🔥 TRENDING Shreya Ghoshal & Sonu Nigam Reunite fo... Ayushmann Khurrana Returns to His Root... Mahalakshmi Iyer on Music's Evolution:... Abhishek Bachchan shares heartfelt mem... Singer Saza Releases New Song 'Pooja M... UCIL to Commission Health Impact Study...
09 Oct 2026•
ગુજરાતી मराठी ਪੰਜਾਬੀ বাংলা
IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA !
Sports

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA !

✍️ Reporter: Shamsher Singh 🗓 09 Oct 2026, 01:55 PM 👁 14
Share: 💬 WhatsApp 📘 Facebook 𝕏 Post

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA !

ਰਾਂਚੀ, ਸੰਜੂ ਸੈਮਸਨ ਨੂੰ ਛੱਡ ਕੇ ਭਾਰਤ ਦੇ ਸਾਰੇ ਬੱਲੇਬਾਜ਼ ਫਾਰਮ ’ਚ ਹਨ। ਇਸ ਲਈ ਟੀਮ ਮੈਨੇਜਮੈਂਟ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ’ਚ ਯੁਵਾ ਸਨਸਨੀ ਵੈਭਵ ਸੂਰਯਵੰਸ਼ੀ ਨੂੰ ਅਭਿਸ਼ੇਕ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕਰਨ ਲਈ ਭੇਜ ਸਕਦੀ ਹੈ। ਭਾਰਤੀ ਟੀਮ ਇਥੇ ਜਿੱਤ ਹਾਸਲ ਕਰਨ ’ਤੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਵੇਗੀ ਪਰ ਉਸ ਲਈ ਸੈਮਸਨ ਦਾ ਖਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਮਸਨ ਪਿਛਲੀਆਂ 4 ਪਾਰੀਆਂ ’ਚ ਸਿਰਫ 29 ਦੌੜਾਂ ਬਣਾ ਸਕਿਆ ਹੈ, ਜਿਸ ’ਚ ਉਸ ਦਾ ਟਾਪ ਸਕੋਰ 11 ਹੈ।ਉਸ ਦੀ ਅਸਫਲਤਾ ਕਾਰਨ ਭਾਰਤ ਨੂੰ ਇਨ੍ਹਾਂ ਮੈਚਾਂ ’ਚ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ ਪਰ ਪਿਛਲੇ ਮੈਚ ’ਚ ਟੀ-20 ਕੌਮਾਂਤਰੀ ਕ੍ਰਿਕਟ ’ਚ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ’ਚ ਮੱਧਕ੍ਰਮ ਨੇ ਸੈਮਸਨ ਦੀ ਅਸਫਲਤਾ ਦਾ ਟੀਮ ’ਤੇ ਖਾਸ ਅਸਰ ਨਹੀਂ ਪੈਣ ਦਿੱਤਾ। ਅਈਅਰ ਨੇ ਆਪਣੇ ਕਰੀਅਰ ਦੇ 68ਵੇਂ ਮੈਚ ’ਚ ਆਪਣਾ ਪਹਿਲਾ ਟੀ-20 ਕੌਮਾਂਤਰੀ ਸੈਂਕੜਾ ਜੜਿਆ। ਅਜਿਹੇ ’ਚ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਮਿਲ ਸਕਦਾ ਹੈ, ਜਿਸ ਨੇ ਹੁਣ ਤੱਕ ਮਿਲੇ ਮੌਕਿਆਂ ’ਚ ਇਹ ਸਾਬਤ ਕਰ ਦਿੱਤਾ ਕਿ ਉਹ ਖੇਡ ਦੇ ਛੋਟੇ ਫਾਰਮੈੱਟ ਲਈ ਢੁੱਕਵਾਂ ਬੱਲੇਬਾਜ਼ ਹੈ।
