🔥 TRENDING Central Government Announces Dearness... AI Architects, Data Scientists and Clo... गढ़मुक्तेश्वर और आसपास के इलाकों में ध... बड़ौनी एवं दतिया में साधू तिवारी की भक... Special Documentary on Nagarahole Nati... Documentary on Nagarhole National Park...
21 Oct 2026•
ગુજરાતી मराठी ਪੰਜਾਬੀ বাংলা
International

ਹਮਲਾਵਰਾਂ ਨੇ ਮੇਨਾਕਾ ਦੇ ਰਿਹਾਇਸ਼ੀ ਕੈਂਪਾਂ ''ਤੇ ਕਰ''ਤੀ ਅੰਨ੍ਹੇਵਾਹ ਫਾਇਰਿੰਗ ! 40 ਲੋਕਾਂ ਦੀ ਗਈ ਜਾਨ

✍️ Reporter: Shamsher Singh 🗓 21 Oct 2026, 01:54 PM 👁 10
Watch on: ▶️ YouTube
Share: 💬 WhatsApp 📘 Facebook 𝕏 Post

ਹਮਲਾਵਰਾਂ ਨੇ ਮੇਨਾਕਾ ਦੇ ਰਿਹਾਇਸ਼ੀ ਕੈਂਪਾਂ ''ਤੇ ਕਰ''ਤੀ ਅੰਨ੍ਹੇਵਾਹ ਫਾਇਰਿੰਗ ! 40 ਲੋਕਾਂ ਦੀ ਗਈ ਜਾਨ

ਹਮਲਾਵਰਾਂ ਨੇ ਮੇਨਾਕਾ ਦੇ ਰਿਹਾਇਸ਼ੀ ਕੈਂਪਾਂ ''ਤੇ ਕਰ''ਤੀ ਅੰਨ੍ਹੇਵਾਹ ਫਾਇਰਿੰਗ ! 40 ਲੋਕਾਂ ਦੀ ਗਈ ਜਾਨ
‎Wednesday, Oct 21, 2026 ।
‎ਇੰਟਰਨੈਸ਼ਨਲ ਡੈਸਕ- ਮਾਲੀ ਦੇ ਉੱਤਰ-ਪੂਰਬੀ ਮੇਨਾਕਾ ਖੇਤਰ ਵਿਚ ਰਿਹਾਇਸ਼ੀ ਕੈਂਪਾਂ ’ਤੇ ਸੋਮਵਾਰ ਤੜਕੇ ਹਥਿਆਰਬੰਦ ਲੋਕਾਂ ਦੇ ਹਮਲੇ ਵਿਚ 40 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ। ਹਮਲਾਵਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਮੇਨਾਕਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਟਿਨਾਬੋ ਪਿੰਡ ਅਤੇ ਤਗਾਦਯਾਤ ਖੇਤਰ ਅਤੇ ਉਸ ਦੇ ਆਸ-ਪਾਸ ਮੁੱਖ ਤੌਰ ’ਤੇ ਦਾਊਸਾਹਾਕ ਭਾਈਚਾਰੇ ਦੇ ਲੋਕਾਂ ਦੀਆਂ ਬਸਤੀਆਂ ’ਤੇ ਹਮਲਾ ਕਰ ਦਿੱਤਾ।
‎ਦਾਊਸਾਹਾਕ ਭਾਈਚਾਰੇ ਦੇ ਕਾਰਜਕਾਰੀ ਬਿਊਰੋ ਨੇ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ‘ਦਾਏਸ਼’ (ਆਈ.ਐੱਸ.ਆਈ.ਐੱਸ.) ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ‘ਕਤਲੇਆਮ’ ਗਰਦਾਨਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਮੇਨਾਕਾ ਵਿਚ ਸ਼ਰਨ ਲੈਣ ਵਾਲੇ ਵਿਸਥਾਪਿਤ ਪੀੜਤਾਂ ਲਈ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਅਪੀਲ ਕੀਤੀ ਹੈ।
‎ਜ਼ਿਕਰਯੋਗ ਹੈ ਕਿ ਮਾਲੀ 2012 ਤੋਂ ਇਕ ਬਹੁ-ਪੱਖੀ ਸੁਰੱਖਿਆ ਸੰਕਟ ਨਾਲ ਜੂਝ ਰਿਹਾ ਹੈ, ਜਿੱਥੇ ਰਾਸ਼ਟਰੀ ਹਥਿਆਰਬੰਦ ਫੋਰਸਾਂ ਅਤੇ ਅਰਧ-ਸੈਨਿਕ ਸਹਿਯੋਗੀ ਅੱਤਵਾਦੀ ਸਮੂਹਾਂ, ਤੂਆਰੇਗ ਵੱਖਵਾਦੀ ਧੜਿਆਂ ਅਤੇ ਅਪਰਾਧਿਕ ਨੈੱਟਵਰਕ ਨਾਲ ਲੋਹਾ ਲੈ ਰਹੇ ਹਨ। ਦੇਸ਼ ਵਿਚ 2020 ਅਤੇ 2021 ਵਿਚ ਹੋਏ ਤਖ਼ਤਾ ਪਲਟ ਤੋਂ ਬਾਅਦ ਫੌਜ ਨੇ ਸੱਤਾ ਆਪਣੇ ਹੱਥਾਂ ਵਿਚ ਲਈ ਹੋਈ ਹੈ।
📲Get App