🔥 TRENDING सुमेरपुर पंचायत समिति की नवगठित ग्राम... ದೇವದುರ್ಗದಲ್ಲಿ ಕಾಟಾಚಾರಕ್ಕೆ ರಾಜ್ಯೋತ್ಸವ ಆ... चतरा में जेटेट-2026 परीक्षा शांतिपूर्ण... रैम्पूर, मथुरा सोहरीया: सड़क घोटाले मे... दिल्ली के रामलीला मैदान में INDIA गठबं... विद्या ज्योति स्कूल के संस्थापक तरुण म...
01 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ ''ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ! ਦੁੱਧ ਪੀਣ ਮਗਰੋਂ 3 ਕੁੜੀਆਂ ਦੀ ਗਈ ਜਾਨSunday, Nov 01, 2026।

✍️ Reporter: Shamsher Singh 🗓 01 Nov 2026, 08:13 PM 👁 10
Share: 💬 WhatsApp 📘 Facebook 𝕏 Post

ਪੰਜਾਬ ''ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ! ਦੁੱਧ ਪੀਣ ਮਗਰੋਂ 3 ਕੁੜੀਆਂ ਦੀ ਗਈ ਜਾਨSunday, Nov 01, 2026।

ਫਿਰੋਜ਼ਪੁਰ (SSM)– ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ’ਚ 3 ਛੋਟੀਆਂ ਬੱਚੀਆਂ ਦੀ ਇਕੋ ਸਮੇਂ ਭੇਦਭਰੀ ਹਾਲਤ ’ਚ ਹੋਈ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਬੱਚੀਆਂ ਨੂੰ ਦੁੱਧ ਪਿਲਾਇਆ ਗਿਆ ਸੀ ਅਤੇ ਦੇਖਦੇ ਹੀ ਦੇਖਦੇ ਬੱਚੀਆਂ ਦੀ ਹਾਲਤ ਖਰਾਬ ਹੋ ਗਈ। ਬੱਚੀਆਂ ਨੂੰ ਤੁਰੰਤ ਫਿਰੋਜ਼ਪੁਰ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਹੈ।
‎ਪਤਾ ਲੱਗਿਆ ਹੈ ਕਿ ਇਕ ਹੋਰ ਬੱਚਾ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲੀਆਂ ਬੱਚੀਆਂ ’ਚ ਪਿੰਡ ਵਾਸੀ ਸ਼ੇਰ ਸਿੰਘ ਦੀਆਂ 2 ਧੀਆਂ ਸ਼ਾਮਲ ਹਨ, ਜਿਨ੍ਹਾਂ ਵਿਚੋਂ 7 ਸਾਲਾ ਖੁਸ਼ਨਸੀਬ ਕੌਰ ਅਤੇ 11 ਮਹੀਨਿਆਂ ਦੀ ਗੁਰਵੀਰ ਕੌਰ ਹੈ, ਜਦ ਕਿ ਤੀਜੀ ਬੱਚੀ ਕੁਲਬੀਰ ਸਿੰਘ ਦੀ ਹੈ, ਜਿਸ ਦੀ ਉਮਰ ਕਰੀਬ 6 ਮਹੀਨਿਆਂ ਹੈ।
‎ਇਨ੍ਹਾਂ ਬੱਚੀਆਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰ ਕੇ ਹੋਈ ਹੈ।
📲Get App