🔥 ट्रेंडिंग अदलहाट की मशहूर क्रिएटर सृष्टि सिंह को... गढ़मुक्तेश्वर में भरत मिलाप‑राजतिलक के... విద్యార్థి ఉన్నత చదువులకు ఆర ఇగ్మైట్ ఆ... यारंदहली के गोपाल सेनचा ने बेंगलुरु के... इंदौर में हल्की बारिश, किसानों को मिली... बज्जू उपखण्ड के ग्राम पंचायत भलूरी में...
22 अक्टू. 2026•
ગુજરાતી मराठी ਪੰਜਾਬੀ বাংলা
खेल

IND vs NZ 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

✍️ रिपोर्टर: Shamsher Singh 🗓 22 अक्टू. 2026, 02:07 PM 👁 19
शेयर करें: 💬 WhatsApp 📘 Facebook 𝕏 Post

IND vs NZ 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs NZ 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
‎Thursday, Oct 22, 2026 - 12:03 PM ।
‎ਕ੍ਰਾਈਸਟਚਰਚ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਕ੍ਰਾਈਸਟਚਰਚ ਦੇ ਹੇਗਲੇ ਓਵਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀਆਂ 2 ਟੀ-20 ਲੜੀਆਂ ’ਚ ਅਜੇਤੂ ਰਹੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਆ ਕੇ ਆਰਾਮ ਕਰਨ, ਅਨੁਕੂਲਨ ਤੇ ਅਭਿਆਸ ਲਈ 2 ਹੀ ਦਿਨ ਦਾ ਸਮਾਂ ਮਿਲਿਆ ਪਰ ਆਪਣੇ ਬੱਲੇਬਾਜ਼ਾਂ ਦੇ ਦਮ ’ਤੇ ਸ਼੍ਰੇਅਸ ਅਈਅਰ ਦੀ ਟੀਮ ਜਿੱਤ ਨਾਲ ਦੌਰੇ ਦਾ ਆਗਾਜ਼ ਕਰਨਾ ਚਾਹੇਗੀ। ਨਿਊਜ਼ੀਲੈਂਡ ’ਚ ਪਿਛਲੀ ਵਾਰ ਭਾਰਤ ਨੇ 2022 ’ਚ ਨੇਪੀਅਰ ’ਚ ਟੀ-20 ਮੈਚ ਖੇਡਿਆ ਸੀ ਤੇ ਮੀਂਹ ਪ੍ਰਭਾਵਿਤ ਉਹ ਮੈਚ ਡਕਵਰਥ ਲੂਈਸ ਪ੍ਰਣਾਲੀ ਦੇ ਆਧਾਰ ’ਤੇ ਡਰਾਅ ਰਿਹਾ ਸੀ। ਭਾਰਤ ਨੇ ਉਹ ਲੜੀ ਜਿੱਤੀ ਸੀ ਕਿਉਂਕਿ ਖਰਾਬ ਮੌਸਮ ਕਾਰਨ ਇਕ ਹੀ ਮੈਚ ਹੋ ਸਕਿਆ ਸੀ।
‎ਭਾਰਤ ਦੇ ਸਿਰਫ 4 ਬੱਲੇਬਾਜ਼ ਪਹਿਲਾਂ ਨਿਊਜ਼ੀਲੈਂਡ ’ਚ ਟੀ-20 ਖੇਡ ਚੁੱਕੇ ਹਨ ਜਿਨ੍ਹਾਂ ’ਚ ਕਪਤਾਨ ਅਈਅਰ, ਈਸ਼ਾਨ ਕਿਸ਼ਨ, ਸੰਜੂ ਸੈਮਸਨ ਤੇ ਸ਼ਿਵਮ ਦੂਬੇ ਸ਼ਾਮਲ ਹਨ। ਅਭਿਸ਼ੇਕ ਸ਼ਰਮਾ, ਤਿਲਕ ਵਰਮਾ ਤੇ ਵੈਭਵ ਸੂਰਯਵੰਸ਼ੀ ਭਾਵੇਂ ਹੀ ਹਮਲਾਵਰ ਪਾਰੀਆਂ ਖੇਡਣ ’ਚ ਮਾਹਿਰ ਹੋਣ ਪਰ ਇੱਥੋਂ ਦੀਆਂ ਤੇਜ਼ ਤੇ ਉਛਾਲ ਵਾਲੀਆਂ ਪਿੱਚਾਂ ’ਤੇ ਉਨ੍ਹਾਂ ਨੂੰ ਢਲਣ ’ਚ ਸਮਾਂ ਲੱਗ ਸਕਦਾ ਹੈ। ਅਈਅਰ ਦੀ ਕਪਤਾਨੀ ਦੀ ਸ਼ੁਰੂਆਤ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਹਾਰ ਨਾਲ ਹੋਈ ਸੀ ਤੇ ਹੁਣ ਉਸ ਦੇ ਸਾਹਮਣੇ ਖੁਦ ਨੂੰ ਮੁਸ਼ਕਿਲ ਹਾਲਾਤ ’ਚ ਸਾਬਤ ਕਰਨ ਦੀ ਚੁਣੌਤੀ ਹੋਵੇਗੀ।
📲Get App