🔥 ट्रेंडिंग हिमाचल के लिए वाइल्डफ़्लावर हॉल नीलामी... ड्रग केस के आरोपी को कुल्लू में दो साल... दिल्ली में 1 नवंबर से गैर‑BS‑VI, डीजल... नई दिल्ली में 12वाँ ब्रिक्स पार्लियामे... बॉलर कोटियन की नई डिलिवरी और सटीकता ने... हरियाणा सरकार ने एशियन गेम्स व पैरा एश...
31 अक्टू. 2026•
ગુજરાતી मराठी ਪੰਜਾਬੀ বাংলা
खेल

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ ''ਚ ਪਏ 5 ਛੱਕੇ

✍️ रिपोर्टर: Shamsher Singh 🗓 30 अक्टू. 2026, 10:23 PM 👁 27
शेयर करें: 💬 WhatsApp 📘 Facebook 𝕏 Post

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ ''ਚ ਪਏ 5 ਛੱਕੇ

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ ''ਚ ਪਏ 5 ਛੱਕੇ
‎Friday, Oct 30, 2026 - 08:38 PM।
‎ਸਪੋਰਟਸ ਡੈਸਕ: ਭਾਰਤ ਸ਼ੁੱਕਰਵਾਰ ਨੂੰ ਹਾਂਗਕਾਂਗ ਇੰਟਰਨੈਸ਼ਨਲ ਸਿਕਸਸ ਦੇ ਮੈਚ ਵਿਚ ਪਾਕਿਸਤਾਨ ਤੋਂ ਚਾਰ ਵਿਕਟਾਂ ਨਾਲ ਹਾਰ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨਿਰਧਾਰਤ 6 ਓਵਰਾਂ ਵਿਚ 5 ਵਿਕਟਾਂ 'ਤੇ ਸਿਰਫ਼ 88 ਦੌੜਾਂ ਹੀ ਬਣਾ ਸਕੀ। ਸ਼ਸ਼ਾਂਕ ਸਿੰਘ ਨੇ 11 ਗੇਂਦਾਂ 'ਤੇ 40 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
‎
‎ਜਵਾਬ ਵਿਚ ਪਾਕਿਸਤਾਨ ਨੇ 3.5 ਓਵਰਾਂ ਵਿਚ ਦੋ ਵਿਕਟਾਂ 'ਤੇ 92 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਓਪਨਰ ਖਵਾਜਾ ਨਾਫੇ (12 ਗੇਂਦਾਂ 'ਤੇ 41) ਅਤੇ ਅੱਬਾਸ ਅਫਰੀਦੀ (8 ਗੇਂਦਾਂ 'ਤੇ 35) ਨੇ 13 ਗੇਂਦਾਂ 'ਤੇ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਅਫਰੀਦੀ ਨੇ ਪਹਿਲੇ ਓਵਰ ਵਿਚ ਭਾਰਤੀ ਕਪਤਾਨ ਕਰੁਣਲ ਪੰਡਯਾ ਨੂੰ 5 ਛੱਕੇ ਮਾਰੇ।
‎
‎ਪਹਿਲੇ ਮੈਚ ਵਿਚ ਯੂ.ਏ.ਈ. ਤੋਂ ਹਾਰਨ ਵਾਲਾ ਪਾਕਿਸਤਾਨ ਹੁਣ ਗਰੁੱਪ ਸੀ ਵਿਚ ਸਿਖਰ 'ਤੇ ਹੈ, ਜਦੋਂ ਕਿ ਭਾਰਤ ਆਖਰੀ ਸਥਾਨ 'ਤੇ ਖਿਸਕ ਗਿਆ ਹੈ। ਭਾਰਤ ਸ਼ਨੀਵਾਰ ਨੂੰ ਯੂ.ਏ.ਈ. ਦਾ ਸਾਹਮਣਾ ਕਰੇਗਾ। ਹਰੇਕ ਗਰੁੱਪ ਦੀ ਸਿਖਰਲੀ ਟੀਮ ਸੈਮੀਫਾਈਨਲ ਵਿਚ ਪਹੁੰਚਦੀ ਹੈ। ਫਾਈਨਲ ਐਤਵਾਰ ਨੂੰ ਹੋਵੇਗਾ।
📲Get App