🔥 TRENDING Election Commission Data Confirms TMC... Police Seize ₹50 Lakh in Bihar Enginee... Bihar Museum Hosts Art Exhibition Show... Bihar Board 2027 Exam Calendar Expecte... दो पक्षों में हिंसक झड़प, गंभीर चोटें शीतल देवी ने फिर बढ़ाया देश का मान
08 Oct 2026•
ગુજરાતી मराठी ਪੰਜਾਬੀ বাংলা
ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ 'ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ
Local

ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ 'ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ

✍️ Reporter: Shamsher Singh 🗓 08 Oct 2026, 08:18 PM 👁 13
Share: 💬 WhatsApp 📘 Facebook 𝕏 Post

50 ਰੁਪਏ 'ਚ ਨਿਕਲੀ 21 ਲੱਖ ਰੁਪਏ ਦੀ ਲਾਟਰੀ

ਰੂਪਨਗਰ/ ਸ੍ਰੀ ਕੀਰਤਪੁਰ ਸਾਹਿਬ - ਕੜੇ ਵੇਚਣ ਵਾਲੇ 60 ਸਾਲਾ ਬਜ਼ੁਰਗ ਵਿਅਕਤੀ ਦੀ ਖ਼ੁਸ਼ੀ ਦਾ ਟਿਕਾਣਾ ਉਸ ਵੇਲੇ ਨਾ ਰਿਹਾ ਜਦੋਂ ਉਹ ਅਚਾਨਕ ਲੱਖਪਤੀ ਬਣ ਗਿਆ। ਬਜ਼ੁਰਗ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ।  ਮਿਲੀ ਜਾਣਕਾਰੀ ਮੁਤਾਬਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਨੇੜੇ ਫੜ੍ਹੀ ਲਗਾ ਕੇ ਬਾਂਹ 'ਚ ਪਾਉਣ ਵਾਲੇ ਕੜੇ ਵੇਚਣ ਵਾਲੇ ਇਕ ਗ਼ਰੀਬ ਬਜ਼ੁਰਗ ਦੀ 21 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਖ਼ਬਰ ਤੋਂ ਬਾਅਦ ਬਜ਼ੁਰਗ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
‎
‎ਹਰਦੋਨਿਮੋਹ ਦੇ ਰਹਿਣ ਵਾਲੇ ਹੇਮਰਾਜ ਨੇ ਦੱਸਿਆ ਕਿ ਉਹ ਪਿਛਲੇ 28 ਸਾਲਾਂ ਤੋਂ ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਸ੍ਰੀ ਕੀਰਤਪੁਰ ਸਾਹਿਬ ਨੇੜੇ ਫੜ੍ਹੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਬੀਤੀ 4 ਅਕਤੂਬਰ ਨੂੰ ਉਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਲਾਟਰੀ ਸਟਾਲ ਤੋਂ 50 ਰੁਪਏ ਦੀ ਰਾਜਸ਼੍ਰੀ ਹਫ਼ਤਾਵਾਰੀ ਲਾਟਰੀ ਖ਼ਰੀਦੀ ਸੀ।
‎
‎ਅਗਲੇ ਦਿਨ 5 ਅਕਤੂਬਰ ਨੂੰ ਜਦੋਂ ਉਹ ਮੁੜ ਸ੍ਰੀ ਅਨੰਦਪੁਰ ਸਾਹਿਬ ਗਿਆ ਤਾਂ ਉਕਤ ਲਾਟਰੀ ਸਟਾਲ ਦੇ ਸੰਚਾਲਕ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ 21 ਲੱਖ ਰੁਪਏ ਦੀ ਪਹਿਲਾ ਇਨਾਮ ਨਿਕਲਿਆ ਹੈ। ਇਹ ਖ਼ਬਰ ਸੁਣ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੇਮਰਾਜ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਵਿਚ ਮਿਹਨਤ-ਮਜ਼ਦੂਰੀ ਕਰਦਾ ਹੈ, ਜਦਕਿ ਉਸ ਦੀ ਧੀ ਦਾ ਵਿਆਹ ਹੋ ਚੁੱਕਾ ਹੈ। ਪਰਿਵਾਰ ਵਿਚ ਉਸ ਤੋਂ ਇਲਾਵਾ ਉਸ ਦੀ ਪਤਨੀ, ਨੂੰਹ ਅਤੇ ਇਕ ਪੋਤਾ ਅਤੇ ਇਕ ਪੋਤੀ ਹਨ।
‎
‎ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੇਮਰਾਜ ਨੇ ਕਿਹਾ ਕਿ ਲਾਟਰੀ ਦੀ ਰਕਮ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਦੇਣ ਅਤੇ ਆਪਣੇ ਪੋਤੇ-ਪੋਤੀ ਨੂੰ ਚੰਗੀ ਸਿੱਖਿਆ ਦਿਵਾਉਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਉਹ ਇਸ ਰਕਮ ਦਾ ਕੁਝ ਹਿੱਸਾ ਪਿੰਡ ਦੇ ਮੰਦਿਰ ਦੀ ਉਸਾਰੀ 'ਚ ਸਹਿਯੋਗ ਦੇਣ ਅਤੇ ਹੋਰ ਧਾਰਮਿਕ ਕਾਰਜਾਂ ਲਈ ਖ਼ਰਚ ਕਰੇਗਾ। ਉਸ ਨੇ ਕਿਹਾ ਕਿ ਲੱਖਾਂ ਰੁਪਏ ਦੀ ਲਾਟਰੀ ਨਿਕਲਣ ਦੇ ਬਾਵਜੂਦ ਉਹ ਆਪਣਾ ਮਿਹਨਤ-ਮਜ਼ਦੂਰੀ ਵਾਲਾ ਕੰਮ ਨਹੀਂ ਛੱਡੇਗਾ ਅਤੇ ਪਹਿਲਾਂ ਵਾਂਗ ਹੀ ਦਰਗਾਹ ਨੇੜੇ ਫੜ੍ਹੀ ਲਗਾਉਂਦਾ ਰਹੇਗਾ।
📲Get App