🔥 ट्रेंडिंग जनकपुरी महोत्सव-2026 को लेकर यातायात व... कोकरॉच पार्टी के नेता को दिल्ली हवाई अ... बीजेपी ने नंदिग्राम बायपोल में 1.2 लाख... बीजेपी ने पश्चिम बंगाल बायपोल में जीत... पश्चिम बंगाल में अगले साल कॉलेज छात्र... 23 साल की बी.टेक ग्रेजुएट को भारत के प...
10 अक्टू. 2026•
ગુજરાતી मराठी ਪੰਜਾਬੀ বাংলা
स्थानीय

ਦਿੱਲੀ ਜਾਣ ਵਾਲੇ ਯਾਤਰੀਆਂ ਲਈ ਅਲਰਟ: 29 ਟਰੇਨਾਂ ਰੱਦ, ਕਈ ਹੋਰ ਪ੍ਰਭਾਵਿਤ

✍️ रिपोर्टर: Shamsher Singh 🗓 10 अक्टू. 2026, 11:50 AM 👁 24
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post

ਰੇਲਵੇ ਅਧਿਕਾਰੀਆਂ ਵੱਲੋਂ ਅੱਜ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਇੱਕ ਮਹੱਤਵਪੂਰਨ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਅਤੇ ਹੋਰ ਕਾਰਨਾਂ ਕਰਕੇ 29 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਿੱਲੀ ਦੇ ਜੰਤਰ-ਮੰਤਰ ਵਿਖੇ ਅੱਜ ਹੋਣ ਵਾਲੇ ਕਾਕਰੋਚ ਜਨਤਾ ਪਾਰਟੀ (ਸੀ. ਜੀ. ਪੀ.) ਦੇ ਪ੍ਰਦਰਸ਼ਨ ਅਤੇ ਭਾਰੀ ਟ੍ਰੈਫਿਕ ਜਾਮ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਰੇਲਵੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਵੀਂ ਦਿੱਲੀ ਜਾਣ ਵਾਲੀਆਂ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸ਼ਨੀਵਾਰ ਸਵੇਰੇ ਦਿੱਲੀ ਲਈ ਰਵਾਨਾ ਹੋਣ ਵਾਲੀਆਂ ਦੋਵੇਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ’ਚ ਕਾਲਕਾ ਤੋਂ ਦਿੱਲੀ ਜਾਣ ਵਾਲੀ ਰੇਲ ਨੰਬਰ 12006 ਸ਼ਤਾਬਦੀ ਅਤੇ ਅੰਬ ਅੰਦੌਰਾ ਤੋਂ ਚੰਡੀਗੜ੍ਹ ਰਾਹੀਂ ਦਿੱਲੀ ਜਾਣ ਵਾਲੀ ਰੇਲ ਨੰਬਰ 12058 ਜਨ ਸ਼ਤਾਬਦੀ ਸ਼ਾਮਲ ਹੈ। ਅੰਬਾਲਾ ਡਵੀਜ਼ਨ ਦੇ ਸੀਨੀਅਰ ਡੀ.ਸੀ.ਐੱਮ. ਯਸ਼ਨਜੀਤ ਸਿੰਘ ਨੇ ਦੱਸਿਆ ਕਿ ਡਵੀਜ਼ਨ ’ਚੋਂ ਲੰਘਣ ਵਾਲੀਆਂ 29 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚ ਅੰਮ੍ਰਿਤਸਰ ਸ਼ਤਾਬਦੀ ਵੀ ਸ਼ਾਮਲ ਹੈ। ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਊਨਾ ਤੋਂ ਸੇਵਾਵਾਂ ’ਚ ਵੀ ਵਿਘਨ ਪੈ ਸਕਦਾ ਹੈ ਅਤੇ ਕਈ ਹੋਰ ਰੇਲਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ ਇਨ੍ਹਾਂ ਨੂੰ ਰੱਦ ਕਰਨ ਬਾਰੇ ਕੋਈ ਪੁਸ਼ਟੀ ਨਹੀਂ ਹੈ।
📲Get App