Automobile
BS-6 ਵਾਹਨ ਮਾਲਕਾਂ ਨੂੰ ਰਾਹਤ, PUC ਸਰਟੀਫਿਕੇਟ ਨਿਯਮਾਂ ''ਚ ਵੱਡਾ ਬਦਲਾਅ

Thursday, Nov 20, 2026 ।
ਨਵੀਂ ਦਿੱਲੀ - ਸਰਕਾਰ ਨੇ ਬੀ. ਐੱਸ.-6 ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦੂਸ਼ਣ ਕੰਟਰੋਲ (ਪੀ. ਯੂ. ਸੀ.) ਸਰਟੀਫਿਕੇਟ ਦੀ ਜਾਇਜ਼ਤਾ ਮਿਆਦ ਨਾਲ ਜੁੜੇ ਨਿਯਮਾਂ ’ਚ ਸੋਧ ਕੀਤੀ ਹੈ, ਜੋ ਵੀਰਵਾਰ ਤੋਂ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਤਹਿਤ ਭਾਰਤ ਸਟੇਜ (ਬੀ. ਐੱਸ.)-6 ਕਾਰਾਂ ਅਤੇ ਦੋਪਹੀਆ ਵਾਹਨਾਂ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਪਹਿਲੇ 6 ਸਾਲਾਂ ਤੱਕ ਹੁਣ ਹਰ 3 ਸਾਲਾਂ ’ਚ ਇਕ ਵਾਰ ਪੀ. ਯੂ. ਸੀ. ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸਬੰਧੀ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਕੇ ਕੇਂਦਰੀ ਮੋਟਰ ਵਾਹਨ ਨਿਯਮ, 1989 ’ਚ ਸੋਧ ਕੀਤੀ ਹੈ।
ਇਸ ਅਨੁਸਾਰ, ਬੀ. ਐੱਸ.-6 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ’ਚ ਆਵਾਜਾਈ ਅਤੇ ਗੈਰ-ਆਵਾਜਾਈ ਸ਼੍ਰੇਣੀਆਂ ਨੂੰ ਵੱਖ-ਵੱਖ ਕਰ ਕੇ ਜਾਇਜ਼ਤਾ ਦੇ ਨਿਯਮ ਵੀ ਵੱਖਰੇ ਰੱਖੇ ਗਏ ਹਨ। ਗੈਰ-ਆਵਾਜਾਈ ਸ਼੍ਰੇਣੀ ਦੇ ਬੀ. ਐੱਸ.-6 ਵਾਹਨਾਂ ਲਈ ਪਹਿਲੀ ਰਜਿਸਟ੍ਰੇਸ਼ਨ ਤੋਂ 6 ਸਾਲਾਂ ਤੱਕ ਹਰ 3 ਸਾਲਾਂ ’ਚ ਇਕ ਵਾਰ ਪੀ. ਯੂ. ਸੀ. ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ। 6 ਤੋਂ 10 ਸਾਲ ਦੀ ਮਿਆਦ ਤੱਕ ਹਰ ਸਾਲ ਨਵੀਨੀਕਰਨ ਹੋਵੇਗਾ। 10 ਸਾਲ ਤੋਂ ਪੁਰਾਣੇ ਵਾਹਨਾਂ ਲਈ ਪੀ. ਯੂ. ਸੀ. ਦੀ ਮਿਆਦ 6 ਮਹੀਨੇ ਹੋਵੇਗੀ। ਨਿੱਜੀ ਵਰਤੋਂ ਵਾਲੇ ਵਾਹਨ ਜਿਵੇਂ ਕਾਰਾਂ, ਮੋਟਰਸਾਈਕਲ ਅਤੇ ਸਕੂਟਰ ਇਸੇ ਸ਼੍ਰੇਣੀ ’ਚ ਆਉਂਦੇ ਹਨ।
ਬੀ. ਐੱਸ.-6 ਆਵਾਜਾਈ ਵਾਹਨਾਂ ਦਾ ਪਹਿਲੀ ਰਜਿਸਟ੍ਰੇਸ਼ਨ ਤੋਂ 6 ਸਾਲਾਂ ਤੱਕ ਹਰ 2 ਸਾਲ ਬਾਅਦ ਪੀ. ਯੂ. ਸੀ. ਦਾ ਨਵੀਨੀਕਰਨ ਕਰਵਾਉਣਾ ਹੋਵੇਗਾ। 6 ਸਾਲ ਤੋਂ ਵੱਧ ਅਤੇ 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਹਰ ਸਾਲ ਪੀ. ਯੂ. ਸੀ. ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ। ਉੱਥੇ ਹੀ, 10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਹਰ 6 ਮਹੀਨਿਆਂ ਬਾਅਦ ਪੀ. ਯੂ. ਸੀ. ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ।