🔥 ट्रेंडिंग 2025 में भारत की सड़कों पर 1.83 लाख लो... बेंगलुरु के NH-44 पर दो हादसे-प्रवण जं... ज्योतिषी ने 'रामायण' की बॉक्स ऑफिस कमा... रामायण एडवांस बुकिंग पहला दिन: रणबीर क... ਅਮਰੀਕਾ ''ਚ ਨਗਰ ਕੀਰਤਨ ’ਚ ਹਿੰਸਾ: 2 ਗੁੱਟਾ... लावरेन्स बिश्नोई गैंग ने तुषार कपूर को...
04 नव. 2026•
ગુજરાતી मराठी ਪੰਜਾਬੀ বাংলা
बिज़नेस

PNB ''ਚ 10.24 ਕਰੋੜ ਦੀ ਧੋਖਾਧੜੀ: CBI ਵੱਲੋਂ ਮਹਿਲਾ ਬੈਂਕ ਕਰਮਚਾਰੀ ਸਮੇਤ 2 ਗ੍ਰਿਫ਼ਤਾਰ

✍️ रिपोर्टर: Shamsher Singh 🗓 04 नव. 2026, 07:28 AM 👁 18
शेयर करें: 💬 WhatsApp 📘 Facebook 𝕏 Post

PNB ''ਚ 10.24 ਕਰੋੜ ਦੀ ਧੋਖਾਧੜੀ: CBI ਵੱਲੋਂ ਮਹਿਲਾ ਬੈਂਕ ਕਰਮਚਾਰੀ ਸਮੇਤ 2 ਗ੍ਰਿਫ਼ਤਾਰ

PNB ''ਚ 10.24 ਕਰੋੜ ਦੀ ਧੋਖਾਧੜੀ: CBI ਵੱਲੋਂ ਮਹਿਲਾ ਬੈਂਕ ਕਰਮਚਾਰੀ ਸਮੇਤ 2 ਗ੍ਰਿਫ਼ਤਾਰ
‎Tuesday, Nov 03, 2026 ।
‎ਗ੍ਰੇਟਰ ਨੋਇਡਾ : ਗ੍ਰੇਟਰ ਨੋਇਡਾ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਤੋਂ ਖ਼ਾਤਾਧਾਰਕਾਂ ਦੇ ਖ਼ਾਤਿਆਂ 'ਚੋਂ 10.24 ਕਰੋੜ ਰੁਪਏ ਗਾਇਬ ਹੋਣ ਦੇ ਮਾਮਲੇ ਵਿੱਚ ਕੇਂਦਰੀ ਜਾਸੂਸੀ ਏਜੰਸੀ (CBI) ਨੇ ਵੱਡੀ ਕਾਰਵਾਈ ਕੀਤੀ ਹੈ। ਸੀ.ਬੀ.ਆਈ. ਨੇ ਬੈਂਕ ਦੀ ਇੱਕ ਮਹਿਲਾ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬੈਂਕ ਦੀ ਆਫ਼ਿਸ ਅਸਿਸਟੈਂਟ/ਸਬ-ਸਟਾਫ਼ ਦੀਪਾਂਸ਼ੀ ਅਤੇ ਇੱਕ ਨਿੱਜੀ ਵਿਅਕਤੀ ਆਸ਼ੂਤੋਸ਼ ਕੁਮਾਰ ਪਾਠਕ ਸ਼ਾਮਲ ਹਨ।
‎ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਿੱਜੀ ਵਿਅਕਤੀ ਆਸ਼ੂਤੋਸ਼ ਕੁਮਾਰ ਪਾਠਕ ਨੂੰ ਪੁਣੇ (ਮਹਾਰਾਸ਼ਟਰ) ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਏਜੰਸੀ ਨੇ ਅਗਲੇਰੀ ਜਾਂਚ ਲਈ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।
‎
‎ਸੀ.ਬੀ.ਆਈ. ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਗਾਹਕਾਂ ਦੇ ਖ਼ਾਤਿਆਂ 'ਚੋਂ ਕੱਢੀ ਗਈ 10.24 ਕਰੋੜ ਰੁਪਏ ਦੀ ਰਕਮ ਕਿਹੜੇ-ਕਿਹੜੇ ਬੈਂਕ ਖ਼ਾਤਿਆਂ ਵਿੱਚ ਭੇਜੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘੁਟਾਲੇ ਵਿੱਚ ਬੈਂਕ ਦੇ ਹੋਰ ਕਰਮਚਾਰੀ ਜਾਂ ਅਧਿਕਾਰੀ ਵੀ ਸ਼ਾਮਲ ਸਨ ਜਾਂ ਨਹੀਂ।
📲Get App