🔥 TRENDING जगदीशपुर बाजार में मां दुर्गा के दर्शन... मुख्यमंत्री योगी आदित्यनाथ ने बस्ती मे... डॉ. पवन जायसवाल को जन्मदिन की हार्दिक... सोहंदर में दुर्गा अष्टमी के पावन अवसर... लखनऊ में वीआईपी मोमेंट के कारण 56 चौरा... বসে আঁকো প্রতিযোগিতা নবোদয় সংঘের পরিচ...
18 Oct 2026•
ગુજરાતી मराठी ਪੰਜਾਬੀ বাংলা
Business

ਮੂਧੇ ਮੂੰਹ ਡਿੱਗੇ Gold-Silver ਦੇ ਭਾਅ !

✍️ Reporter: Shamsher Singh 🗓 18 Oct 2026, 02:28 PM 👁 17
Watch on: ▶️ YouTube
Share: 💬 WhatsApp 📘 Facebook 𝕏 Post

ਮੂਧੇ ਮੂੰਹ ਡਿੱਗੇ Gold-Silver ਦੇ ਭਾਅ !

ਮੂਧੇ ਮੂੰਹ ਡਿੱਗੇ Gold-Silver ਦੇ ਭਾਅ !
‎Sunday, Oct 18, 2026।
‎ਬਿਜ਼ਨੈੱਸ ਡੈਸਕ : ਬੀਤੇ ਹਫ਼ਤੇ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਅਤੇ ਘਰੇਲੂ ਬਾਜ਼ਾਰ ਦੋਵਾਂ ਵਿੱਚ ਹੀ ਇਹ ਦੋਵੇਂ ਕੀਮਤੀ ਧਾਤਾਂ ਕਾਫ਼ੀ ਸਸਤੀਆਂ ਹੋ ਗਈਆਂ ਹਨ।
‎ਮਲਟੀ ਕਮੋਡਿਟੀ ਐਕਸਚੇਂਜ 'ਤੇ 4 ਦਸੰਬਰ ਦੀ ਐਕਸਪਾਇਰੀ ਵਾਲੀ 1 ਕਿਲੋ ਚਾਂਦੀ ਦੀ ਕੀਮਤ ਮਹਿਜ਼ 5 ਕਾਰੋਬਾਰੀ ਦਿਨਾਂ ਵਿੱਚ 14,337 ਰੁਪਏ ਪ੍ਰਤੀ ਕਿਲੋ ਘੱਟ ਹੋ ਕੇ 2,11,418 ਰੁਪਏ 'ਤੇ ਬੰਦ ਹੋਈ, ਜੋ ਇਸ ਤੋਂ ਪਿਛਲੇ ਹਫ਼ਤੇ 2,25,755 ਰੁਪਏ ਸੀ। ਇਸ ਗਿਰਾਵਟ ਤੋਂ ਬਾਅਦ ਚਾਂਦੀ ਆਪਣੇ ਜਨਵਰੀ ਮਹੀਨੇ ਦੇ ਸਰਵ-ਉੱਚ ਰਿਕਾਰਡ ਪੱਧਰ (4,20,048 ਰੁਪਏ ਪ੍ਰਤੀ ਕਿਲੋ) ਤੋਂ 2,08,630 ਰੁਪਏ ਪ੍ਰਤੀ ਕਿਲੋ ਤੱਕ ਸਸਤੀ ਹੋ ਚੁੱਕੀ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ ਘਰੇਲੂ ਬਾਜ਼ਾਰ ਵਿੱਚ ਵੀ ਚਾਂਦੀ ਦੀ ਕੀਮਤ 9 ਅਕਤੂਬਰ ਦੇ 2,21,109 ਰੁਪਏ ਤੋਂ 10,191 ਰੁਪਏ ਡਿੱਗ ਕੇ 2,10,918 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ।
‎ਦੂਜੇ ਪਾਸੇ, ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਨਰਮੀ ਦਰਜ ਕੀਤੀ ਗਈ ਹੈ। MCX ਵਾਇਦਾ ਬਾਜ਼ਾਰ ਵਿੱਚ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 9 ਅਕਤੂਬਰ ਦੇ 1,51,499 ਰੁਪਏ ਤੋਂ 3,499 ਰੁਪਏ ਘੱਟ ਕੇ 1,48,000 ਰੁਪਏ 'ਤੇ ਆ ਗਈ ਹੈ। ਸਰ੍ਰਾਫਾ ਬਾਜ਼ਾਰ (IBJA) ਵਿੱਚ 10 ਗ੍ਰਾਮ ਸੋਨਾ 3,004 ਰੁਪਏ ਘੱਟ ਕੇ 1,46,426 ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਹਫ਼ਤੇ 1,49,430 ਰੁਪਏ ਸੀ। ਸਰ੍ਰਾਫਾ ਦੁਕਾਨਾਂ 'ਤੇ ਗਹਿਣੇ ਖਰੀਦਣ ਵੇਲੇ 3 ਫੀਸਦੀ ਜੀ.ਐੱਸ.ਟੀ. ਅਤੇ ਮੇਕਿੰਗ ਚਾਰਜ ਵੱਖਰੇ ਤੌਰ 'ਤੇ ਦੇਣੇ ਹੋਣਗੇ।
📲Get App