🔥 TRENDING बिजली अधिकारियों का हटताल जारी, यूनियन... MLC चुनाव को लेकर प्रशासन अलर्ट, पोलिं... स्वामित्व योजना में लापरवाही पर डिण्डौ... Sajid ansari Amritsar Police Arrest Two Heroin Smug... Ludhiana Couple Succumbs to Road Accid...
22 Oct 2026•
ગુજરાતી मराठी ਪੰਜਾਬੀ বাংলা
Sports

IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

✍️ Reporter: Shamsher Singh 🗓 22 Oct 2026, 09:04 PM 👁 19
Share: 💬 WhatsApp 📘 Facebook 𝕏 Post

IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
‎Thursday, Oct 22, 2026 ।
‎ਕ੍ਰਾਈਸਟਚਰਚ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਕ੍ਰਾਈਸਟਚਰਚ ਦੇ ਹੇਗਲੇ ਓਵਰ ਸਟੇਡੀਅਮ 'ਚ ਖੇਡਿਆ ਗਿਆ। ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 225 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 226 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ।
‎ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19.4 ਓਵਰਾਂ 'ਚ 6 ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਭਾਰਤ ਲਈ ਸੰਜੂ ਸੈਮਸਨ ਨੇ 67 ਦੌੜਾਂ, ਅਭਿਸ਼ੇਕ ਸ਼ਰਮਾ ਨੇ 29 ਦੌੜਾਂ, ਕਪਤਾਨ ਸ਼੍ਰੇਅਸ ਅਈਅਰ ਨੇ 42 ਦੌੜਾਂ, ਅਕਸ਼ਰ ਪਟੇਲ ਨੇ 24 ਦੌੜਾਂ ਤੇ ਨਮਨ ਧੀਰ ਨੇ 42 ਦੌੜਾਂ ਤੇ ਨਿਤੀਸ਼ ਕੁਮਾਰ ਰੈੱਡੀ ਨੇ 2 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਐਡਮ ਮਿਲਨੇ ਨੇ 1, ਲੌਕੀ ਫਰਗੂਸਨ ਨੇ 1, ਮਾਈਕਲ ਬ੍ਰੇਸਵੈਲ ਨੇ 2 ਵਿਕਟਾਂ ਤੇ ਮਿਸ਼ੇਲ ਸੈਂਟਨਰ ਨੇ 2 ਵਿਕਟਾਂ ਲਈਆਂ।
📲Get App