🔥 TRENDING ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ 'ਚੋਂ ਨਸ਼ਾ... वाराणसी के कैंट थाने ने अनैतिक व्यापार... પાટડી તાલુકાના જેનાબાદમાં સમુહ લગન સમિ... उपनिरीक्षक सहित दो पुलिसकर्मी जलपरी का... ਪਲਟ ਗਈ ਤੇਲ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ... સુરતમાં વધતી લૂંટની ઘટનાઓ ગંભીર ચિંતાન...
15 Nov 2026•
ગુજરાતી मराठी ਪੰਜਾਬੀ বাংলা
Business

ਫ਼ਿਰ ਮਹਿੰਗੀ ਹੋ ਗਈ CNG ! ਮੁੰਬਈ ''ਚ ਆਟੋ ਦਾ ਕਿਰਾਇਆ ਵਧਾਉਣ ਦੀ ਉੱਠਣ ਲੱਗੀ ਮੰਗ

✍️ Reporter: Shamsher Singh 🗓 15 Nov 2026, 07:15 PM 👁 17
Share: 💬 WhatsApp 📘 Facebook 𝕏 Post

ਫ਼ਿਰ ਮਹਿੰਗੀ ਹੋ ਗਈ CNG ! ਮੁੰਬਈ ''ਚ ਆਟੋ ਦਾ ਕਿਰਾਇਆ ਵਧਾਉਣ ਦੀ ਉੱਠਣ ਲੱਗੀ ਮੰਗ

ਫ਼ਿਰ ਮਹਿੰਗੀ ਹੋ ਗਈ CNG ! ਮੁੰਬਈ ''ਚ ਆਟੋ ਦਾ ਕਿਰਾਇਆ ਵਧਾਉਣ ਦੀ ਉੱਠਣ ਲੱਗੀ ਮੰਗ
‎Sunday, Nov 15, 2026 - 05:29 PM ।
‎
‎ਮੁੰਬਈ (ਏਜੰਸੀ)- ਮਹਾਰਾਸ਼ਟਰ 'ਚ ਮੁੰਬਈ ਅਤੇ ਮੁੰਬਈ ਮਹਾਨਗਰ ਖੇਤਰ (ਐੱਮਐੱਮਆਰ) 'ਚ ਐਤਵਾਰ ਨੂੰ ਯਾਤਰੀਆਂ, ਡਰਾਈਵਰਾਂ ਅਤੇ ਜਨਤਕ ਆਵਾਜਾਈ ਸੰਚਾਲਕਾਂ 'ਤੇ ਮਹਿੰਗਾਈ ਦਾ ਵਾਧੂ ਬੋਝ ਪੈ ਗਿਆ। ਕੰਪ੍ਰੈਸਡ ਨੈਚੁਰਲ ਗੈਸ (ਸੀਐੱਨਜੀ) ਦੀ ਕੀਮਤ 1.50 ਰੁਪਏ ਪ੍ਰਤੀ ਕਿਲੋਗ੍ਰਾਮ ਵਧਾਈ ਗਈ, ਜਿਸ ਨਾਲ ਇਸ ਦੀ ਪਰਚੂਨ ਕੀਮਤ 91.50 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਵਧੀ ਹੋਈ ਕੀਮਤ ਸ਼ਨੀਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਅਤੇ ਐਤਵਾਰ ਸਵੇਰ ਤੋਂ ਮੁੰਬਈ ਅਤੇ ਨੇੜੇ-ਤੇੜੇ ਦੇ ਖੇਤਰਾਂ ਦੇ ਸਾਰੇ ਸੀਐੱਨਜੀ ਕੇਂਦਰਾਂ 'ਤੇ ਇਸੇ ਦਰ ਨਾਲ ਗੈਸ ਦੀ ਵਿਕਰੀ ਸ਼ੁਰੂ ਹੋ ਗਈ।
‎
‎ਪਿਛਲਾ ਵਾਧਾ 1 ਨਵੰਬਰ ਨੂੰ ਸੀਐੱਨਜੀ ਦੀ ਕੀਮਤ 'ਚ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਪਿਛਲੇ 75 ਦਿਨਾਂ 'ਚ ਇਸ ਦੀ ਕੀਮਤ ਕੁੱਲ 5.50 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਚੁੱਕੀ ਹੈ। ਸਾਲ ਦੀ ਸ਼ੁਰੂਆਤ 'ਚ ਸੀਐੱਨਜੀ ਦੀ ਕੀਮਤ 80.50 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 11 ਰੁਪਏ ਵੱਧ ਚੁੱਕੀ ਹੈ। ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦਾ ਸਭ ਤੋਂ ਵੱਧ ਅਸਰ ਆਟੋ ਰਿਕਸ਼ਾ ਅਤੇ ਟੈਕਸੀ ਡਰਾਈਵਰਾਂ ਪੈਣ ਦਾ ਖ਼ਦਸ਼ਾ ਹੈ, ਕਿਉਂਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਸੀਐੱਨਜੀ 'ਤੇ ਬਹੁਤ ਜ਼ਿਆਦਾ ਨਿਰਭਰ ਹਨ।
‎
‎ਨਿੱਜੀ ਵਾਹਨ ਚਾਲਕਾਂ ਅਤੇ ਸੀਐੱਨਜੀ ਨਾਲ ਚੱਲਣ ਵਾਲੇ ਵਪਾਰਕ ਵਾਹਨਾਂ ਦੇ ਚਾਲਕਾਂ ਨੂੰ ਵੀ ਹਰ ਵਾਰ ਗੈਸ ਭਰਵਾਉਣ ਲਈ ਵੱਧ ਪੈਸੇ ਖਰਚ ਕਰਨੇ ਹੋਣਗੇ। ਸੀਐੱਨਜੀ ਦੀ ਤਾਜ਼ਾ ਕੀਮਤ ਵਧਣ ਤੋਂ ਬਾਅਦ ਆਟੋ ਰਿਕਸ਼ਾ ਯੂਨੀਅਨਾਂ ਨੇ ਇਕ ਵਾਰ ਫਿਰ ਯਾਤਰੀ ਕਿਰਾਏ 'ਚ ਵਾਧੇ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਬਾਲਣ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੇ ਉਨ੍ਹਾਂ ਦੀ ਕਮਾਈ ਨੂੰ ਪ੍ਰਭਾਵਿਤ ਕੀਤਾ ਹੈ। ਮੁੰਬਈ ਰਿਕਸ਼ਾ ਮੈਨਜ਼ ਯੂਨੀਅਨ ਦੇ ਥੰਪੀ ਕੁਰੀਅਨ ਨੇ ਕਿਹਾ ਕਿ ਸੀਐੱਨਜੀ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੇ ਹਾਲ ਹੀ 'ਚ ਕਿਰਾਏ ਸੋਧ ਦੇ ਆਰਥਿਕ ਲਾਭਾਂ ਨੂੰ ਨਕਾਰ ਦਿੱਤਾ ਹੈ। ਯੂਨੀਅਨ ਨੇ ਘੱਟੋ-ਘੱਟ ਆਟੋ ਰਿਕਸ਼ਾ ਕਿਰਾਏ ਨੂੰ ਮੌਜੂਦਾ 27 ਤੋਂ ਵਧਾ ਕੇ 29 ਰੁਪਏ ਕਰਨ ਦੀ ਮੰਗ ਕੀਤੀ ਹੈ।
📲Get App