🔥 ट्रेंडिंग सुल्तानपुर में दुर्गा पूजा पंडाल में अ... गौशाला में गाय की मौत, प्रबंधन पर उठे... नवगछिया में लोजपा (रामविलास) के नेताओं... हनुमानगढ़: 132 KV GSS में शटडाउन के का... राज सिंह नवीन: खामोशी से गेंदबाजी, प्र... जालंधर में ड्रग इंस्पेक्टर ने अवैध क्ल...
17 अक्टू. 2026•
ગુજરાતી मराठी ਪੰਜਾਬੀ বাংলা
ਬਿਸਕੁਟਾਂ ''ਚ ਡੰਗਰਾਂ ਵਾਲਾ ''ਚਾਰਾ'', ਦੁੱਧ ''ਚ ਸਰਫ਼ ! FSSAI ਨੇ 3 ਕੰਪਨੀਆਂ ਖ਼ਿਲਾਫ਼ ਕੱਸਿਆ ਸ਼ਿਕੰਜਾ
खानपान

ਬਿਸਕੁਟਾਂ ''ਚ ਡੰਗਰਾਂ ਵਾਲਾ ''ਚਾਰਾ'', ਦੁੱਧ ''ਚ ਸਰਫ਼ ! FSSAI ਨੇ 3 ਕੰਪਨੀਆਂ ਖ਼ਿਲਾਫ਼ ਕੱਸਿਆ ਸ਼ਿਕੰਜਾ

✍️ रिपोर्टर: Shamsher Singh 🗓 17 अक्टू. 2026, 06:50 PM 👁 18
शेयर करें: 💬 WhatsApp 📘 Facebook 𝕏 Post

ਬਿਸਕੁਟਾਂ ''ਚ ਡੰਗਰਾਂ ਵਾਲਾ ''ਚਾਰਾ'', ਦੁੱਧ ''ਚ ਸਰਫ਼ ! FSSAI ਨੇ 3 ਕੰਪਨੀਆਂ ਖ਼ਿਲਾਫ਼ ਕੱਸਿਆ ਸ਼ਿਕੰਜਾ

ਬਿਸਕੁਟਾਂ ''ਚ ਡੰਗਰਾਂ ਵਾਲਾ ''ਚਾਰਾ'', ਦੁੱਧ ''ਚ ਸਰਫ਼ ! FSSAI ਨੇ 3 ਕੰਪਨੀਆਂ ਖ਼ਿਲਾਫ਼ ਕੱਸਿਆ ਸ਼ਿਕੰਜਾ
‎Saturday, Oct 17, 2026 ।
‎
‎
‎ਨੈਸ਼ਨਲ ਡੈਸਕ : ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਗੰਭੀਰ ਗੜਬੜੀ ਤੇ ਅਸੁਰੱਖਿਅਤ ਮਿਲਾਵਟ ਪਾਏ ਜਾਣ ਤੋਂ ਬਾਅਦ ਤਿੰਨ ਪ੍ਰਮੁੱਖ ਕੰਪਨੀਆਂ 'ਸੂਰਿਆ ਫੂਡ ਐਂਡ ਐਗਰੋ' (ਪ੍ਰਿਆਗੋਲਡ ਬਿਸਕੁਟ), 'ਡੋਡਲਾ ਡੇਅਰੀ' ਤੇ 'UEIR ਆਰਗੈਨਿਕ ਫੂਡਜ਼' ਵਿਰੁੱਧ ਅਪਰਾਧਿਕ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  FSSAI ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਜਾਂਚ ਦੌਰਾਨ ਬਿਸਕੁਟਾਂ ਵਿੱਚ ਪਸ਼ੂਆਂ ਵਾਲਾ ਚੋਕਰ, ਦੁੱਧ ਵਿੱਚ ਡਿਟਰਜੈਂਟ ਤੇ ਕਾਸਟਿਕ ਸੋਡਾ ਤੇ ਕਿਸ਼ਮਿਸ਼ ਵਿੱਚ ਖ਼ਤਰਨਾਕ ਕੀਟਨਾਸ਼ਕਾਂ ਦੇ ਅੰਸ਼ ਮਿਲੇ ਹਨ।
