बिज़नेस
ਇਸ ਦੇਸ਼ 'ਚ ਪੈ ਗਿਆ 'ਤੇਲ ਦਾ ਸੋਕਾ' ! ਪੰਪਾਂ 'ਤੇ ਲੱਗੇ 'No Fuel' ਦੇ ਬੋਰਡ

Saturday, Oct 17, 2026।
ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਮਸ਼ਹੂਰ ਟੂਰਿਸਟ ਸਪਾਟ ਬਾਲੀ ਸਣੇ ਇੰਡੋਨੇਸ਼ੀਆ ਦੇ ਘੱਟੋ-ਘੱਟ 11 ਸੂਬਿਆਂ 'ਚ ਤੇਲ-ਗੈਸ ਦੀ ਕਿੱਲਤ ਕਾਰਨ ਹਾਹਾਕਾਰ ਮਚ ਗਈ ਹੈ। 11 ਅਕਤੂਬਰ ਤੋਂ ਸ਼ੁਰੂ ਹੋਏ ਇਸ ਸੰਕਟ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ 2 ਤੋਂ 3 ਘੰਟਿਆਂ ਦੀ ਉਡੀਕ ਤੋਂ ਬਾਅਦ ਤੇਲ ਮਿਲ ਰਿਹਾ ਹੈ। ਕਈ ਥਾਵਾਂ 'ਤੇ ਪੰਪ ਮਾਲਕਾਂ ਨੇ Sorry, No Fuel Available ਦੇ ਬੋਰਡ ਟੰਗ ਦਿੱਤੇ ਹਨ। ਇਰਾਨ-ਅਮਰੀਕਾ-ਇਜ਼ਰਾਈਲ ਜੰਗ ਕਾਰਨ ਗਲੋਬਲ ਸਪਲਾਈ ਚੇਨ ਠੱਪ ਹੋਣ ਅਤੇ ਲੋਕਲ ਲੌਜਿਸਟਿਕਸ ਦੀਆਂ ਮੁਸ਼ਕਲਾਂ ਨੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਪੱਛਮੀ ਸੁਮਾਤਰਾ 'ਚ ਲੋਕਾਂ ਨੂੰ ਤੇਲ ਲਈ 3 ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਦਕਿ ਬਾਨਤੇਨ ਦੇ ਮੇਰਾਕ-ਤਾਂਗੇਰਾਂਗ ਹਾਈਵੇਅ 'ਤੇ ਡੀਜ਼ਲ ਲਈ 1 ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਇਸ ਤੋਂ ਇਲਾਵਾ ਆਚੇ, ਰਿਆਊ, ਪੱਛਮੀ ਕਾਲੀਮਾਨਤਾਨ, ਦੱਖਣੀ ਅਤੇ ਉੱਤਰੀ ਸੁਲਾਵੇਸੀ ਅਤੇ ਯੋਗਿਆਕਾਰਤਾ 'ਚ ਸਬਸਿਡੀ ਵਾਲਾ ਪੈਟਰੋਲ 'ਪਰਤਾਲਾਈਟ' ਅਤੇ ਡੀਜ਼ਲ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਦੀ ਜੰਗ ਕਾਰਨ ਇੰਡੋਨੇਸ਼ੀਆ ਦੀ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੰਤਰਰਾਸ਼ਟਰੀ ਫਿਊਲ ਟੈਂਡਰਾਂ 'ਚ ਹੁਣ ਵਿਦੇਸ਼ੀ ਕੰਪਨੀਆਂ ਬਹੁਤ ਘੱਟ ਦਿਲਚਸਪੀ ਦਿਖਾ ਰਹੀਆਂ ਹਨ, ਜਿਸ ਕਾਰਨ ਇੰਡੋਨੇਸ਼ੀਆਈ ਸਰਕਾਰ ਨੂੰ ਵਾਧੂ ਸਟਾਕ ਵਾਲੇ ਦੇਸ਼ਾਂ ਤੋਂ ਮਹਿੰਗੇ ਭਾਅ 'ਤੇ ਤੇਲ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬਾਲੀ ਪ੍ਰਸ਼ਾਸਨ ਨੇ ਹੁਣ ਸਬਸਿਡੀ ਵਾਲੇ ਫਿਊਲ ਦੀ ਵਿਕਰੀ ਨੂੰ ਸਿਰਫ਼ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਤੱਕ ਸੀਮਤ ਕਰਨ ਅਤੇ ਜ਼ਿਆਦਾ ਆਮਦਨੀ ਵਾਲੇ ਲੋਕਾਂ ਲਈ ਇਸ ਦੀ ਵਰਤੋਂ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ।