विदेश
ਸਾਊਦੀ ਨੇ ਕਰ''ਤੀ ਏਅਰਸਟ੍ਰਾਈਕ ! 41 ਲੋਕਾਂ ਦੀ ਗਈ ਜਾਨ, ਹੂਤੀਆਂ ਨੇ ਵੀ ਕੀਤੀ ਜਵਾਬੀ ਕਾਰਵਾਈ

Saturday, Nov 21, 2026।
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੇ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ। ਇਸੇ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਤੇ ਸਾਊਦੀ ਅਰਬ ਵਿਚਾਲੇ ਵੀ ਹਮਲੇ ਤੇਜ਼ ਹੋ ਰਹੇ ਹਨ। ਯਮਨ 'ਚ ਪਿਛਲੇ 24 ਘੰਟਿਆਂ ਦੌਰਾਨ ਸਾਊਦੀ ਅਰਬ ਵੱਲੋਂ ਕੀਤੇ ਗਏ ਹਵਾਈ ਹਮਲਿਆਂ 'ਚ 11 ਬੱਚਿਆਂ ਅਤੇ 7 ਔਰਤਾਂ ਸਣੇ ਘੱਟੋ-ਘੱਟ 41 ਲੋਕ ਮਾਰੇ ਗਏ ਹਨ, ਜਦਕਿ 28 ਹੋਰ ਜ਼ਖ਼ਮੀ ਹੋਏ ਹਨ।
ਹੂਤੀ ਬਾਗ਼ੀਆਂ ਵੱਲੋਂ ਚਲਾਏ ਜਾ ਰਹੇ 'ਅਲ-ਮਸੀਰਾ' ਟੀਵੀ ਨੇ ਸਨਾ ਸਥਿਤ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ, ਹੂਤੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਦੱਖਣ-ਪੱਛਮੀ ਸਾਊਦੀ ਅਰਬ ਦੇ ਇੱਕ ਪਾਵਰ ਪਲਾਂਟ ਅਤੇ ਬੰਦਰਗਾਹ 'ਤੇ ਸਟੀਕ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਸਾਊਦੀ ਅਰਬ ਦੇ ਜਾਜ਼ਾਨ ਖੇਤਰ ਸਥਿਤ ਅਲ-ਸ਼ੁਕੈਇਕ ਪਾਵਰ ਪਲਾਂਟ ਅਤੇ ਜਾਜ਼ਾਨ ਬੰਦਰਗਾਹ 'ਤੇ ਸਟੀਕ ਹਮਲੇ ਕਰ ਕੇ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯਮਨ ਦੇ ਉੱਤਰੀ ਸਾਦਾ ਸੂਬੇ, ਲਾਲ ਸਾਗਰ ਦੇ ਸ਼ਹਿਰ ਮੋਚਾ ਦੇ ਪਾਵਰ ਸਟੇਸ਼ਨਾਂ ਅਤੇ ਹੋਦੇਦਾਹ ਬੰਦਰਗਾਹ 'ਤੇ ਹੋਏ ਸਾਊਦੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਸਾਰੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਯਮਨ ਦੀਆਂ ਬੰਦਰਗਾਹਾਂ ਜਾਂ ਬਿਜਲੀ ਘਰਾਂ 'ਤੇ ਹੋਰ ਹਮਲੇ ਹੋਏ, ਤਾਂ ਸਾਊਦੀ ਅਰਬ ਦੇ ਅਜਿਹੇ ਹੀ ਹੋਰ ਟਿਕਾਣਿਆਂ 'ਤੇ ਤੁਰੰਤ ਜਵਾਬੀ ਹਮਲੇ ਕੀਤੇ ਜਾਣਗੇ।