Agriculture
ਪਰਾਲੀ ਸਾੜਨ ਦੇ ਮਾਮਲੇ ''ਚ ਅੰਮ੍ਰਿਤਸਰ ਪੰਜਾਬ ’ਚੋਂ ਦੂਜੇ ਨੰਬਰ ’ਤੇ, ਰੈੱਡ ਐਂਟਰੀ ''ਚ 56 ਕਿਸਾਨਾਂ ਦੀ ਦੀ ਜ਼ਮੀਨ

Monday, Oct 26, 2026।
ਅੰਮ੍ਰਿਤਸਰ (ਸ਼ਮਸ਼ੇਰ ਸਿੰਘ ਮਰਾੜ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਵੱਖ-ਵੱਖ ਵਿਭਾਗਾਂ ਰਾਹੀਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਖੇਤੀਬਾੜੀ ਵਿਭਾਗ ਦੀਆਂ ਵੈਨਾਂ ਵੱਲੋਂ ਵੀ ਗੇੜੇ ਲਾਏ ਗਏ ਪਰ ਅੰਮ੍ਰਿਤਸਰ ਜ਼ਿਲ੍ਹਾ ਇਸ ਵਾਰ ਵੀ ਪਰਾਲੀ ਦੇ ਪ੍ਰਬੰਧਨ ’ਚ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੇ 144 ਮਾਮਲੇ ਸਾਹਮਣੇ ਆ ਚੁੱਕੇ ਹਨ, 27 ਕਿਸਾਨਾਂ ’ਤੇ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ ਅਤੇ 56 ਤੋਂ ਜ਼ਿਆਦਾ ਕਿਸਾਨਾਂ ਦੀ ਜ਼ਮੀਨ ਦੀ ਰੈੱਡ ਐਂਟਰੀ ਤੱਕ ਹੋ ਚੁੱਕੀ ਹੈ ਪਰ ਪਰਾਲੀ ਦਾ ਸੜਨਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਜ਼ਿਲਾ ਇਸ ਸਮੇਂ ਪੰਜਾਬ ’ਚ ਦੂਜੇ ਨੰਬਰ ’ਤੇ ਆ ਚੁੱਕਾ ਹੈ, ਜਦਕਿ 271 ਮਾਮਲਿਆਂ ਨਾਲ ਤਰਨਤਾਰਨ ਜ਼ਿਲਾ ਇਸ ਸਮੇਂ ਪਹਿਲੇ ਨੰਬਰ ’ਤੇ ਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਾਲੀ ਪ੍ਰਬੰਧਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਚ ਸਰਕਾਰ ਆਪਣਾ ਪੱਖ ਦੱਸ ਰਹੀ ਹੈ ਤਾਂ ਕਿਸਾਨ ਆਪਣਾ ਪੱਖ ਦੱਸ ਰਹੇ ਹਨ ਪਰ ਨਤੀਜਾ ਬਿਲਕੁਲ ਜ਼ੀਰੋ ਹੈ।
ਇੱਟ-ਭੱਠਿਆਂ ’ਚ 30 ਫੀਸਦੀ ਕੰਮ ਪਰਾਲੀ ਨਾਲ ਨਿਪਟਾਇਆ ਜਾਵੇ
ਕੇਂਦਰ ਸਰਕਾਰ ਦੇ ਇਕ ਫ਼ਰਮਾਨ ਅਨੁਸਾਰ ਇਸ ਵਾਰ ਇੱਟ-ਭੱਠਿਆਂ ’ਚ ਇੱਟਾਂ ਬਣਾਉਣ ਦੇ ਕੰਮ ’ਚ 30 ਫੀਸਦੀ ਪਰਾਲੀ ਨੂੰ ਸਾੜਨ ਲਈ ਕਿਹਾ ਗਿਆ ਹੈ ਅਤੇ ਪਰਾਲੀ ਦੀਆਂ ਗੱਠਾਂ ਦੀ ਵਰਤੋਂ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਜਿੱਥੋਂ ਇੱਟ-ਭੱਠਾ ਮਾਲਕ ਪਰਾਲੀ ਦੀਆਂ ਗੱਠਾਂ ਖਰੀਦ ਸਕਣ। ਇੰਨਾ ਹੀ ਨਹੀਂ ਇਸ ’ਚ ਵੀ ਭੱਠਾ ਮਾਲਕਾਂ ਦਾ ਤਰਕ ਹੈ ਕਿ ਪਰਾਲੀ ਦੀ ਅੱਗ ਇੱਟਾਂ ਬਣਾਉਣ ਲਈ ਵਰਤਣ ’ਤੇ ਸਹੀ ਨਤੀਜਾ ਨਹੀਂ ਦਿੰਦੀ ਜਿੰਨਾ ਕਿ ਕੋਲੇ ਦੀ ਵਰਤੋਂ ਕਰਨ ਨਾਲ ਨਤੀਜਾ ਮਿਲਦਾ ਹੈ। ਇੱਟ-ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਦੀਆਂ ਗੱਠਾਂ ਦੀ ਉਪਲੱਬਧਤਾ ਹੀ ਨਹੀਂ ਕਰਵਾਈ ਗਈ ਹੈ। ਅਜਿਹੇ ’ਚ ਭੱਠਿਆਂ ’ਚ ਪਰਾਲੀ ਦੀ ਵਰਤੋਂ ਕਿੱਥੋਂ ਕਰਨ ਅਤੇ ਕਿਵੇਂ ਕਰਨ। ਪ੍ਰਸ਼ਾਸਨ ਸਿਰਫ਼ ਰਸਮੀ ਕਾਰਵਾਈ ਪੂਰੀ ਕਰ ਰਿਹਾ ਹੈ।