‎
‎ਖੱਬੇ ਹੱਥ ਦੇ ਇਸ ਬੱਲੇਬਾਜ਼ ਕੋਲ ਕਈ ਤਰ੍ਹਾਂ ਦੇ ਸ਼ਾਟ ਹਨ। ਉਹ ਆਪਣੇ ਹਮਲਾਵਰ ਅੰਦਾਜ਼ ਨਾਲ ਵਿਰੋਧੀ ਟੀਮ ਨੂੰ ਸ਼ੁਰੂ ਵਿਚ ਹੀ ਦਬਾਅ ’ਚ ਲਿਆ ਸਕਦਾ ਹੈ। ਭਾਰਤੀ ਟੀਮ ਮੈਨੇਜਮੈਂਟ ਨੇ ਹਾਲਾਂਕਿ ਇਸ 15 ਸਾਲਾ ਬੱਲੇਬਾਜ਼ ਨੂੰ ਮੌਕਾ ਦੇਣ ਦੀ ਬਜਾਏ ਹੁਣ ਤੱਕ ਅਭਿਸ਼ੇਕ ਅਤੇ ਸੈਮਸਨ ਦੀ ਸਥਾਪਿਤ ਸਲਾਮੀ ਜੋੜੀ ਦਾ ਹੀ ਸਮਰਥਨ ਕੀਤਾ ਹੈ।
‎
‎ਜਾਪਾਨ ’ਚ ਏਸ਼ੀਆਈ ਖੇਡਾਂ ’ਚ ਸੂਰਯਵੰਸ਼ੀ ਅਤੇ ਅਭਿਸ਼ੇਕ ਨੇ ਹੀ ਪਾਰੀ ਦਾ ਆਗਾਜ਼ ਕੀਤਾ ਸੀ ਅਤੇ ਸੈਮਸਨ ਦੂਜੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਸੀ। ਇਸ ਤਰ੍ਹਾਂ ਟੀਮ ਮੈਨੇਜਮੈਂਟ ਨੇ ਸੈਮਸਨ ਪ੍ਰਤੀ ਆਪਣਾ ਸਮਰਥਨ ਜਾਰੀ ਰੱਖਿਆ ਪਰ ਇਹ ਵਿਕਟਕੀਪਰ ਬੱਲੇਬਾਜ਼ ਅਜੇ ਤੱਕ ਉਮੀਦ ’ਤੇ ਖਰਾ ਨਹੀਂ ਉਤਰ ਸਕਿਆ ਹੈ। ਅਜਿਹੇ ’ਚ ਵੈਸਟਇੰਡੀਜ਼ ਵਿਰੁੱਧ ਚੱਲ ਰਹੀ 5 ਮੈਚਾਂ ਦੀ ਲੜੀ ਸੈਮਸਨ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਉਹ ਵਿਸ਼ਵ ਕੱਪ ’ਚ ਦਿਖਾਏ ਗਏ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ ਲੰਬੇ ਸਮੇਂ ਤੱਕ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕਦਾ ਪਰ ਸੂਰਯਵੰਸ਼ੀ ਨੇ ਆਪਣੀ ਪ੍ਰਤੀਭਾ ਦੇ ਬਾਵਜੂਦ ਇਹ ਵੀ ਜਾਣ ਲਿਆ ਹੈ ਕਿ ਕੌਮਾਂਤਰੀ ਕ੍ਰਿਕਟ ਇਕ ਅਲੱਗ ਹੀ ਚੀਜ਼ ਹੈ। ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ’ਚ ਭਾਰਤ ਦੀ 0-3 ਨਾਲ ਹਾਰ ’ਚ ਉਸ ਨੇ 14, 13 ਤੇ 15 ਦੌੜਾਂ ਬਣਾਈਆਂ।
‎
‎ਏਸ਼ੀਆਈ ਖੇਡਾਂ ’ਚ ਬਿਹਾਰ ਦੇ ਇਸ ਬੱਲੇਬਾਜ਼ ਨੇ 18 ਤੇ 35 ਦੌੜਾਂ ਬਣਾਈਆਂ। ਇਕ ਯੁਵਾ ਖਿਡਾਰੀ ਲਈ ਇਹ ਸਕੋਰ ਖਰਾਬ ਨਹੀਂ ਹਨ ਪਰ ਇਨ੍ਹਾਂ ਤੋਂ ਇਹ ਤੱਥ ਵੀ ਸਾਬਤ ਹੁੰਦਾ ਹੈ ਕਿ ਸਿਰਫ ਪ੍ਰਚਾਰ ਕਾਰਨ ਉਸ ਨੂੰ ਟਾਪ ਪੱਧਰ ਦੇ ਕ੍ਰਿਕਟ ’ਚ ਜਲਦਬਾਜ਼ੀ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਲਈ ਟੀਮ ਮੈਨੇਜਮੈਂਟ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਦੇਣ ਤੋਂ ਪਹਿਲਾਂ ਸਾਰੇ ਪਹਿਲੂਆਂ ’ਚ ਗੰਭੀਰਤਾ ਨਾਲ ਵਿਚਾਰ ਕਰੇਗੀ। ਭਾਰਤ ਆਪਣੀ ਤੇਜ਼ ਗੇਂਦਬਾਜ਼ੀ ਸੁਮੇਲ ’ਚ ਵੀ ਬਦਲਾਅ ’ਤੇ ਵਿਚਾਰ ਕਰੇਗਾ। ਲਖਨਊ ’ਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਦੇ ਪਹਿਲੇ ਓਵਰ ’ਚ ਹੀ ਮਯੰਕ ਯਾਦਵ ਨੇ 16 ਦੌੜਾਂ ਲੁਟਾ ਦਿੱਤੀਆਂ ਸਨ।
‎
‎ਉਹ ਵਿਚਕਾਰਲੇ ਓਵਰਾਂ ਤੇ ਆਖਰੀ ਓਵਰਾਂ ’ਚ ਵੀ ਮਹਿੰਗਾ ਸਾਬਤ ਹੋਇਆ। ਭਾਰਤ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ ਨੂੰ ਟੀਮ ’ਚ ਸ਼ਾਮਲ ਕਰਨ ਤੇ ਉਸ ਨੂੰ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਵਾਉਣ ਬਾਰੇ ਸੋਚ ਸਕਦਾ ਹੈ। ਹਾਲਾਂਕਿ ਵਨ ਡੇ ਸੀਰੀਜ਼ ਦੌਰਾਨ ਇਹ ਪ੍ਰਯੋਗ ਖਾਸ ਸਫਲ ਨਹੀਂ ਰਿਹਾ ਸੀ। ਸਪਿੰਨ ਵਿਭਾਗ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਨਾਲ ਅਕਸ਼ਰ ਪਟੇਲ ਦੇ ਜੁੜਨ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਇਨ੍ਹਾਂ ਦੋਨਾਂ ਨੇ ਪਹਿਲੇ ਮੈਚ ’ਚ 2-2 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਯੁਵਾ ਆਲਰਾਊਂਡਰ ਨਮਨ ਧੀਰ ਦਾ ਪ੍ਰਦਰਸ਼ਨ ਵੀ ਭਾਰਤ ਲਈ ਹਾਂ-ਪੱਖੀ ਪਹਿਲੂ ਹੈ, ਜਿਸ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਨਾਲ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।
‎
‎ਵੈਸਟਇੰਡੀਜ਼ ਨੂੰ ਜੇਕਰ ਜਿੱਤ ਹਾਸਲ ਕਰਨੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣਾ ਪਵੇਗਾ ਕਿਉਂਕਿ ਭਾਰਤ ਨੇ ਪਿਛਲੇ ਮੈਚ ’ਚ ਉਸ ਦੇ 171 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰ ਦਿੱਤਾ ਸੀ। ਵੈਸਟਇੰਡੀਜ਼ ਕੋਲ ਟੀ-20 ਦੇ ਮਾਹਿਰ ਖਿਡਾਰੀਆਂ ਦੀ ਕਮੀ ਨਹੀਂ ਹੈ, ਜਿਨ੍ਹਾਂ ’ਚ ਕਪਤਾਨ ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਰੋਵਮੈਨ ਪੋਵੇਲ, ਰੋਸਟਨ ਚੇਜ਼ ਤੇ ਰੋਮਾਰੀਓ ਸ਼ੇਫਰਡ ਸ਼ਾਮਲ ਹਨ।
📲Get App