🔥 ट्रेंडिंग હિંમતનગર-અમદાવાદ હાઇવે પર ખાનગી બસમાં... મુખ્યમંત્રી ભૂપેન્દ્ર પટેલે સ્વચ્છ અને... ਅੱਜ ਜਲੰਧਰ ਵਿੱਚ ਤਾਪਮਾਨ 16 ਡਿਗਰੀ ગાંધીનગરમાં શ્રમ અને રોજગાર મંત્રીઓની... कांग्रेस ने सोमवार से टिकट आवेदन शुरू... नसिम दुर्दानी पर 16 वर्ष में 26 मामले,...
22 नव. 2026•
ગુજરાતી मराठी ਪੰਜਾਬੀ বাংলা
मनोरंजन

ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਘਿਰੇ ਦਿਲਜੀਤ ਦੋਸਾਂਝ, 4 ਗੀਤਾਂ ''ਤੇ ਛਿੜਿਆ ਨਵਾਂ ਰੇੜਕਾ

✍️ रिपोर्टर: Shamsher Singh 🗓 22 नव. 2026, 08:53 AM 👁 31
शेयर करें: 💬 WhatsApp 📘 Facebook 𝕏 Post

ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਘਿਰੇ ਦਿਲਜੀਤ ਦੋਸਾਂਝ, 4 ਗੀਤਾਂ ''ਤੇ ਛਿੜਿਆ ਨਵਾਂ ਰੇੜਕਾ

ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਘਿਰੇ ਦਿਲਜੀਤ ਦੋਸਾਂਝ, 4 ਗੀਤਾਂ ''ਤੇ ਛਿੜਿਆ ਨਵਾਂ ਰੇੜਕਾ
‎Saturday, Nov 21, 2026 - 10:02 PM।
‎ਅਹਿਮਦਾਬਾਦ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ 'ਔਰਾ ਇੰਡੀਆ ਟੂਰ 2026' ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਕਰ ਰਹੇ ਹਨ, ਪਰ ਉਨ੍ਹਾਂ ਦੇ ਸ਼ੋਅਜ਼ ਨਾਲ ਜੁੜੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਹੇ। 21 ਨਵੰਬਰ ਨੂੰ ਅਹਿਮਦਾਬਾਦ ਵਿਖੇ ਹੋਣ ਵਾਲੇ ਉਨ੍ਹਾਂ ਦੇ ਕੰਸਰਟ ਤੋਂ ਪਹਿਲਾਂ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਦਿਲਜੀਤ ਦੇ 4 ਮਸ਼ਹੂਰ ਗੀਤਾਂ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੂੰ ਸਟੇਜ 'ਤੇ ਨਾ ਗਾਉਣ ਦੀ ਮੰਗ ਕੀਤੀ ਹੈ।
‎
‎
‎ਚੰਡੀਗੜ੍ਹ ਦੇ ਸੈਕਟਰ-46 ਸਥਿਤ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਦੇ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਡਾ. ਪੰਡਿਤ ਰਾਓ ਧਰੇਨਵਰ ਨੇ ਦਿਲਜੀਤ ਦੇ ਚਾਰ ਗੀਤਾਂ— 'ਪਟਿਆਲਾ ਪੈੱਗ', 'ਪੰਜ ਤਾਰਾ', 'ਜੇਬ ਵਿੱਚੋਂ ਫੀਮ ਲੱਭੀ ਆ' ਅਤੇ 'ਜੱਟ ਉੱਤੇ ਫਾਇਰ ਕਰਦਾ' 'ਤੇ ਇਤਰਾਜ਼ ਉਠਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੀਤਾਂ ਦੇ ਬੋਲ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ (ਗੰਨ ਕਲਚਰ) ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਦਾ ਬੱਚਿਆਂ ਅਤੇ ਨੌਜਵਾਨਾਂ 'ਤੇ ਮਾੜਾ ਅਸਰ ਪੈਂਦਾ ਹੈ।
‎
‎ਪ੍ਰੋਫੈਸਰ ਧਰੇਨਵਰ ਨੇ 2019 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਅਤੇ ਕੇਂਦਰ ਸਰਕਾਰ ਦੇ 'ਨਸ਼ਾ ਮੁਕਤ ਭਾਰਤ ਅਭਿਆਨ' ਦਾ ਹਵਾਲਾ ਦਿੰਦਿਆਂ ਕਿਹਾ ਕਿ ਸਟੇਜਾਂ 'ਤੇ ਸ਼ਰਾਬ ਅਤੇ ਨਸ਼ਿਆਂ ਨੂੰ ਵਡਿਆਉਣ ਵਾਲੇ ਗੀਤ ਗਾਉਣ 'ਤੇ ਪਾਬੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਦਿਲਜੀਤ ਨੇ ਦਿੱਲੀ ਅਤੇ ਇੰਦੌਰ ਦੇ ਸ਼ੋਅਜ਼ ਵਿੱਚ ਇਹ ਗੀਤ ਗਾਏ ਸਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਹਿਮਦਾਬਾਦ ਕੰਸਰਟ ਵਿੱਚ ਇਹ ਚਾਰੇ ਗੀਤ ਗਾਏ ਗਏ, ਤਾਂ ਉਹ ਗੁਜਰਾਤ ਹਾਈਕੋਰਟ ਦਾ ਰੁਖ਼ ਕਰਨਗੇ ਅਤੇ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।
‎
‎ਦੂਜੇ ਪਾਸੇ, ਕੰਸਰਟ ਵਿੱਚ ਹੋਣ ਵਾਲੀ ਭਾਰੀ ਭੀੜ ਦੇ ਮੱਦੇਨਜ਼ਰ ਅਹਿਮਦਾਬਾਦ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਕਿ ਸਮਾਗਮ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਭੀੜ ਨੂੰ ਕਾਬੂ ਕਰਨ ਲਈ ਲਗਭਗ 2,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
📲Get App