🔥 TRENDING Actor Lakshmipriya Booked Over Alleged... Bank Unions Postpone Nationwide Strike... Amar Ujala Releases Daily News Bulleti... UK Detains 5 Over Alleged Plot to Atta... Ambajogai Housebreak: Two Arrested wit... 11 Arrested for Mobile Theft During Pu...
28 Sep 2026•
ગુજરાતી मराठी ਪੰਜਾਬੀ বাংলা
Local

ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਟਿੱਬਾ ਟੱਪਰੀਆਂ ਨੂੰ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ

✍️ Reporter: Sandeep Kumar Joshi 🗓 27 Sep 2026, 03:30 PM 👁 17
Watch on: ▶️ YouTube
Share: 💬 WhatsApp 📘 Facebook 𝕏 Post

ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਟਿੱਬਾ ਟੱਪਰੀਆਂ ਵਿੱਚ ਲੋਕ ਮਿਲਣੀ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੱਲ ਕਰਵਾਈਆਂ।

ਨੂਰਪੁਰ ਬੇਦੀ, 27 ਸਤੰਬਰ: ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਟਿੱਬਾ ਟੱਪਰੀਆਂ ਵਿਖੇ ਲੋਕ ਮਿਲਣੀ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਿਰਕਤ ਕਰਕੇ ਆਪਣੀਆਂ ਸਮੱਸਿਆਵਾਂ ਅਤੇ ਲੋੜਾਂ ਵਿਧਾਇਕ ਦੇ ਧਿਆਨ ਵਿੱਚ ਲਿਆਂਦੀਆਂ। ਵਿਧਾਇਕ ਚੱਢਾ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਨਿਪਟਾਰਾ ਕਰਵਾਇਆ।

ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਵੱਲੋਂ ਬੁਨਿਆਦੀ ਸਹੂਲਤਾਂ, ਵਿਕਾਸ ਕਾਰਜਾਂ ਅਤੇ ਹੋਰ ਸਥਾਨਕ ਮਾਮਲਿਆਂ ਸਬੰਧੀ ਵੱਖ-ਵੱਖ ਮੁੱਦੇ ਉਠਾਏ ਗਏ। ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਲੋਕ ਪ੍ਰਤੀਨਿਧੀ ਦੀ ਜ਼ਿੰਮੇਵਾਰੀ ਹੈ ਅਤੇ ਇਸੇ ਮੰਤਵ ਤਹਿਤ ਪਿੰਡ-ਪਿੰਡ ਲੋਕ ਮਿਲਣੀਆਂ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਲ ਲਈ ਵਿਭਾਗਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਵਿਧਾਇਕ ਦਿਨੇਸ਼ ਚੱਢਾ ਨੇ ਗ੍ਰਾਂਟ ਪ੍ਰਦਾਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲੋੜ ਅਨੁਸਾਰ ਅੱਗੇ ਵਧਾਉਣ ਲਈ ਗ੍ਰਾਮ ਪੰਚਾਇਤਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਗ੍ਰਾਂਟ ਮਿਲਣ ’ਤੇ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਦੇਸਰਾਜ ਸੈਣੀ, ਬਾਬੂ ਕਸ਼ਮੀਰ ਲਾਲ, ਸਤਨਾਮ ਨਾਗਰਾ, ਕੇਵਲ ਕ੍ਰਿਸ਼ਨ ਹੈਪੀ, ਦਾਰਾ ਸਿੰਘ, ਡਾਇਰੈਕਟਰ ਨਰਿੰਦਰ ਝਾਂਡੀਆਂ, ਸੋਨੂ ਲਾਲਾ ਸਰਪੰਚ, ਪਵਨਜੀਤ ਭਾਟੀਆ ਸਾਬਕਾ ਸਰਪੰਚ, ਬਤਨ ਭਾਟੀਆ ਬਲਾਕ ਪ੍ਰਧਾਨ, ਸਰਵਣ ਫੌਜੀ, ਮਦਨ ਲਾਲ, ਹਰਮੇਸ਼ ਸੂਬੇਦਾਰ, ਧਰਮਪਾਲ ਕਾਮਰੇਡ, ਗੁਰਮੇਲ ਚੰਦ, ਬਲਵੰਤ ਰਾਜਾ, ਬਖ਼ਸ਼ੀ ਰਾਜਾ, ਕਮਲੇਸ਼ ਕਸਾਣਾ, ਬਲਦੇਵ ਰਾਜ, ਹੇਮਰਾਜ, ਰਾਜ ਰਾਣਾ, ਵਿਨੋਦ ਲਾਲਾ, ਪਾਲ ਲਾਲਾ, ਸੁਭਾਸ਼ ਰਾਣਾ, ਬਾਬੂ ਰਾਣਾ, ਗੁਲਜ਼ਾਰ ਸਿੰਘ, ਰਣਜੀਤ ਰਾਣਾ, ਦਾਸ ਰਾਮ, ਕਸ਼ਮੀਰੀ ਲਾਲ, ਪਵਨ ਐੱਸ.ਐੱਚ.ਓ., ਮਾਸਟਰ ਗੁਰਨਾਮ ਚੰਦ, ਜੋਗੀ ਰਾਮ ਨੰਬਰਦਾਰ, ਡਾ. ਵਿੱਕੀ, ਰੋਸ਼ਨ ਲਾਲ ਨੰਬਰਦਾਰ, ਬਾਬੂ ਕਸ਼ਮੀਰੀ ਲਾਲ, ਹਰਨਾਮ ਚੰਦ, ਕਿੰਦਾ ਰੇਹਲ, ਭੁਪਿੰਦਰ ਰੇਹਲ, ਨਰਿੰਦਰ ਫੌਜੀ, ਰੱਤੀ ਰਾਮ ਫੌਜੀ, ਨਰੇਸ਼ ਭਾਟੀਆ, ਪੰਮਾ ਭਾਟੀਆ, ਅਸ਼ੋਕ ਕੁਮਾਰ, ਨੀਦਰ ਲਾਲਾ, ਚਾਨਣ ਸਿੰਘ, ਭਜਨ ਲਾਲ, ਸ਼ਾਮ ਚਾਬਰੀ, ਹੇਮਾ ਭਾਟੀਆ, ਹੇਮਰਾਜ ਪੰਚ ਅਤੇ ਰਾਜਿੰਦਰ ਰਾਜਾ ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
📲Get App