🔥 TRENDING जागृति इन होटल उरई में आयोजित मांगलिक... ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰ... सर्किट हाउस उरई में उपमुख्यमंत्री केशव... Patna Sahib Welcomes Thousands for Gur... ಅನ್ನದಾತರೇ, ಆತಂಕ ಬೇಡ… ಇಂದು ಸಂಜೆ 4 ಗಂಟೆಗ... JD(U) Praises Nitish Kumar for 20 Year...
24 Nov 2026•
ગુજરાતી मराठी ਪੰਜਾਬੀ বাংলা
Entertainment

''ਸ਼ੋਅ ''ਚ ਜਵਾਕਾਂ ਨੂੰ ਨਾ ਲੈ ਕੇ ਆਇਓ..!'' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

✍️ Reporter: Shamsher Singh 🗓 24 Nov 2026, 04:31 PM 👁 17
Share: 💬 WhatsApp 📘 Facebook 𝕏 Post

''ਸ਼ੋਅ ''ਚ ਜਵਾਕਾਂ ਨੂੰ ਨਾ ਲੈ ਕੇ ਆਇਓ..!'' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

''ਸ਼ੋਅ ''ਚ ਜਵਾਕਾਂ ਨੂੰ ਨਾ ਲੈ ਕੇ ਆਇਓ..!'' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
‎Tuesday, Nov 24, 2026।
‎ਬੈਂਗਲੁਰੂ (ਏਜੰਸੀ)- ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਦੌਰਾਨ IED ਬੰਬ ਧਮਾਕੇ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ FIR ਦਰਜ ਕਰ ਲਈ ਹੈ। ਪੁਲਸ ਨੇ ਕਿਹਾ ਕਿ ਗਾਇਕ ਦਾ ਸੰਗੀਤ ਸਮਾਰੋਹ 29 ਨਵੰਬਰ ਨੂੰ ਮਦਾਵਾਰਾ ਦੇ ਨਾਈਸ ਗਰਾਊਂਡਸ ਵਿੱਚ ਹੋਣ ਵਾਲਾ ਹੈ।
‎
‎ਦਰਜ ਕੀਤੀ ਗਈ FIR ਮੁਤਾਬਕ, 9 ਨਵੰਬਰ ਨੂੰ ਹੁੱਬਲੀ-ਧਾਰਵਾੜ ਨਗਰ ਨਿਗਮ ਕਮਿਸ਼ਨਰ ਦੀ ਅਧਿਕਾਰਤ ਈ-ਮੇਲ ਆਈ.ਡੀ. 'ਤੇ ਇਹ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਸੀ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ 29 ਨਵੰਬਰ ਨੂੰ ਦੋਸਾਂਝ ਦੇ ਸੰਗੀਤ ਸਮਾਰੋਹ ਦੌਰਾਨ ਆਈਈਡੀ ਧਮਾਕਾ ਕੀਤਾ ਜਾਵੇਗਾ। ਈ-ਮੇਲ ਵਿੱਚ ਲੋਕਾਂ ਨੂੰ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਨਾਲ ਨਾ ਲਿਆਉਣ, ਅਣਪਛਾਤੇ ਆਈਫੋਨ ਨਾ ਚੁੱਕਣ ਅਤੇ ਮੈਟਰੋ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਸੰਦੇਸ਼ ਦੇ ਅਖੀਰ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਹੋਇਆ ਸੀ।
‎ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ (BIEC) ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ NICE ਗਰਾਊਂਡਜ਼ ਵਿਖੇ 29 ਨਵੰਬਰ ਨੂੰ ਕੰਸਰਟ ਹੋਣ ਦੀ ਪੁਸ਼ਟੀ ਕੀਤੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ, ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66, ਭਾਰਤੀ ਨਿਆ ਸੰਹਿਤਾ ਦੀ ਧਾਰਾ 351(4) (ਅਪਰਾਧਿਕ ਧਮਕੀ) ਅਤੇ 353(1)(b) (ਜਨਤਕ ਸ਼ਰਾਰਤ ਕਰਨ ਵਾਲੇ ਬਿਆਨ) ਦੇ ਤਹਿਤ ਉੱਤਰੀ CEN ਕ੍ਰਾਈਮ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਧਮਕੀ ਭੇਜਣ ਲਈ ਵਰਤੇ ਗਏ ਈਮੇਲ ਖਾਤੇ ਦੇ IP ਐਡਰੈੱਸ ਅਤੇ ਇਸ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
📲Get App