*22, 23 ਅਤੇ 24 ਨਵੰਬਰ ਨੂੰ ਚੱਲੇਗਾ ਪਲਸ ਪੋਲੀਓ ਰਾਊਂਡ* -0 ਤੋ 5 ਸਾਲ ਦੇ ਬੱਚਿਆ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
ਤਰਨ ਤਾਰਨ, 20 ਨਵੰਬਰ ( ਪ੍ਰਕਾਸ਼ ਸਿੰਘ )-
ਪਲਸ ਪੋਲੀਓ ਮੁਹਿੰਮ ਸਬੰਧੀ ਜਿਲ੍ਹਾ ਪੱਧਰੀ ਮੀਟਿੰਗ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਕੀਤੀ ਗਈ। ਇਸ ਵਿੱਚ ਪਲਸ ਮੁਹਿੰਮ ਦੇ ਨੋਡਲ ਅਫ਼ਸਰ, ਐਲ.ਐਚ.ਵੀ.ਅਤੇ ਬੀ.ਈ.ਈ. ਵੱਲੋ ਭਾਗ ਲਿਆ ਗਿਆ।
ਇਸ ਦੌਰਾਨ ਸਿਵਲ ਸਰਜਨ ਡਾ. ਸੰਦੀਪ ਧਵਨ ਵੱਲੋਂ ਪਲਸ ਪੋਲੀਓ ਰਾਊਡ, ਜ਼ੋ ਕਿ 22, 23 ਅਤੇ 24 ਨਵੰਬਰ 2026 ਨੂੰ ਹੈ, ਦੀ ਸਫਲਤਾ ਲਈ ਵਿਸਥਾਰ ਸਹਿਤ ਸਮੀਖਿਆ ਕੀਤੀ ਗਈ। ਉਨ੍ਹਾਂ ਸਿਹਤ ਵਿਭਾਗ ਦੇ ਮੈਬਰਾਂ ਨੂੰ ਪਲਸ ਪੋਲੀਓ ਮੁਹਿੰਮ ਸਬੰਧੀ ਲੋਕਾ ਨੂੰ ਜਾਗਰੂਕ ਕਰਨ ਲਈ ਗੂਰਦੁਆਰਿਆ ਅਤੇ ਪਿੰਡਾਂ ਵਿੱਚ ਅਨਾਊਸਮੈਟ ਕਰਨ ਵਾਸਤੇ ਕਿਹਾ ਗਿਆ।
ਜਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਮਾਈਕਰੋਪਲਾਨ ਸਮੀਖਿਆ ਕੀਤੀ ਗਈ ਅਤੇ ਬਲਾਕ ਵਾਈਜ਼ ਬੂਥਾਂ ਅਤੇ ਮੈਨ ਪਾਵਰ ਨੂੰ ਰੀਵਿਊ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੂਥਾਂ 'ਤੇ ਅਤੇ ਅਗਲੇ ਦੋ ਦਿਨ ਘਰ ਤੋ ਘਰ ਜਾ ਕੇ ਦਵਾਈ ਪਿਲਾਈ ਜਾਵੇ। ਮੋਬਾਈਲ ਟੀਮਾਂ ਵੱਲੋਂ ਹਾਈ ਰਿਸਕ ਏਰੀਏ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਏ ਜਾਣ ਅਤੇ ਟ੍ਰਾਂਜਿ਼ਟ ਬੂਥਾਂ ਨੂੰ ਹਾਈਲਾਈਟ ਕੀਤਾ ਜਾਵੇ। ਸਾਰੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ-ਆਪਣੇ ਬਲਾਕ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸੀਨੀਅਰ ਮੈਡੀਕਲ ਅਫ਼ਸਰ, ਨੋਡਲ ਅਫ਼ਸਰ ਅਤੇ ਸੁਪਰਵਾਈਜ਼ਰ ਟੀਮਾਂ ਵੱਲੋ ਸਾਰੇ ੲਰੀਏ ਦੀ ਚੈਕਿੰਗ ਕੀਤੀ ਜਾਵੇ, ਤਾ ਜ਼ੋ ਕੋਈ ਵੀ ਬੱਚਾ ਬੂੰਦਾਂ ਤੋਂ ਵਾਝਾ ਨਾ ਰਹੇ।