🔥 TRENDING Baazar Style Retail launches new outle... Kumar Taurani Fires Back at Vashu Bhag... Unsafe school building in Bihar demoli... Historic Rajgir Stadium to Boost Bihar... 52 illegal teak logs seized in MP tige... Two Rajasthan Youths Arrested in Ratla...
12 Oct 2026•
ગુજરાતી मराठी ਪੰਜਾਬੀ বাংলা
National

ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ

✍️ Reporter: Shamsher Singh 🗓 12 Oct 2026, 10:44 AM 👁 21
Watch on: ▶️ YouTube
Share: 💬 WhatsApp 📘 Facebook 𝕏 Post

ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ

ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ
‎Monday, Oct 12, 2026 ਹਿਸਾਰ- ਪੀ.ਐੱਲ.ਏ. ਵਾਸੀ ਨੀਲਮ ਸਿਨੇਮਾ ਸੰਚਾਲਕ ਅਤੇ ਕੱਪੜਾ ਕਾਰੋਬਾਰੀ ਨਰੇਸ਼ ਜੈਨ ਦੇ ਆਈ.ਆਈ.ਟੀ. ਟੌਪਰ ਪੁੱਤਰ ਰਾਹੁਲ ਜੈਨ (35) ਨੇ ਹਾਈਡ੍ਰੋਜਨ ਗੈਸ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਐਤਵਾਰ ਸਵੇਰੇ ਬੈੱਡਰੂਮ ’ਚੋਂ ਮਿਲੀ। ਕਮਰੇ ’ਚੋਂ ਇਕ ਸਿਲੰਡਰ ਮਿਲਿਆ ਹੈ। ਮ੍ਰਿਤਕ ਦੇ ਮੂੰਹ ਕੋਲ ਸਿਲੰਡਰ ਦਾ ਪਾਈਪ ਸੀ ਅਤੇ ਉੱਪਰ ਪਾਲੀਥੀਨ ਬੱਝਾ ਹੋਇਆ ਸੀ। ਪੁਲਸ ਨੇ ਖੁਦਕੁਸ਼ੀ ਨੋਟ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਹੁਲ ਜੈਨ ਆਈ.ਆਈ.ਟੀ. ਟੌਪਰ ਸੀ। ਉਸ ਨੇ ਤੋਸ਼ਾਮ ਰੋਡ ’ਤੇ ਕੋਚਿੰਗ ਸੈਂਟਰ ਖੋਲ੍ਹਿਆ ਸੀ। ਉਹ ਇੰਟਰਨੈੱਟ ’ਤੇ ਆਨਲਾਈਨ ਕੋਚਿੰਗ ਵੀ ਦਿੰਦਾ ਸੀ। ਉਹ ਹੁਣ ਕੁਝ ਅਰਸੇ ਤੋਂ ਘਰ ’ਚ ਰਹਿੰਦਾ ਸੀ। ਪੁਲਸ ਅਨੁਸਾਰ ਸ਼ਨੀਵਾਰ ਸ਼ਾਮ ਲੱਗਭਗ 4 ਵਜੇ ਉਸ ਨੇ ਗੁਬਾਰਿਆਂ ’ਚ ਗੈਸ ਭਰਨ ਵਾਲਾ ਸਿਲੰਡਰ ਆਨਲਾਈਨ ਸਰਚ ਕੀਤਾ। ਉਸ ਤੋਂ ਬਾਅਦ ਉਹ ਗੈਸ ਸਿਲੰਡਰ ਲੈ ਕੇ ਘਰ ਆਇਆ। ਰਾਤ ਨੂੰ ਉਸ ਨੇ ਗੈਸ ਸਿਲੰਡਰ ਵਾਲਾ ਪਾਈਪ ਆਪਣੇ ਮੂੰਹ ’ਚ ਲਗਾਇਆ ਅਤੇ ਫਿਰ ਉੱਪਰੋਂ ਪਾਲੀਥੀਨ ਬੰਨ੍ਹ ਲਿਆ ਤਾਂ ਜੋ ਗੈਸ ਬਾਹਰ ਨਾ ਜਾਵੇ। ਉਹ ਐਤਵਾਰ ਸਵੇਰੇ ਬੈੱਡਰੂਮ ’ਚ ਮ੍ਰਿਤਕ ਹਾਲਤ ’ਚ ਮਿਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਰਾਹੁਲ ਨੇ ਇਕ ਪੇਜ ’ਤੇ ਖੁਦਕੁਸ਼ੀ ਨੋਟ ’ਚ ਲਿਖਿਆ, ‘‘ਮੈਂ ਜੋ ਕਰ ਰਿਹਾ ਹਾਂ, ਉਸ ਦਾ ਮੈਂ ਖੁਦ ਜ਼ਿੰਮੇਵਾਰ ਹਾਂ। ਗੈਸ ਤਕਲੀਫ਼ ਨਹੀਂ ਦਿੰਦੀ, ਆਸਾਨੀ ਨਾਲ ਮਰ ਜਾਵਾਂਗਾ। ਮਾਤਾ-ਪਿਤਾ ਆਪਣਾ ਧਿਆਨ ਰੱਖਣ। ਮੈਂ ਫੋਨ ’ਚ ਵੀਡੀਓ ਬਣਾਇਆ ਹੈ, ਉਸ ਨੂੰ ਦੇਖ ਲੈਣਾ।’’
📲Get App