🔥 ट्रेंडिंग चावड़ी बाजार में इमारत ढहने की जाँच: त... भवनगर में फ़ैज़ल खटकी को हत्या के मामल... महाराष्ट्र ने भर्ती परीक्षाओं की आयु स... वाराणसी के अन्नपूर्णा मंदिर में धनतेरस... સાબરકાંઠા પોલીસ દ્વારા વિદેશી દારૂની ગ... અદાણી ગેસનું CNG ભાવ ફરી વધ્યું, નવી ક...
05 नव. 2026•
ગુજરાતી मराठी ਪੰਜਾਬੀ বাংলা
अपराध

ਪੰਜਾਬ ''ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਗਿਆ ਡਿਪੋਰਟ, ਅੰਮ੍ਰਿਤਸਰ ''ਚ ਹੋਈ ਵੱਡੀ ਕਾਰਵਾਈ

✍️ रिपोर्टर: Shamsher Singh 🗓 05 नव. 2026, 10:54 PM 👁 13
शेयर करें: 💬 WhatsApp 📘 Facebook 𝕏 Post

ਪੰਜਾਬ ''ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਗਿਆ ਡਿਪੋਰਟ, ਅੰਮ੍ਰਿਤਸਰ ''ਚ ਹੋਈ ਵੱਡੀ ਕਾਰਵਾਈ

ਪੰਜਾਬ ''ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਗਿਆ ਡਿਪੋਰਟ, ਅੰਮ੍ਰਿਤਸਰ ''ਚ ਹੋਈ ਵੱਡੀ ਕਾਰਵਾਈ
‎Thursday, Nov 05, 2026 ।
‎ਅੰਮ੍ਰਿਤਸਰ- ਅੰਮ੍ਰਿਤਸਰ 'ਚ ਕਮਿਸ਼ਨਰੇਟ ਪੁਲਸ ਅਤੇ ਫਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ (FRRO) ਨੇ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਜ਼ਰੂਰੀ ਰਜਿਸਟ੍ਰੇਸ਼ਨ ਦੇ ਠਹਿਰਾਉਣ ਦੇ ਮਾਮਲੇ 'ਚ ਕਾਰਵਾਈ ਕੀਤੀ ਹੈ। ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿ ਰਹੇ 3 ਥਾਈ ਨਾਗਰਿਕਾਂ ਨੂੰ ਵਾਪਸ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਖਿਲਾਫ਼ ਇਮੀਗ੍ਰੇਸ਼ਨ ਐਂਡ ਫੋਰਨਰਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
‎ਜਾਣਕਾਰੀ ਮੁਤਾਬਕ ਪੁਲਸ ਅਤੇ ਫਾਰੇਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਪ੍ਰਤਾਪ ਨਗਰ, ਜੀ.ਟੀ. ਰੋਡ ਸਥਿਤ ਇੱਕ ਰਿਹਾਇਸ਼ੀ ਇਮਾਰਤ ਦੀ ਚੈਕਿੰਗ ਕੀਤੀ, ਜਿੱਥੇ 5 ਵਿਦੇਸ਼ੀ ਨਾਗਰਿਕ ਰਹਿ ਰਹੇ ਸਨ। ਜਦੋਂ ਟੀਮ ਨੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ 'ਚੋਂ 3 ਥਾਈ ਨਾਗਰਿਕਾਂ ਦਾ ਵੀਜ਼ਾ ਖ਼ਤਮ ਹੋ ਚੁੱਕਾ ਸੀ, ਫਿਰ ਵੀ ਉਹ ਭਾਰਤ 'ਚ ਰਹਿ ਰਹੇ ਸਨ। ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤਿੰਨਾਂ ਨੂੰ ਵਾਪਸ ਥਾਈਲੈਂਡ ਭੇਜ ਦਿੱਤਾ ਗਿਆ।
📲Get App