‎ਪ੍ਰਿਯਾਗੋਲਡ ਬਿਸਕੁਟਾਂ ਦੇ ਮਾਮਲੇ ਵਿੱਚ ਇੱਕ ਗਾਹਕ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਫੂਡ ਸੇਫ਼ਟੀ ਟੀਮ ਨੇ ਸੂਰਿਆ ਫੂਡ ਐਂਡ ਐਗਰੋ ਦੇ ਪਲਾਂਟ ਦਾ ਨਿਰੀਖਣ ਕੀਤਾ, ਤਾਂ ਉੱਥੇ ਸਫ਼ਾਈ, ਪੈਸਟ ਕੰਟਰੋਲ, ਕਰਮਚਾਰੀਆਂ ਦੀ ਹਾਈਜੀਨ ਅਤੇ ਸਮਾਨ ਦੇ ਰੱਖ-ਰਖਾਅ ਵਿੱਚ ਗੰਭੀਰ ਖਾਮੀਆਂ ਸਾਹਮਣੇ ਆਈਆਂ। ਕੰਪਨੀ ਬਿਸਕੁਟਾਂ ਵਿੱਚ ਫਾਈਬਰ ਦੀ ਮਾਤਰਾ ਵਧਾਉਣ ਲਈ ਜਿਸ ਚੋਕਰ ਦੀ ਵਰਤੋਂ ਕਰ ਰਹੀ ਸੀ, ਉਹ ਇਨਸਾਨਾਂ ਦੇ ਖਾਣ ਯੋਗ ਨਹੀਂ ਸੀ ਸਗੋਂ ਮਵੇਸ਼ੀਆਂ ਦੇ ਚਾਰੇ ਲਈ ਤਿਆਰ ਕੀਤਾ ਗਿਆ ਸੀ, ਜਿਸ ਨਾਲ ਮਾਈਕੋਟਾਕਸਿਨ ਅਤੇ ਫੰਗਲ ਇਨਫੈਕਸ਼ਨ ਵਰਗੀਆਂ ਪਾਚਨ ਪ੍ਰਣਾਲੀ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਸ ਲਾਪਰਵਾਹੀ ਕਾਰਨ ਅਥਾਰਟੀ ਨੇ ਪਹਿਲਾਂ ਕੰਪਨੀ ਦਾ ਲਾਇਸੰਸ ਮੁਅੱਤਲ ਕੀਤਾ ਸੀ ਅਤੇ ਹੁਣ ਅਦਾਲਤ ਵਿੱਚ ਮੁਕੱਦਮਾ ਚਲਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
‎
‎ਦੂਜੇ ਮਾਮਲੇ ਵਿੱਚ, FSSAI ਦੀ ਟੀਮ ਨੇ ਡੋਡਲਾ ਡੇਅਰੀ ਦੇ 'ਫੁੱਲ ਕ੍ਰੀਮ ਮਿਲਕ' ਦਾ ਸੈਂਪਲ ਲਿਆ ਸੀ, ਜਿਸ ਵਿੱਚ ਮੁੱਢਲੀ ਜਾਂਚ ਦੌਰਾਨ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਸ ਨੂੰ ਘਟੀਆ ਮਿਆਰ ਦਾ ਘੋਸ਼ਿਤ ਕੀਤਾ ਗਿਆ ਸੀ। ਕੰਪਨੀ ਦੀ ਅਪੀਲ ਤੋਂ ਬਾਅਦ ਸੈਂਪਲ ਨੂੰ 'ਰੈਫ਼ਰਲ ਫੂਡ ਲੈਬੋਰਟਰੀ' ਭੇਜਿਆ ਗਿਆ, ਜਿੱਥੇ ਖੁਲਾਸਾ ਹੋਇਆ ਕਿ ਦੁੱਧ ਵਿੱਚ ਡਿਟਰਜੈਂਟ ਅਤੇ ਕਾਸਟਿਕ ਸੋਡਾ ਮਿਲਾਇਆ ਗਿਆ ਸੀ, ਜੋ ਸਿਹਤ ਲਈ ਪੂਰੀ ਤਰ੍ਹਾਂ 'ਅਸੁਰੱਖਿਅਤ' ਹੈ ਅਤੇ ਇਸ ਨਾਲ ਪੇਟ ਵਿੱਚ ਅਲਸਰ, ਆਂਦਰਾਂ ਨੂੰ ਨੁਕਸਾਨ ਵਾ ਲਿਵਰ ਅਤੇ ਗੁਰਦਿਆਂ 'ਤੇ ਗੰਭੀਰ ਅਸਰ ਪੈ ਸਕਦਾ ਹੈ। ਇਸ ਲੈਬ ਰਿਪੋਰਟ ਦੇ ਆਧਾਰ 'ਤੇ ਡੋਡਲਾ ਡੇਅਰੀ ਅਤੇ ਇਸ ਦੇ ਉਤਪਾਦਨ ਵਾ ਮਾਰਕੀਟਿੰਗ ਨਾਲ ਜੁੜੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
‎
‎ਤੀਜੀ ਕਾਰਵਾਈ UEIR ਆਰਗੈਨਿਕ ਫੂਡਜ਼ ਵਿਰੁੱਧ ਕੀਤੀ ਗਈ ਹੈ, ਜਿਸ ਵੱਲੋਂ ਵੇਚੀ ਜਾ ਰਹੀ ਪੀਲੀ ਕਿਸ਼ਮਿਸ਼ ਦੇ ਸੈਂਪਲ ਵਿੱਚ ਤੈਅ ਮਾਪਦੰਡਾਂ ਤੋਂ ਜ਼ਿਆਦਾ ਕੀਟਨਾਸ਼ਕਾਂ ਦੇ ਅੰਸ਼ ਪਾਏ ਗਏ। ਆਰਗੈਨਿਕ ਦੇ ਨਾਂ 'ਤੇ ਵੇਚੇ ਜਾ ਰਹੇ ਉਤਪਾਦ ਵਿੱਚ ਕੈਮੀਕਲ ਤੇ ਕੀਟਨਾਸ਼ਕ ਮਿਲਣਾ ਫੂਡ ਸੇਫ਼ਟੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ, ਜਿਸ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਹਾਰਮੋਨਜ਼ ਅਤੇ ਨਰਵਸ ਸਿਸਟਮ 'ਤੇ ਬੁਰਾ ਅਸਰ ਪੈ ਸਕਦਾ ਹੈ।
‎ਖਾਧ ਸੁਰੱਖਿਆ ਅਤੇ ਮਿਆਰ ਐਕਟ 2006 (FSS Act 2006) ਤਹਿਤ ਘਟੀਆ ਜਾਂ ਅਸੁਰੱਖਿਅਤ ਖਾਧ ਪਦਾਰਥ ਵੇਚਣਾ ਗੰਭੀਰ ਅਪਰਾਧ ਹੈ ਅਤੇ ਦੁੱਧ ਵਿੱਚ ਡਿਟਰਜੈਂਟ ਜਾਂ ਬਿਸਕੁਟਾਂ ਵਿੱਚ ਪਸ਼ੂਆਂ ਦਾ ਚੋਕਰ ਮਿਲਾਉਣਾ ਭੋਜਨ ਨੂੰ 'ਅਸੁਰੱਖਿਅਤ' ਸ਼੍ਰੇਣੀ ਵਿੱਚ ਲਿਆਉਂਦਾ ਹੈ। ਇਸ ਕਾਨੂੰਨ ਤਹਿਤ ਕੰਪਨੀਆਂ ਦਾ ਲਾਇਸੰਸ ਰੱਦ ਕਰਨ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ 'ਤੇ ਭਾਰੀ ਜੁਰਮਾਨਾ ਅਤੇ ਅਦਾਲਤੀ ਸੁਣਵਾਈ ਤੋਂ ਬਾਅਦ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਹੈ, ਅਤੇ FSSAI ਨੇ ਸਪੱਸ਼ਟ ਕੀਤਾ ਹੈ ਕਿ ਖਪਤਕਾਰਾਂ ਦੀ ਸਿਹਤ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
📲Get App