🔥 TRENDING ગામ બગોદરા પાસે થી બોલેરોમાથી વિદેશી દ... पुलिस स्मृति दिवस पर जालौन में अमर शही... ਪੰਜਾਬ ''ਚ ਹੜਤਾਲੀ ਮੁਲਾਜ਼ਮਾਂ ''ਤੇ ਵੱਡਾ ਐ... अमन और अंशुमान ने हरगांव (सीतापुर) से... Violent Clash in Pathankot Over Bike D... Punjab government employees and pensio...
22 Oct 2026•
ગુજરાતી मराठी ਪੰਜਾਬੀ বাংলা
Entertainment

ਦਲੇਰ ਮਹਿੰਦੀ ਦੀ ਸਟੇਜ ''ਤੇ ਬੇਇੱਜ਼ਤੀ ਕਰ ਬੁਰੇ ਫ਼ਸੇ ''ਮੰਤਰੀ ਸਾਬ੍ਹ'' ! PM ਮੋਦੀ ਤੱਕ ਪਹੁੰਚਿਆ ਮਾਮਲਾ

✍️ Reporter: Shamsher Singh 🗓 22 Oct 2026, 02:38 PM 👁 15
Share: 💬 WhatsApp 📘 Facebook 𝕏 Post

ਦਲੇਰ ਮਹਿੰਦੀ ਦੀ ਸਟੇਜ ''ਤੇ ਬੇਇੱਜ਼ਤੀ ਕਰ ਬੁਰੇ ਫ਼ਸੇ ''ਮੰਤਰੀ ਸਾਬ੍ਹ'' ! PM ਮੋਦੀ ਤੱਕ ਪਹੁੰਚਿਆ ਮਾਮਲਾ

ਦਲੇਰ ਮਹਿੰਦੀ ਦੀ ਸਟੇਜ ''ਤੇ ਬੇਇੱਜ਼ਤੀ ਕਰ ਬੁਰੇ ਫ਼ਸੇ ''ਮੰਤਰੀ ਸਾਬ੍ਹ'' ! PM ਮੋਦੀ ਤੱਕ ਪਹੁੰਚਿਆ ਮਾਮਲਾ
‎Thursday, Oct 22, 2026।
‎ਮੁੰਬਈ (ਏਜੰਸੀ)- ਉੱਤਰਾਖੰਡ ਵਿੱਚ ਗਾਇਕ ਦਲੇਰ ਮਹਿੰਦੀ ਨਾਲ ਜੁੜੇ ਤਾਜ਼ਾ ਵਿਵਾਦ ਤੋਂ ਬਾਅਦ 'ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' (FWICE) ਨੇ ਗਾਇਕ ਦਾ ਸਮਰਥਨ ਕੀਤਾ ਹੈ। FWICE ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੇਤਾਵਾਂ ਨੂੰ ਕਲਾਕਾਰਾਂ ਨਾਲ ਸੰਵੇਦਨਸ਼ੀਲਤਾ ਅਤੇ ਇੱਜ਼ਤ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ ਜਾਵੇ। ਇਸ ਨਾਲ ਹੀ FWICE ਨੇ ਸਪੱਸ਼ਟ ਕੀਤਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ, ਸਗੋਂ ਉਹ ਕੁੱਝ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਸਰਜਰੀ ਵੀ ਹੋਈ ਹੈ, ਜਿਸ ਤੋਂ ਉਹ ਉੱਭਰ ਰਹੇ ਹਨ।
‎ਉਨ੍ਹਾਂ ਲਿਖਿਆ, "ਜਨਤਕ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਜ਼ਰੂਰੀ ਹੈ, ਪਰ ਅਜਿਹੇ ਮੁੱਦਿਆਂ ਨੂੰ ਜਨਤਕ ਤੌਰ 'ਤੇ ਝਿੜਕਣ ਦੀ ਬਜਾਏ, ਸੰਵੇਦਨਸ਼ੀਲਤਾ ਅਤੇ ਸੂਝ-ਬੂਝ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਵਿੱਚ, ਕਿਸੇ ਕਲਾਕਾਰ ਦੀ ਸਥਿਤੀ ਬਾਰੇ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਸੰਜਮ ਵਰਤਣਾ ਬਹੁਤ ਜ਼ਰੂਰੀ ਹੈ।"
‎ਸੰਸਥਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਕਿਹਾ "ਦਲੇਰ ਮਹਿੰਦੀ ਭਾਰਤੀ ਸੰਗੀਤ ਜਗਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ, ਜਿਨ੍ਹਾਂ ਦੇ ਗੀਤਾਂ ਅਤੇ ਪੇਸ਼ਕਾਰੀਆਂ ਨੇ ਪੀੜ੍ਹੀਆਂ ਤੱਕ ਉਨ੍ਹਾਂ ਨੂੰ ਬਹੁਤ ਮਕਬੂਲੀਅਤ ਦਿਵਾਈ ਹੈ। ਇੱਕ ਸੀਨੀਅਰ ਕਲਾਕਾਰ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਜ਼ਲੀਲ ਕੀਤੇ ਜਾਣ ਦੀ ਘਟਨਾ ਪੂਰੇ ਮਨੋਰੰਜਨ ਜਗਤ ਲਈ ਬਹੁਤ ਦੁਖਦਾਈ ਹੈ।
‎ਦੱਸ ਦੇਈਏ ਕਿ ਐਤਵਾਰ ਨੂੰ ਉਤਰਾਖੰਡ ਦੇ ਨਵੀਂ ਟਿਹਰੀ ਵਿੱਚ 'ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ' ਵਿੱਚ ਜਦੋਂ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਤਾਂ ਉਦੋਂ ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਨੂੰ ਵਿਚਕਾਰ ਹੀ ਟੋਕਿਆ ਅਤੇ ਦੋਸ਼ ਲਗਾਇਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਹਨ, ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹੋ ਹੋ ਗਿਆ।
📲Get App