🔥 TRENDING Kapil Sharma Discusses CEC Impeachment... Husband Takes Own Life After Wife Hang... କାଳିମେଳା ଆଦିବାସୀ କଲୋନୀରେ ବିଧାୟକ ପାଣ୍ଠି... चेतगंज पुलिस ने गुमशुदा बालिका को सुरक... କାଳିମେଳା ଆଦିବାସୀ କଲୋନୀରେ ବିଧାୟକ ପାଣ୍ଠି... Rajasthan raises DA by 3% to 63% effec...
30 Oct 2026•
ગુજરાતી मराठी ਪੰਜਾਬੀ বাংলা
Business

Gold ਆਲ-ਟਾਈਮ ਹਾਈ ਤੋਂ 50,000 ਹੋਇਆ ਸਸਤਾ, ਦਿਵਾਲੀ-ਧਨਤੇਰਸ ਤੋਂ ਪਹਿਲਾਂ ਕੀਮਤਾਂ ''ਚ ਵੱਡੀ ਗਿਰਾਵਟ

✍️ Reporter: Shamsher Singh 🗓 30 Oct 2026, 10:09 PM 👁 15
Share: 💬 WhatsApp 📘 Facebook 𝕏 Post

Gold ਆਲ-ਟਾਈਮ ਹਾਈ ਤੋਂ 50,000 ਹੋਇਆ ਸਸਤਾ, ਦਿਵਾਲੀ-ਧਨਤੇਰਸ ਤੋਂ ਪਹਿਲਾਂ ਕੀਮਤਾਂ ''ਚ ਵੱਡੀ ਗਿਰਾਵਟ

Gold ਆਲ-ਟਾਈਮ ਹਾਈ ਤੋਂ 50,000 ਹੋਇਆ ਸਸਤਾ, ਦਿਵਾਲੀ-ਧਨਤੇਰਸ ਤੋਂ ਪਹਿਲਾਂ ਕੀਮਤਾਂ ''ਚ ਵੱਡੀ ਗਿਰਾਵਟ
‎Friday, Oct 30, 2026 - 08:48 PM।
‎ਨਵੀਂ ਦਿੱਲੀ : ਦਿਵਾਲੀ ਅਤੇ ਧਨਤੇਰਸ ਦੇ ਤਿਉਹਾਰਾਂ ਤੋਂ ਠੀਕ ਪਹਿਲਾਂ ਸੋਨਾ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਐੱਮ.ਸੀ.ਐਕਸ. (MCX) 'ਤੇ ਸੋਨੇ ਦਾ ਭਾਅ ਲਗਭਗ 2.50 ਫੀਸਦੀ ਡਿੱਗ ਕੇ 1,38,250 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਕੇਵਲ ਇੱਕ ਹੀ ਦਿਨ ਵਿੱਚ ਸੋਨੇ ਵਿੱਚ 4,000 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ।
‎
‎ਇਸੇ ਸਾਲ ਜਨਵਰੀ ਮਹੀਨੇ ਵਿੱਚ 24 ਕੈਰਟ 10 ਗ੍ਰਾਮ ਸੋਨੇ ਦਾ ਭਾਅ ਵਧ ਕੇ 1.91 ਲੱਖ ਰੁਪਏ ਤੱਕ ਪਹੁੰਚ ਗਿਆ ਸੀ। ਇਸ ਹਿਸਾਬ ਨਾਲ ਸੋਨਾ ਆਪਣੇ ਰਿਕਾਰਡ ਉੱਚ ਪੱਧਰ (ਆਲ-ਟਾਈਮ ਹਾਈ) ਤੋਂ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਜ਼ਿਆਦਾ ਸਸਤਾ ਹੋ ਚੁੱਕਾ ਹੈ। ਤਿਉਹਾਰੀ ਸੀਜ਼ਨ ਵਿੱਚ ਕੀਮਤਾਂ ਵਿੱਚ ਆਈ ਇਸ ਗਿਰਾਵਟ ਨੂੰ ਆਮ ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ।
‎
‎ਆਰਥਿਕ ਮਾਹਰਾਂ ਅਨੁਸਾਰ ਸੋਨੇ ਦੀਆਂ ਕੀਮਤਾਂ ਵਿੱਚ ਆਈ ਇਸ ਵੱਡੀ ਗਿਰਾਵਟ ਦੇ ਪਿੱਛੇ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਕਾਰਨ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਭੂ-ਰਾਜਨੀਤਿਕ ਤਣਾਅ, ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਅਤੇ ਕੱਚੇ ਤੇਲ ਦਾ ਭਾਅ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੇ ਰਹਿਣਾ ਇਸ ਦੇ ਪ੍ਰਮੁੱਖ ਕਾਰਨ ਹਨ।
‎
‎ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਨੂੰ ਦੇਖਦਿਆਂ ਇੱਕੋ ਵਾਰ ਵਿੱਚ ਸਾਰਾ ਪੈਸਾ ਲਗਾਉਣ ਦੀ ਬਜਾਏ ਟੁਕੜਿਆਂ ਵਿੱਚ ਜਾਂ ਐੱਸ.ਆਈ.ਪੀ. (SIP) ਜ਼ਰੀਏ ਖ਼ਰੀਦਦਾਰੀ ਕੀਤੀ ਜਾਵੇ। ਨਿਵੇਸ਼ ਦੇ ਨਜ਼ਰੀਏ ਤੋਂ ਘੱਟੋ-ਘੱਟ 2 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਲੰਮੇ ਸਮੇਂ ਦਾ ਦ੍ਰਿਸ਼ਟੀਕੋਣ ਰੱਖਣਾ ਫਾਇਦੇਮੰਦ ਹੋਵੇਗਾ।
📲Get App