🔥 TRENDING उन्नाव में मूसलाधार बारिश से जनजीवन अस... LPU Students Protest Against Administr... User Searches for 'deescalatetensions'... TribuneIndia.com Users Search for "Jij... Dr Shiny Devassy featured in Tribune I... Truck rams police SUV in Rewari, drive...
28 Sep 2026•
ગુજરાતી मराठी ਪੰਜਾਬੀ বাংলা
Religion

ਨੂਰਪੁਰਬੇਦੀ: ਬਾਬਾ ਕਰੋਲਗੜ੍ਹ ਮੰਦਰ ਦੇ ਨਿਰਮਾਣ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ

✍️ Reporter: Sandeep Kumar Joshi 🗓 22 Sep 2026, 08:52 PM 👁 67
Share: 💬 WhatsApp 📘 Facebook 𝕏 Post

ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਘਾਹੀਮਾਜਰਾ ਵਿਖੇ ਬਾਬਾ ਕਰੋਲਗੜ੍ਹ ਸੇਵਾ ਕਮੇਟੀ ਨੂੰ ਮੰਦਰ ਦੇ ਨਿਰਮਾਣ ਕਾਰਜਾਂ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ ਹੈ।

ਨੂਰਪੁਰਬੇਦੀ, 22 ਸਤੰਬਰ (ਸੰਦੀਪ ਕੁਮਾਰ ਜੋਸ਼ੀ): ਪਿੰਡ ਘਾਹੀਮਾਜਰਾ ਵਿਖੇ ਸਥਿਤ ਬਾਬਾ ਕਰੋਲਗੜ੍ਹ ਜੀ ਦੇ ਪਾਵਨ ਅਸਥਾਨ 'ਤੇ ਮੰਦਰ ਦੇ ਨਿਰਮਾਣ ਕਾਰਜਾਂ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਬਾਬਾ ਕਰੋਲਗੜ੍ਹ ਸੇਵਾ ਕਮੇਟੀ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ ਗਿਆ। ਇਹ ਰਾਸ਼ੀ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਦੇ ਐਮਪੀ ਲੈਡਜ਼ (MP LADS) ਕੋਟੇ ਵਿੱਚੋਂ ਪ੍ਰਦਾਨ ਕੀਤੀ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਬਾਬਾ ਕਰੋਲਗੜ੍ਹ ਜੀ ਦੇ ਪਾਵਨ ਅਸਥਾਨ ਪ੍ਰਤੀ ਦੇਸ਼-ਵਿਦੇਸ਼ ਵਿੱਚ ਵੱਸਦੇ ਸ਼ਰਧਾਲੂਆਂ ਦੀ ਡੂੰਘੀ ਆਸਥਾ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਮੰਦਰ ਦੇ ਨਿਰਮਾਣ ਅਤੇ ਇਸ ਅਸਥਾਨ ਦੇ ਵਿਕਾਸ ਨਾਲ ਸੰਗਤਾਂ ਨੂੰ ਹੋਰ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਮੰਦਰ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ, ਕਿਉਂਕਿ ਧਾਰਮਿਕ ਅਸਥਾਨ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦੇ ਵਿਕਾਸ ਲਈ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਬਾਬਾ ਕਰੋਲਗੜ੍ਹ ਸੇਵਾ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਨੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਮੰਦਰ ਦੇ ਨਿਰਮਾਣ ਲਈ ਦਿੱਤੇ 5 ਲੱਖ ਰੁਪਏ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ ਮੰਦਰ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੋਰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਕਮੇਟੀ ਵੱਲੋਂ ਵਿਧਾਇਕ ਚੱਢਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਕਮੇਟੀ ਪ੍ਰਧਾਨ ਸੁਰਿੰਦਰਪਾਲ, ਦੇਸਰਾਜ ਸੈਣੀ, ਜਰਨੈਲ ਸਿੰਘ ਲਾਲੀ, ਪੰਮੂ ਹਰੀਪੁਰ, ਰਾਮ ਪ੍ਰਸ਼ਾਦ ਪਾਲੀ, ਸਤਨਾਮ ਸਿੰਘ ਨਾਗਰਾ, ਬਲਵੀਰ ਟੇਢੇਵਾਲ, ਚਮਨ ਭਾਟੀਆ, ਸ਼ਾਮ ਲਾਲ ਕਸਾਣਾ, ਸੰਜੂ ਚੌਹਾਨ, ਚੌਧਰੀ ਦੌਲਤ ਸਿੰਘ ਚਬਰੇਵਾਲ, ਸਿੱਧਪਤ ਰਾਏ, ਐਡਵੋਕੇਟ ਬਨਾਰਸੀ ਦਾਸ, ਐਡਵੋਕੇਟ ਕੁਲਦੀਪ ਚਬਰੇਵਾਲ, ਗੁਰਸੇਵਕ ਮਾਨ, ਸੰਜੀਵ ਘਾਹੀਮਾਜਰਾ, ਬਲਦੇਵ ਮਾਨ, ਰਾਮ ਕੁਮਾਰ, ਦਿਨੇਸ਼ ਮਾਨ, ਗੁਰਨਾਮ ਚੰਦ, ਹਰਬੰਸ ਲਾਲ, ਰਾਮ ਕਿਸ਼ਨ ਅਤੇ ਜਸਪਾਲ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
📲Get App