਚੜ੍ਹਦੇ ਪੰਜਾਬ ਵਿੱਚ ਵੀ ਤੇਜ਼ ਠੰਡੀਆਂ ਹਵਾਵਾਂ ਅਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਪੂਰੀ ਸੰਭਾਵਨਾ ਹੈ। ਅੱਜ ਅਤੇ ਭਲਕੇ ਮੌਸਮੀ ਹਲਚਲ ਵਿੱਚ ਹੋਰ ਵਾਧਾ ਹੋਵੇਗਾ, ਜਿਸ ਕਾਰਨ ਕਈ ਥਾਵਾਂ 'ਤੇ ਬਿਜਲੀ ਲਿਸ਼ਕਣ ਦੇ ਨਾਲ-ਨਾਲ ਜ਼ੋਰਦਾਰ ਮੀਂਹ ਦੀ ਝੜੀ ਲੱਗ ਸਕਦੀ ਹੈ।
​ਜ਼ਿਕਰਯੋਗ ਹੈ ਕਿ ਅੱਜ ਤੜਕੇ ਵੀ ਕਈ ਇਲਾਕਿਆਂ ਵਿੱਚ ਬੱਦਲਵਾਹੀ ਅਤੇ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਇਹ ਸਿਸਟਮ ਪੁਆਧ ਖੇਤਰ ਤੋਂ ਹੁੰਦਾ ਹੋਇਆ ਪਟਿਆਲਾ, ਸੰਗਰੂਰ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਦਾਖਲ ਹੋ ਚੁੱਕਾ ਹੈ। ਜਿਹੜੇ ਜ਼ਿਲ੍ਹੇ ਹਾਲੇ ਬਚੇ ਹਨ, ਉੱਥੇ ਅੱਜ ਰਾਤ ਜਾਂ ਕੱਲ੍ਹ ਤੱਕ ਬੱਦਲ ਵਰ੍ਹਨ ਦੀ ਪੂਰੀ ਉਮੀਦ ਹੈ।
​ਅਗਲਾ ਸਿਸਟਮ (11 ਸਤੰਬਰ):
ਆਉਣ ਵਾਲੀ 11 ਸਤੰਬਰ ਦੇ ਆਸ-ਪਾਸ ਇੱਕ ਹੋਰ ਵੈਸਟਰਨ ਡਿਸਟਰਬੈਂਸ ਲਹਿੰਦੇ ਪੰਜਾਬ ਵਿੱਚ ਮੁੜ ਸਰਗਰਮ ਹੋਣ ਜਾ ਰਿਹਾ ਹੈ। ਜੇਕਰ ਇਸ ਨੂੰ ਪੂਰਬੀ ਹਵਾਵਾਂ (ਪੁਰੇ) ਦਾ ਚੰਗਾ ਸਾਥ ਮਿਲਦਾ ਹੈ, ਤਾਂ ਚੜ੍ਹਦੇ ਪੰਜਾਬ ਵਿੱਚ ਵੀ ਇਸ ਦਾ ਭਾਰੀ ਅਸਰ ਦੇਖਣ ਨੂੰ ਮਿਲ ਸਕਦਾ ਹੈ।
​ਠੰਡ ਦੀ ਦਸਤਕ:
ਅੱਜ ਅਤੇ ਕੱਲ੍ਹ ਦਾ ਇਹ ਮੌਸਮੀ ਸਿਸਟਮ ਹੁੰਮਸ ਭਰੀ ਗਰਮੀ ਨੂੰ ਕਾਫੀ ਹੱਦ ਤੱਕ ਘਟਾ ਦੇਵੇਗਾ। ਰਹੀ-ਸਹੀ ਕਸਰ 11 ਸਤੰਬਰ ਵਾਲਾ ਸਿਸਟਮ ਕੱਢ ਦੇਵੇਗਾ, ਜਿਸ ਤੋਂ ਬਾਅਦ ਹਵਾ ਵਿੱਚੋਂ ਨਮੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਅਤੇ ਰਾਤ ਦੀ ਠੰਡਕ ਪੱਕੇ ਤੌਰ 'ਤੇ ਆਪਣਾ ਜ਼ੋਰ ਫੜ ਲਵੇਗੀ।
📲Get App