🔥 TRENDING बाराणी में राष्ट्रीय लोकतांत्रिक पार्ट... Eight Teachers’ Bodies Form Meghalaya... Former Meghalaya Minister Ismail Marak... Pope Declares Bishop Orestes Marengo V... રાષ્ટ્રીય એકતા દિવસ પર હિંમતનગરમાં ડ્ર... बागपत जिले के बड़ौत कोतवाली क्षेत्र मे...
24 Oct 2026•
ગુજરાતી मराठी ਪੰਜਾਬੀ বাংলা
Business

ਕੈਨਰਾ ਬੈਂਕ ਨੂੰ 212 ਕਰੋੜ ਰੁਪਏ ਦਾ ਚੂਨਾ, CBI ਵਲੋਂ ਮੁੰਬਈ, ਦਿੱਲੀ ਤੇ ਨੋਇਡਾ ''ਚ ਛਾਪੇਮਾਰੀ

✍️ Reporter: Shamsher Singh 🗓 24 Oct 2026, 10:24 PM 👁 14
Share: 💬 WhatsApp 📘 Facebook 𝕏 Post

ਕੈਨਰਾ ਬੈਂਕ ਨੂੰ 212 ਕਰੋੜ ਰੁਪਏ ਦਾ ਚੂਨਾ, CBI ਵਲੋਂ ਮੁੰਬਈ, ਦਿੱਲੀ ਤੇ ਨੋਇਡਾ ''ਚ ਛਾਪੇਮਾਰੀ

ਕੈਨਰਾ ਬੈਂਕ ਨੂੰ 212 ਕਰੋੜ ਰੁਪਏ ਦਾ ਚੂਨਾ, CBI ਵਲੋਂ ਮੁੰਬਈ, ਦਿੱਲੀ ਤੇ ਨੋਇਡਾ ''ਚ ਛਾਪੇਮਾਰੀ
‎Saturday, Oct 24, 2026।
‎ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ ਬੈਂਕ ਧੋਖਾਧੜੀ ਦੇ ਇੱਕ ਵੱਡੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁੰਬਈ ਸਥਿਤ IL&FS ਐਨਰਜੀ ਡਿਵੈਲਪਮੈਂਟ ਕੰਪਨੀ ਲਿਮਟਿਡ ਅਤੇ ਇਸਦੇ ਕਈ ਸਾਬਕਾ ਪ੍ਰਬੰਧ ਨਿਰਦੇਸ਼ਕਾਂ ਤੇ ਨਿਰਦੇਸ਼ਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਕੈਨਰਾ ਬੈਂਕ ਦੇ ਮੁੰਬਈ ਸਥਿਤ ਸਰਕਲ ਦਫ਼ਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਬੈਂਕ ਨੂੰ 212.34 ਕਰੋੜ ਰੁਪਏ ਦਾ ਕਥਿਤ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।
‎
‎ਜਾਂਚ ਏਜੰਸੀ ਅਨੁਸਾਰ ਕੰਪਨੀ ਨੇ ਤਤਕਾਲੀ ਸਿੰਡੀਕੇਟ ਬੈਂਕ (ਜੋ ਹੁਣ ਕੈਨਰਾ ਬੈਂਕ ਦਾ ਹਿੱਸਾ ਹੈ) ਦੀ ਮੁੰਬਈ ਸ਼ਾਖਾ ਤੋਂ 100 ਕਰੋੜ ਰੁਪਏ ਦਾ ਟਰਮ ਲੋਨ ਲਿਆ ਸੀ। ਇਸ ਤੋਂ ਇਲਾਵਾ ਲੰਡਨ ਸ਼ਾਖਾ ਤੋਂ 50 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਵੀ ਪ੍ਰਾਪਤ ਕੀਤਾ ਗਿਆ ਸੀ। ਦੋਸ਼ ਹੈ ਕਿ ਇਹ ਰਕਮ ਜਿਸ ਮਕਸਦ ਲਈ ਮਨਜ਼ੂਰ ਕੀਤੀ ਗਈ ਸੀ, ਉਸ ਲਈ ਵਰਤਣ ਦੀ ਬਜਾਏ ਹੋਰ ਸਹਿਯੋਗੀ ਕੰਪਨੀਆਂ ਰਾਹੀਂ ਇੱਧਰ-ਓਧਰ ਕਰਕੇ ਇਸਦੀ ਦੁਰਵਰਤੋਂ ਕੀਤੀ ਗਈ।
‎
‎21 ਅਕਤੂਬਰ 2026 ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਨੇ ਮੁੰਬਈ, ਦਿੱਲੀ ਅਤੇ ਨੋਇਡਾ ਸਮੇਤ ਕਈ ਥਾਵਾਂ 'ਤੇ ਕੰਪਨੀ ਦੇ ਸਾਬਕਾ ਅਧਿਕਾਰੀਆਂ ਨਾਲ ਸਬੰਧਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਜਾਂਚ ਏਜੰਸੀ ਨੂੰ ਬੈਂਕ ਰਿਕਾਰਡ, ਜਮ੍ਹਾਂ ਪਰਚੀਆਂ, ਮਿਊਚਲ ਫੰਡ ਪੋਰਟਫੋਲੀਓ ਦੇ ਕਾਗਜ਼ਾਤ, ਬੈਂਕ ਖਾਤਿਆਂ ਅਤੇ ਜਾਇਦਾਦਾਂ ਦੇ ਵੇਰਵੇ ਸਮੇਤ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਸੀ.ਬੀ.ਆਈ. ਹੁਣ ਇਸ ਸਾਜ਼ਿਸ਼ ਵਿੱਚ ਸਰਕਾਰੀ ਕਰਮਚਾਰੀਆਂ ਅਤੇ ਨਿੱਜੀ ਵਿਅਕਤੀਆਂ ਦੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ।
📲Get App