🔥 ट्रेंडिंग पश्चिम बंगाल के उत्तर दिनाजपुर में 17,... फतुहा मुठभेड़ जांच में एसटीएफ ने बरामद... मध्य प्रदेश हाईकोर्ट ने नाबालिग के हाथ... देवास में पार्किंग विवाद पर पिस्तौल‑तल... इंदौर के फूटी कोठी चौराहे पर पुल के नी... ਵੱਡੇ ਭਰਾ ਦੀ ਭੂਮਿਕਾ ''ਚ ਹੋਵੇਗਾ ਅਕਾਲੀ ਦਲ...
24 नव. 2026•
ગુજરાતી मराठी ਪੰਜਾਬੀ বাংলা
खेल

IND vs NZ ਦੂਜੇ ਟੈਸਟ ਤੋਂ ਪਹਿਲਾਂ ਟੀਮ ''ਚ ਬਦਲਾਅ, ਹੁਣ ਇਸ ਧਾਕੜ ਖਿਡਾਰੀ ਦੀ ਹੋ ਗਈ ਅਚਾਨਕ ਐਂਟਰੀ

✍️ रिपोर्टर: Shamsher Singh 🗓 24 नव. 2026, 04:38 PM 👁 22
शेयर करें: 💬 WhatsApp 📘 Facebook 𝕏 Post

IND vs NZ ਦੂਜੇ ਟੈਸਟ ਤੋਂ ਪਹਿਲਾਂ ਟੀਮ ''ਚ ਬਦਲਾਅ, ਹੁਣ ਇਸ ਧਾਕੜ ਖਿਡਾਰੀ ਦੀ ਹੋ ਗਈ ਅਚਾਨਕ ਐਂਟਰੀ

IND vs NZ ਦੂਜੇ ਟੈਸਟ ਤੋਂ ਪਹਿਲਾਂ ਟੀਮ ''ਚ ਬਦਲਾਅ, ਹੁਣ ਇਸ ਧਾਕੜ ਖਿਡਾਰੀ ਦੀ ਹੋ ਗਈ ਅਚਾਨਕ ਐਂਟਰੀ
‎Tuesday, Nov 24, 2026 ।
‎
‎ਕ੍ਰਾਈਸਟਚਰਚ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 27 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਵਿੱਚ ਇੱਕ ਅਹਿਮ ਬਦਲਾਅ ਕੀਤਾ ਗਿਆ ਹੈ। ਟੀਮ ਦੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਹੈਮਸਟ੍ਰਿੰਗ ਦੀ ਸੱਟ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਨਿਊਜ਼ੀਲੈਂਡ ਕ੍ਰਿਕਟ ਨੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਮੈਟ ਫਿਸ਼ਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਮੈਟ ਫਿਸ਼ਰ ਨੇ ਹਾਲ ਹੀ ਵਿੱਚ ਭਾਰਤ ਵਿਰੁੱਧ ਖੇਡੀ ਗਈ ਵਨਡੇ ਲੜੀ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਹਾਸਲ ਕੀਤੀਆਂ ਸਨ।
‎ਦੋਹਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਡਰਾਅ 'ਤੇ ਸਮਾਪਤ ਹੋਇਆ ਸੀ। ਇਸ ਡਰਾਅ ਤੋਂ ਬਾਅਦ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੀ ਅੰਕ ਸੂਚੀ ਵਿੱਚ ਨਿਊਜ਼ੀਲੈਂਡ ਦੀ ਟੀਮ ਤੀਜੇ ਅਤੇ ਭਾਰਤ ਚੌਥੇ ਸਥਾਨ 'ਤੇ ਹੈ। ਮਿਚੇਲ ਸੈਂਟਨਰ ਤੋਂ ਬਾਅਦ ਬਲੇਅਰ ਟਿਕਨਰ ਦਾ ਬਾਹਰ ਹੋਣਾ ਨਿਊਜ਼ੀਲੈਂਡ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦੂਜਾ ਮੁਕਾਬਲਾ ਕ੍ਰਾਈਸਟਚਰਚ ਦੇ ਹੈਗਲੇ ਓਵਲ ਵਿਖੇ ਖੇਡਿਆ ਜਾਵੇਗਾ।
📲Get App