🔥 TRENDING WBCHSE Releases West Bengal Class 12 S... West Bengal Abolishes 50-Year-Old Land... West Bengal Higher Secondary Semester‑... राष्ट्रीय स्तरावरिल सरदार पटेल नर्मदा... ଆରୁହାବୃତ୍ତିରେ ‘ପିପିଲି ସାହା ବନ୍ଦର ବୋଇତ... सांड दुकान में घुसा, काउंटर के पीछे छि...
27 Nov 2026•
ગુજરાતી मराठी ਪੰਜਾਬੀ বাংলা
Business

ਪੰਜਾਬ ਪੈਵਿਲੀਅਨ ਨੂੰ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2026 ਵਿੱਚ ਥੀਮੈਟਿਕ ਪੇਸ਼ਕਾਰੀ ਲਈ ਗੋਲਡ ਮੈਡਲ

✍️ Reporter: Shamsher Singh 🗓 27 Nov 2026, 02:15 PM 👁 35
Watch on: ▶️ YouTube
Share: 💬 WhatsApp 📘 Facebook 𝕏 Post
ਪੰਜਾਬ ਪੈਵਿਲੀਅਨ ਨੂੰ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2026 ਵਿੱਚ ਥੀਮੈਟਿਕ ਪੇਸ਼ਕਾਰੀ ਲਈ ਗੋਲਡ ਮੈਡਲ
‎
‎ਚੰਡੀਗੜ੍ਹ, 27 ਨਵੰਬਰ: ਪੰਜਾਬ ਨੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ 13 ਤੋਂ 27 ਨਵੰਬਰ ਤੱਕ ਆਯੋਜਿਤ 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (IITF) 2026 ਵਿੱਚ ਸਾਰੇ ਰਾਜਾਂ ਵਿੱਚੋਂ ਸਰਵੋਤਮ ਥੀਮੈਟਿਕ ਪੇਸ਼ਕਾਰੀ ਲਈ ਗੋਲਡ ਮੈਡਲ ਹਾਸਲ ਕੀਤਾ ਹੈ।
‎
‎ਡਾ. ਬਸੰਤ ਗਰਗ, IAS, ਪ੍ਰਸ਼ਾਸਕੀ ਸਕੱਤਰ, ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਨੇ ਕਿਹਾ ਕਿ ਇਹ ਪ੍ਰਾਪਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਅਤੇ ਕੈਬਨਿਟ ਮੰਤਰੀ ਸ. ਅਮਨ ਅਰੋੜਾ ਦੇ ਮਾਰਗਦਰਸ਼ਨ ਸਦਕਾ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ, ਨਿਵੇਸ਼ ਪ੍ਰੋਤਸਾਹਨ ਅਤੇ ਰੋਜ਼ਗਾਰ ਸਿਰਜਣ ਤੇ ਲਗਾਤਾਰ ਦਿੱਤੇ ਜਾ ਰਹੇ ਧਿਆਨ ਨਾਲ ਪੰਜਾਬ ਦੇ ਵਿਕਾਸਮੁਖੀ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਿਵੇਸ਼ਕਾਂ, ਉੱਦਮੀਆਂ ਅਤੇ ਉਦਯੋਗਾਂ ਲਈ ਅਨੁਕੂਲ ਮਾਹੌਲ ਸਿਰਜਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
📲Get App