🔥 TRENDING कोर्रा: लापता सात वर्षीय बालक को पुलिस... पंचायत चुनाव की तैयारी: 5 लाख अमितासाई... एम्स पटना में दो दिवसीय कार्यशाला आयोज... एम्स पटना में दो दिवसीय कार्यशाला आयोज... विश्व पोलियो दिवस: पोलियो मुक्त मध्यप्... छठ महापर्व से पहले मुनक नहर का होगा का...
24 Oct 2026•
ગુજરાતી मराठी ਪੰਜਾਬੀ বাংলা
Crime

Big Breaking : ਪੰਜਾਬ ਵਿਚ ਫੜੀ ਗਈ 75,00,00,000 ਦੀ ਹੈਰੋਇਨ

✍️ Reporter: Shamsher Singh 🗓 24 Oct 2026, 05:16 PM 👁 14
Share: 💬 WhatsApp 📘 Facebook 𝕏 Post

Big Breaking : ਪੰਜਾਬ ਵਿਚ ਫੜੀ ਗਈ 75,00,00,000 ਦੀ ਹੈਰੋਇਨ

Big Breaking : ਪੰਜਾਬ ਵਿਚ ਫੜੀ ਗਈ 75,00,00,000 ਦੀ ਹੈਰੋਇਨ
‎Saturday, Oct 24, 2026 - 03:41 PM ।
‎ਫਿਰੋਜ਼ਪੁਰ (need24) : ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ 15 ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏਐੱਨਟੀਐੱਫ ਫਿਰੋਜ਼ਪੁਰ ਰੇਂਜ ਦੇ ਡੀਐੱਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਇਹ ਪਤਾ ਲੱਗਾ ਸੀ ਕਿ ਦੋ ਨਸ਼ਾ ਤਸਕਰ ਸੀਮੋਨ ਸਿੰਘ ਉਰਫ ਸੇਮਲ (ਉਮਰ ਕਰੀਬ 20 ਸਾਲ) ਪੁੱਤਰ ਪਿਆਰਾ ਸਿੰਘ ਅਤੇ ਹਰਭਜਨ ਸਿੰਘ ਸੰਨ ਉਰਫ ਬੱਬੂ (ਉਮਰ ਕਰੀਬ 27 ਸਾਲ) ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਛਾਂਗਾ ਰਾਏ ਹਿਠਾੜ ਹੈਰੋਇਨ ਤਸਕਰੀ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਨੇ ਅੱਗੇ ਸਪਲਾਈ ਕਰਨ ਲਈ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਹੈ ਜੋ ਡਿਲੀਵਰ ਕਰਨ ਲਈ ਮੋਟਰਸਾਈਕਲ 'ਤੇ ਆ ਰਹੇ ਹਨ।
‎
‎ਉਨ੍ਹਾਂ ਦੱਸਿਆ ਕਿ ਏਐੱਨਟੀਐਫ ਫਿਰੋਜ਼ਪੁਰ ਰੇਂਜ ਦੀ ਪੁਲਸ ਤੁਰੰਤ ਦੱਸੇ ਗਏ ਏਰੀਆ ਵਿਚ ਨਾਕਾਬੰਦੀ ਕਰਦੇ ਹੋਏ ਨਾਮਜ਼ਦ ਦੋਸ਼ੀਆਂ ਨੂੰ ਪੰਜਾਬ ਨੰਬਰ ਦੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਆਉਂਦੇ ਹੋਏ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਇਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ। ਇਸ ਬੈਗ ਨੂੰ ਖੋਲ੍ਹ ਕੇ ਜਦੋਂ ਦੇਖਿਆ ਤਾਂ ਉਸ ਵਿੱਚੋਂ ਅੱਧਾ ਅੱਧਾ ਕਿਲੋ ਦੇ 30 ਹੈਰੋਇਨ ਦੇ ਪੈਕੇਟ ਬਰਾਮਦ ਹੋਏ ਜਿਸ ਵਿਚ 14 ਕਿਲੋ 965 ਗ੍ਰਾਮ ਹੈਰੋਇਨ ਸੀ। ਡੀਐੱਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਤਸਕਰ ਸੇਮਲ ਪਹਿਲਾਂ ਤੋਂ ਹੀ ਪਾਕਿਸਤਾਨੀ ਤਸਕਰ ਚਾਚਾ ਕਸੂਰੀ ਦੇ ਨੈੱਟਵਰਕ ਦੇ ਸੰਪਰਕ ਵਿਚ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਦੀ ਇਹ ਵੱਡੀ ਖੇਪ ਅੱਗੇ ਕਿੱਥੇ ਪਹੁੰਚਾਈ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਡੀਐੱਸਪੀ ਨੇ ਦੱਸਿਆ ਕਿ ਤਸਕਰਾਂ ਖਿਲਾਫ ਥਾਣਾ ਏਐੱਨਟੀਐੱਫ ਐੱਸਏਐੱਸ ਨਗਰ ਵਿਚ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 75 ਕਰੋੜ ਰੁਪਏ ਦੱਸੀ ਜਾਂਦੀ ਹੈ।
📲Get App