🔥 TRENDING Gujarat CM Spends Night in Tribal Vill... Gujarat Police Arrest Five, Seize Drug... AAP Officials and Civic Poll Candidate... Bengaluru's Pink Metro Line Records Hi... Karnataka Mandates Fare Meters for Ola... Karnataka Announces Major Police Reshu...
19 Nov 2026•
ગુજરાતી मराठी ਪੰਜਾਬੀ বাংলা
International

Green card ਸਬੰਧੀ ਨਿਯਮ ਹੋਣਗੇ ਹੋਰ ਸਖ਼ਤ ! ਭਾਰਤੀ ਪੇਸ਼ੇਵਰਾਂ ਦੀ ਵਧੇਗੀ ਮੁਸ਼ਕਲ

✍️ Reporter: Shamsher Singh 🗓 18 Nov 2026, 08:22 PM 👁 45
Share: 💬 WhatsApp 📘 Facebook 𝕏 Post

Green card ਸਬੰਧੀ ਨਿਯਮ ਹੋਣਗੇ ਹੋਰ ਸਖ਼ਤ ! ਭਾਰਤੀ ਪੇਸ਼ੇਵਰਾਂ ਦੀ ਵਧੇਗੀ ਮੁਸ਼ਕਲ

Green card ਸਬੰਧੀ ਨਿਯਮ ਹੋਣਗੇ ਹੋਰ ਸਖ਼ਤ ! ਭਾਰਤੀ ਪੇਸ਼ੇਵਰਾਂ ਦੀ ਵਧੇਗੀ ਮੁਸ਼ਕਲ
‎Wednesday, Nov 18, 2026 ।
‎
‎ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦਾ ਮਕਸਦ ਫਿਜ਼ੀਕਲ ਥੈਰੇਪਿਸਟਾਂ ਅਤੇ ਨਰਸਾਂ ਤੋਂ ਲੈ ਕੇ ਉੱਚ-ਕੁਸ਼ਲ ਪੇਸ਼ੇਵਰਾਂ ਦੀਆਂ ਨੌਕਰੀਆਂ ਲਈ ਅਮਰੀਕੀ ਨਾਗਰਿਕਾਂ ਨੂੰ ਭਰਤੀ ਵਿੱਚ ਪਹਿਲ ਦੇਣਾ ਯਕੀਨੀ ਬਣਾਉਣਾ ਹੈ। ਅਮਰੀਕੀ ਕਿਰਤ ਵਿਭਾਗ ਨੇ 'ਪ੍ਰੋਗਰਾਮ ਇਲੈਕਟ੍ਰੌਨਿਕ ਰਿਵਿਊ ਮੈਨੇਜਮੈਂਟ' (PERM) ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਅਧੀਨ ਕਿਰਤ ਬਾਜ਼ਾਰ ਟੈਸਟ ਨੂੰ ਆਧੁਨਿਕ ਬਣਾਉਣ ਲਈ ਨਵੇਂ ਨਿਯਮ ਦੀ ਤਜਵੀਜ਼ ਪੇਸ਼ ਕੀਤੀ ਹੈ, ਜੋ ਕਿ 20 ਸਾਲਾਂ ਵਿੱਚ ਨਿਯਮਾਂ ਦਾ ਕੀਤਾ ਜਾਣ ਵਾਲਾ ਪਹਿਲਾ ਵੱਡਾ ਸੁਧਾਰ ਹੈ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰ ਅਤੇ ਨਰਸਾਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ।
‎ਤਜਵੀਜ਼ਸ਼ੁਦਾ ਬਦਲਾਅ ਅਧੀਨ ਰੁਜ਼ਗਾਰਦਾਤਿਆਂ ਨੂੰ ਵਿਦੇਸ਼ੀ ਕਾਮਿਆਂ ਦੀਆਂ ਲੋੜਾਂ ਅਨੁਸਾਰ ਨੌਕਰੀਆਂ ਦੇ ਮੌਕੇ ਤਿਆਰ ਕਰਨ ਤੋਂ ਰੋਕਿਆ ਜਾਵੇਗਾ। ਰੁਜ਼ਗਾਰਦਾਤਿਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਨੌਕਰੀਆਂ ਦੀ ਭਰਤੀ ਲਈ ਉਹੀ ਸਾਧਨ ਅਤੇ ਤਰੀਕੇ ਵਰਤਣ ਜੋ ਆਮ ਅਸਾਮੀਆਂ ਲਈ ਵਰਤੇ ਜਾਂਦੇ ਹਨ।
‎
‎ਨਵੀਂ ਤਜਵੀਜ਼ ਵਿੱਚ ਰਵਾਇਤੀ ਪ੍ਰਿੰਟ ਇਸ਼ਤਿਹਾਰਾਂ ਦੀ ਥਾਂ ਕੰਪਨੀ ਦੀਆਂ ਵੈੱਬਸਾਈਟਾਂ, ਜੌਬ ਪੋਰਟਲਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਜੌਬ ਫੇਅਰਾਂ ਅਤੇ ਕੈਂਪਸ ਭਰਤੀ ਰਾਹੀਂ ਆਨਲਾਈਨ ਭਰਤੀ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖਾਲੀ ਅਸਾਮੀਆਂ ਦੀ ਇਸ਼ਤਿਹਾਰਬਾਜ਼ੀ ਦੀ ਘੱਟੋ-ਘੱਟ ਮਿਆਦ ਨੂੰ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰਨ ਦੀ ਤਜਵੀਜ਼ ਰੱਖੀ ਗਈ ਹੈ ਅਤੇ ਰੁਜ਼ਗਾਰਦਾਤਿਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਯੋਗ ਅਮਰੀਕੀ ਕਾਮਿਆਂ ਦੀ ਭਰਤੀ ਲਈ ਸੱਚੇ ਯਤਨ ਕੀਤੇ ਹਨ।
📲Get App