Business
ਮਹਿੰਗਾ ਹੋ ਗਿਆ ਦੁੱਧ! Amul ਨੇ ਫ਼ਿਰ ਵਧਾਈਆਂ ਵਧਾਈਆਂ ਕੀਮਤਾਂ, ਜਾਣੋ ਕਦੋਂ ਤੋਂ ਹੋਣਗੀਆਂ ਲਾਗੂ

Wednesday, Nov 11, 2026।
ਨਵੀਂ ਦਿੱਲੀ (need24): ਡੇਅਰੀ ਖੇਤਰ ਦੀ ਪ੍ਰਮੁੱਖ ਕੰਪਨੀ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਅਮੂਲ ਬ੍ਰਾਂਡ ਦੇ ਦੁੱਧ ਦੀਆਂ ਕੀਮਤਾਂ ਵਿਚ 2 ਤੋਂ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 12 ਨਵੰਬਰ ਤੋਂ ਲਾਗੂ ਹੋਣਗੀਆਂ। GCMMF ਨੇ ਬੁੱਧਵਾਰ ਨੂੰ ਦੱਸਿਆ ਕਿ ਦੁੱਧ ਉਤਪਾਦਨ ਦੀ ਲਾਗਤ ਵਿੱਚ ਭਾਰੀ ਵਾਧੇ ਕਰਕੇ ਦੇਸ਼ ਭਰ ਵਿੱਚ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 4 ਤੋਂ 5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਅਮੂਲ ਤਾਜ਼ਾ (ਟੋਂਡ ਦੁੱਧ - 3% ਫੈਟ) ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ (3.3%) ਅਤੇ ਅਮੂਲ ਗੋਲਡ (ਫੁੱਲ ਕ੍ਰੀਮ - 6% ਫੈਟ) ਦੀ ਕੀਮਤ ਵਿਚ 4 ਰੁਪਏ ਪ੍ਰਤੀ ਲੀਟਰ (5.5%) ਦਾ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਇਸੇ ਸਾਲ ਦੇ ਮਈ ਮਹੀਨੇ ਵਿਚ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ।
ਕੰਪਨੀ ਮੁਤਾਬਕ, ਇਸ ਸਾਲ ਹਰੇ ਅਤੇ ਸੁੱਕੇ ਚਾਰੇ, ਖਲ਼, ਮੱਕੀ, ਸ਼ੀਰੇ ਵਰਗੀ ਪਸ਼ੂ ਖੁਰਾਕ, ਦੁੱਧ ਦੀ ਪੈਕੇਜਿੰਗ ਫਿਲਮ ਅਤੇ ਬਾਲਣ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਗੁਜਰਾਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਘੱਟ ਅਤੇ ਅਨਿਯਮਿਤ ਬਾਰਿਸ਼ ਕਾਰਨ ਬਣੇ ਚੁਣੌਤੀਪੂਰਨ ਹਾਲਾਤਾਂ ਕਰਕੇ ਪ੍ਰਚੂਨ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਸੰਸਥਾ ਮੁਤਾਬਕ ਅਮੂਲ ਦੀ ਸਹਿਕਾਰੀ ਪ੍ਰਣਾਲੀ ਤਹਿਤ ਖਪਤਕਾਰਾਂ ਤੋਂ ਮਿਲਣ ਵਾਲੀ ਕਮਾਈ ਦਾ 80 ਪ੍ਰਤੀਸ਼ਤ ਹਿੱਸਾ 36 ਲੱਖ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾਂਦਾ ਹੈ। ਪਿਛਲੇ ਇਕ ਸਾਲ ਵਿੱਚ ਕਿਸਾਨਾਂ ਤੋਂ ਦੁੱਧ ਖਰੀਦ ਦੀਆਂ ਕੀਮਤਾਂ ਵਿੱਚ 4 ਤੋਂ 5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਸੀ, ਅਤੇ ਇਸ ਨਵੇਂ ਵਾਧੇ ਦਾ ਵੀ ਵੱਡਾ ਹਿੱਸਾ ਦੁੱਧ ਉਤਪਾਦਕਾਂ ਨੂੰ ਹੀ ਮਿਲੇਗਾ।