🔥 TRENDING Punjab Police Seize Over 7 Kg Heroin i... Assault at Jalandhar Petrol Pump Over... MP Manoj Tiwari Addresses Students at... जमीन विवाद में ऑटो चालक को सरवा पुल के... जिला परिषद अलवर के वार्ड नंबर 34 से प्... Today match
14 Oct 2026•
ગુજરાતી मराठी ਪੰਜਾਬੀ বাংলা
Business

Gold-Silver Crash: ਤਿਉਹਾਰਾਂ ਤੋ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਵੱਡੀ ਗਿਰਾਵਟ

✍️ Reporter: Shamsher Singh 🗓 14 Oct 2026, 10:58 PM 👁 16
Watch on: ▶️ YouTube
Share: 💬 WhatsApp 📘 Facebook 𝕏 Post

Gold-Silver Crash: ਤਿਉਹਾਰਾਂ ਤੋ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਵੱਡੀ ਗਿਰਾਵਟ

Gold-Silver Crash: ਤਿਉਹਾਰਾਂ ਤੋ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਵੱਡੀ ਗਿਰਾਵਟ,
‎Wednesday, Oct 14, 2026। ਨੀਡ24 news :ਤਿਉਹਾਰੀ ਸੀਜ਼ਨ ਤੋਂ ਪਹਿਲਾਂ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਵਾਅਦਾ ਬਾਜ਼ਾਰ (MCX) 'ਤੇ ਦਸੰਬਰ ਫਿਊਚਰਜ਼ ਲਈ ਚਾਂਦੀ ਦੀ ਕੀਮਤ ਵਿੱਚ ਲਗਭਗ 8,237 ਰੁਪਏ (3.76 ਫੀਸਦੀ) ਦੀ ਵੱਡੀ ਗਿਰਾਵਟ ਆਈ ਹੈ, ਜਿਸ ਨਾਲ ਚਾਂਦੀ ਦਾ ਭਾਅ ਘਟ ਕੇ 2,10,508 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ 2,084 ਰੁਪਏ (1.50 ਫੀਸਦੀ) ਦੀ ਗਿਰਾਵਟ ਆਈ ਹੈ, ਜਿਸ ਨਾਲ 10 ਗ੍ਰਾਮ ਸੋਨੇ ਦਾ ਭਾਅ 1,46,366 ਰੁਪਏ 'ਤੇ ਪਹੁੰਚ ਗਿਆ ਹੈ।
‎
‎ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਈ ਅਚਾਨਕ ਗਿਰਾਵਟ ਕਾਰਨ ਘਰੇਲੂ ਬਾਜ਼ਾਰ 'ਤੇ ਇਹ ਅਸਰ ਦੇਖਣ ਨੂੰ ਮਿਲਿਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1.31 ਫੀਸਦੀ ਡਿੱਗ ਕੇ 4,122.05 ਡਾਲਰ ਪ੍ਰਤੀ ਔਂਸ ਅਤੇ ਚਾਂਦੀ 4.18 ਫੀਸਦੀ ਡਿੱਗ ਕੇ 57.035 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।
‎
‎ਇਸ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਵਿੱਚ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜੇ (CPI) ਹਨ। ਸਤੰਬਰ ਮਹੀਨੇ 'ਚ ਅਮਰੀਕਾ ਦਾ ਸੀ.ਪੀ.ਆਈ. ਮਹਿੰਗਾਈ ਅੰਕੜਾ ਮਹੀਨਾਵਾਰ ਆਧਾਰ 'ਤੇ 0.6 ਫੀਸਦੀ ਵਧਿਆ ਹੈ। ਮਹਿੰਗਾਈ ਦਰ ਉਮੀਦ ਤੋਂ ਜ਼ਿਆਦਾ ਰਹਿਣ ਕਾਰਨ ਬਾਜ਼ਾਰ 'ਚ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਇਸ ਕਾਰਨ ਨਿਵੇਸ਼ਕਾਂ ਵੱਲੋਂ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਨਾਲ ਬਿਕਵਾਲੀ (ਵਿਕਰੀ) ਕੀਤੀ ਗਈ ਹੈ।
📲Get App