🔥 TRENDING Congress Holds Strategy Meeting in Utt... Uttarakhand Loses Asiatic Wild Dogs; E... BJP Targets 60+ Seats in Uttarakhand,... US Ambassador Celebrates Marine Corps... Haryana Introduces 7‑Day Building‑Plan... CAQM Report: Punjab, Haryana, Delhi La...
22 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਵਿਚ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼

✍️ Reporter: Shamsher Singh 🗓 22 Nov 2026, 07:28 PM 👁 14
Share: 💬 WhatsApp 📘 Facebook 𝕏 Post

ਪੰਜਾਬ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਵਿਚ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼

ਪੰਜਾਬ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਵਿਚ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼
‎Sunday, Nov 22, 2026।
‎ਸੰਗਰੂਰ (ssm): ਪੰਜਾਬ ਦੇ ਇਕ ਵਕੀਲ ਅਦਾਕਾਰ ਅਮਿਤਾਭ ਬੱਚਨ ਅਤੇ ਸੋਨੀ ਟੀ. ਵੀ. ਨੂੰ ਇਕ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੋਨੀ ਟੀ. ਵੀ. ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿਚ ਐਂਕਰ ਅਮਿਤਾਭ ਬੱਚਨ ਵੱਲੋਂ ਇਕ ਪ੍ਰਤੀਯੋਗੀ ਤੋਂ ਪੁੱਛੇ ਗਏ ਸਵਾਲ ਰਾਹੀਂ ਪੰਜਾਬ ਨੂੰ ਬਦਨਾਮ ਕੀਤਾ ਗਿਆ।
‎ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ KBC ਵਿਚ ਇਹ ਸਵਾਲ ਪੁੱਛਿਆ ਗਿਆ ਕਿ 'ਹਾਲ ਹੀ ਵਿਚ ਕਿਹੜੇ ਸੂਬੇ ਵਿਚ ਅਪਰਾਧੀ ਥਾਣਿਆਂ ਵਿਚ ਬੰਬ ਬਲਾਸਟ ਕਰਨ ਤੋਂ ਨਹੀਂ ਡਰ ਰਹੇ'। ਸਵਾਲ ਦੇ ਜਵਾਬ ਲਈ ਦਿੱਤੇ ਵਿਕਲਪਾਂ ਵਿਚ ਪੰਜਾਬ ਵੀ ਸ਼ਾਮਲ ਸੀ ਅਤੇ ਪ੍ਰਤੀਯੋਗੀ ਦੇ ਛੱਤੀਸਗੜ੍ਹ ਚੁਣਨ 'ਤੇ ਅਮਿਤਾਭ ਬੱਚਨ ਵੱਲੋਂ ਪੰਜਾਬ ਨੂੰ ਸਹੀ ਜਵਾਬ ਕਰਾਰ ਦਿੱਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਬਹੁ-ਗਿਣਤੀ ਲੋਕਾਂ ਵੱਲੋਂ ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਲਿੱਪ ਅਸਲੀ ਨਹੀਂ ਹੈ, ਸਗੋਂ AI ਰਾਹੀਂ ਛੇੜਖਾਨੀ ਕਰ ਕੇ ਪਾਈ ਗਈ ਹੈ।
‎ਇਸ ਮਾਮਲੇ ਵਿਚ ਸੰਗਰੂਰ ਦੇ ਰਹਿਣ ਵਾਲੇ ਐਡਵੋਕੇਟ ਇੰਦਰਜੀਤ ਅਰੋੜਾ ਵੱਲੋਂ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਅਤੇ ਸੋਨੀ ਟੀ. ਵੀ. ਨੂੰ ਇਕ ਲੀਗਲ ਨੋਟਿਸ ਭੇਜਿਆ ਗਿਆ ਹੈ। ਇਸ ਵਿਚ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਮੰਗਣ ਅਤੇ ਵੀਡੀਓ ਨੂੰ ਹਟਵਾਉਣ ਦੀ ਗੱਲ ਆਖ਼ੀ ਗਈ ਹੈ। ਵਕੀਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਵੀਡੀਓ ਏ. ਆਈ. ਰਾਹੀਂ ਵੀ ਤਿਆਰ ਕੀਤੀ ਗਈ ਹੈ ਤਾਂ ਇਸ ਦਾ ਪਤਾ ਵੀ ਨੋਟਿਸ ਦਾ ਜਵਾਬ ਮਿਲਣ 'ਤੇ ਹੀ ਲੱਗ ਸਕਦਾ ਹੈ।
📲Get App