Sarkari Yojana
ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ ''ਚ ਆਉਣਗੇ 2,000-2,000 ਰੁਪਏ

Friday, Oct 23, 2026 - 03:33 Pm।
ਨੈਸ਼ਨਲ ਡੈਸਕ : ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ 30 ਅਕਤੂਬਰ 2026 ਨੂੰ 2000 ਰੁਪਏ ਦੀ ਕਿਸ਼ਤ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਪਹਿਲਾਂ ਇਸ ਕਿਸ਼ਤ ਦੇ ਦੁਰਗਾ ਪੂਜਾ ਦੌਰਾਨ ਜਾਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਹੁਣ ਸਰਕਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਇਹ ਤੋਹਫ਼ਾ ਦੇਣ ਜਾ ਰਹੀ ਹੈ।
ਇਸ ਯੋਜਨਾ ਅਧੀਨ ਯੋਗ ਕਿਸਾਨਾਂ ਨੂੰ ਹਰ ਸਾਲ ਕੁੱਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਕਿ ਹਰ 4 ਮਹੀਨਿਆਂ ਬਾਅਦ 2,000-2,000 ਰੁਪਏ ਦੀਆਂ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਮਿਲਦੀ ਹੈ। ਇਸ ਤੋਂ ਪਹਿਲਾਂ ਯੋਜਨਾ ਦੀ 23ਵੀਂ ਕਿਸ਼ਤ ਜੂਨ ਮਹੀਨੇ ਵਿੱਚ ਜਾਰੀ ਕੀਤੀ ਗਈ ਸੀ। ਸਰਕਾਰ ਇਹ ਰਕਮ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜਦੀ ਹੈ।
ਕਿਸ਼ਤ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
-eKYC ਦੀ ਪ੍ਰਕਿਰਿਆ: ਯੋਜਨਾ ਦਾ ਲਾਭ ਲੈਣ ਲਈ eKYC ਲਾਜ਼ਮੀ ਕੀਤਾ ਗਿਆ ਹੈ; ਜਿਨ੍ਹਾਂ ਕਿਸਾਨਾਂ ਨੇ ਓ.ਟੀ.ਪੀ. (OTP) ਜਾਂ ਬਾਇਓਮੀਟ੍ਰਿਕ ਆਧਾਰਿਤ eKYC ਪੂਰੀ ਨਹੀਂ ਕੀਤੀ, ਉਨ੍ਹਾਂ ਦੀ ਕਿਸ਼ਤ ਰੋਕੀ ਜਾ ਸਕਦੀ ਹੈ।
-ਆਧਾਰ ਤੇ ਬੈਂਕ ਲਿੰਕਿੰਗ: ਬੈਂਕ ਖਾਤੇ ਨਾਲ ਆਧਾਰ ਕਾਰਡ ਦਾ ਲਿੰਕ ਹੋਣਾ ਅਤੇ ਖਾਤੇ ਵਿੱਚ DBT ਸੇਵਾ ਦਾ ਐਕਟਿਵ ਹੋਣਾ ਜ਼ਰੂਰੀ ਹੈ।
-ਜ਼ਮੀਨ ਦੀ ਤਸਦੀਕ : ਪੋਰਟਲ 'ਤੇ ਖਤੌਨੀ ਜਾਂ ਜ਼ਮੀਨ ਦੀ ਤਸਦੀਕ ਅੱਪਲੋਡ ਹੋਣੀ ਲਾਜ਼ਮੀ ਹੈ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੈਸੇ ਅਟਕ ਸਕਦੇ ਹਨ।