🔥 ट्रेंडिंग 15 शहरों में घने कोहरे ने ढका उत्तर प्... पाकुड़िया ब्लॉक के छठ घाट पर कचरा जमा,... उज्जैन स्टेशन पर दो छोटे बच्चे अकेले प... अमृतपाल की पैरोल पर फंसा अंतिम संस्कार... मंडला में पुलिस ने दो जुआ खेड़ों पर छाप... इंदौर में इस रविवार दिलजीत दोसांज का श...
15 नव. 2026•
ગુજરાતી मराठी ਪੰਜਾਬੀ বাংলা
ऑटोमोबाइल

ਮਾਤਮ ''ਚ ਬਦਲੀਆਂ ਛੱਠ ਦੀਆਂ ਖ਼ੁਸ਼ੀਆਂ, ਇੱਕ ਤੋਂ ਬਾਅਦ ਇੱਕ ਫਟੇ 3 ਗੈਸ ਸਿਲੰਡਰ

✍️ रिपोर्टर: Shamsher Singh 🗓 15 नव. 2026, 09:14 AM 👁 20
शेयर करें: 💬 WhatsApp 📘 Facebook 𝕏 Post

ਮਾਤਮ ''ਚ ਬਦਲੀਆਂ ਛੱਠ ਦੀਆਂ ਖ਼ੁਸ਼ੀਆਂ, ਇੱਕ ਤੋਂ ਬਾਅਦ ਇੱਕ ਫਟੇ 3 ਗੈਸ ਸਿਲੰਡਰ

ਮਾਤਮ ''ਚ ਬਦਲੀਆਂ ਛੱਠ ਦੀਆਂ ਖ਼ੁਸ਼ੀਆਂ, ਇੱਕ ਤੋਂ ਬਾਅਦ ਇੱਕ ਫਟੇ 3 ਗੈਸ ਸਿਲੰਡਰ
‎Sunday, Nov 15, 2026 - 01:12 AM ।
‎ਵੈਸ਼ਾਲੀ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਛੱਠ ਦਾ ਤਿਉਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਇੱਕ ਭਿਆਨਕ ਅੱਗ ਲੱਗਣ ਦੀ ਘਟਨਾ ਨੇ ਲਗਭਗ ਅੱਧਾ ਦਰਜਨ ਪਰਿਵਾਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਰਾਖ ਵਿੱਚ ਤਬਦੀਲ ਕਰ ਦਿੱਤਾ। ਇਸ ਅੱਗ ਦੌਰਾਨ ਇੱਕ ਤੋਂ ਬਾਅਦ ਇੱਕ ਤਿੰਨ ਗੈਸ ਸਿਲੰਡਰ ਫਟ ਗਏ, ਜਿਸ ਨਾਲ ਅੱਗ ਨੇ ਹੋਰ ਵੀ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ।
‎
‎ਇਹ ਘਟਨਾ ਜੰਦਾਹਾ ਥਾਣਾ ਖੇਤਰ ਦੀ ਲਕਸ਼ਮੀਪੁਰ ਬਰਬੱਟਾ ਪੰਚਾਇਤ ਅਧੀਨ ਪੈਂਦੇ ਵਰਡ ਨੰਬਰ 2 ਦੇ ਚਕਭੈਰੋ ਪਿੰਡ ਦੀ ਹੈ। ਜਾਣਕਾਰੀ ਅਨੁਸਾਰ ਅਚਾਨਕ ਲੱਗੀ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਕਈ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਲੋਕਾਂ ਨੂੰ ਘਰਾਂ ਵਿੱਚੋਂ ਸਮਾਨ ਕੱਢਣ ਤੱਕ ਦਾ ਮੌਕਾ ਨਹੀਂ ਮਿਲਿਆ। ਇਸੇ ਦੌਰਾਨ ਇੱਕ ਤੋਂ ਬਾਅਦ ਇੱਕ 3 ਗੈਸ ਸਿਲੰਡਰ ਧਮਾਕੇ ਨਾਲ ਫਟ ਗਏ, ਜਿਸ ਨਾਲ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
‎
‎ਇਸ ਅੱਗ ਲੱਗਣ ਦੀ ਘਟਨਾ ਵਿੱਚ ਘਰਾਂ ਵਿੱਚ ਰੱਖਿਆ ਅਨਾਜ, ਕੱਪੜੇ, ਬਰਤਨ, ਫਰਨੀਚਰ, ਨਕਦੀ, ਜ਼ਰੂਰੀ ਕਾਗਜ਼ਾਤ, ਸੋਨਾ-ਚਾਂਦੀ ਅਤੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਨਸ਼ਟ ਹੋ ਗਿਆ। ਇਸ ਘਟਨਾ ਦਾ ਸਭ ਤੋਂ ਦੁਖਦ ਪਹਿਲੂ ਇਹ ਹੈ ਕਿ ਇੱਕ ਪੀੜਤ ਪਰਿਵਾਰ ਦੀ ਧੀ ਦਾ ਵਿਆਹ ਇਸੇ ਮਹੀਨੇ 25 ਨਵੰਬਰ ਨੂੰ ਹੋਣਾ ਤੈਅ ਸੀ। ਪਰਿਵਾਰ ਵੱਲੋਂ ਵਿਆਹ ਲਈ ਹੌਲੀ-ਹੌਲੀ ਇਕੱਠੇ ਕੀਤੇ ਗਏ ਕੱਪੜੇ, ਗਹਿਣੇ ਅਤੇ ਹੋਰ ਸਮਾਨ ਅੱਗ ਦੀ ਭੇਂਟ ਚੜ੍ਹ ਗਏ। ਜਿਸ ਘਰ ਵਿੱਚ ਕੁਝ ਦਿਨਾਂ ਬਾਅਦ ਸ਼ਹਿਨਾਈਆਂ ਵੱਜਣੀਆਂ ਸਨ, ਉੱਥੇ ਹੁਣ ਦੁੱਖ ਅਤੇ ਬੇਬਸੀ ਦਾ ਮਾਹੌਲ ਹੈ।
‎
‎ਅੱਗ ਲੱਗਣ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਭਿਆਨਕਤਾ ਅੱਗੇ ਉਨ੍ਹਾਂ ਦੇ ਯਤਨ ਅਸਫ਼ਲ ਰਹੇ। ਪਿੰਡ ਵਾਸੀਆਂ ਅਨੁਸਾਰ ਘਟਨਾ ਦੇ ਲਗਭਗ ਇੱਕ ਤੋਂ ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਸਾਹਮਣੇ ਰਹਿਣ ਅਤੇ ਖਾਣ-ਪੀਣ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਨੁਕਸਾਨ ਦਾ ਆਕਲਨ ਕਰਕੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ, ਰਾਹਤ ਸਮੱਗਰੀ ਅਤੇ ਰਿਹਾਇਸ਼ੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
📲Get App