Sports
ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਲਈ ਅਚਾਨਕ ਬਦਲ ਦਿੱਤੀ Team
Watch on:
▶️ YouTube
ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਲਈ ਅਚਾਨਕ ਬਦਲ ਦਿੱਤੀ Team
Friday, Oct 09, 2026 ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 22 ਅਕਤੂਬਰ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਵਿੱਚ ਦੋ ਵੱਡੇ ਬਦਲਾਅ ਕਰਨੇ ਪਏ ਹਨ। ਨਿਊਜ਼ੀਲੈਂਡ ਦੇ ਮਿਡਲ ਆਰਡਰ ਬੱਲੇਬਾਜ਼ ਮਾਰਕ ਚੈਪਮੈਨ ਅਤੇ ਤੇਜ਼ ਗੇਂਦਬਾਜ਼ ਜ਼ੈਕ ਫਾਊਲਕਸ ਸੱਟ ਲੱਗਣ ਕਾਰਨ ਪੂਰੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਯੂਰਪੀਅਨ ਟੀ-20 ਲੀਗ ਦੌਰਾਨ ਮਾਰਕ ਚੈਪਮੈਨ ਦੇ ਬਾਏਂ ਹੈਮਸਟ੍ਰਿੰਗ ਵਿੱਚ ਖਿੱਚ ਆ ਗਈ ਸੀ, ਹਾਲਾਂਕਿ ਭਾਰਤ ਖਿਲਾਫ਼ ਵਨਡੇ ਸੀਰੀਜ਼ ਤੱਕ ਉਨ੍ਹਾਂ ਦੇ ਫਿੱਟ ਹੋਣ ਦੀ ਸੰਭਾਵਨਾ ਹੈ।
Brand logo
ਦੂਜੇ ਪਾਸੇ ਜ਼ੈਕ ਫਾਊਲਕਸ ਕੈਂਟਰਬਰੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਸੱਜੇ ਹਿੱਪ ਫਲੇਕਸਰ ਵਿੱਚ ਖਿੱਚ ਕਾਰਨ ਬਾਹਰ ਹੋਏ ਹਨ। ਨਿਊਜ਼ੀਲੈਂਡ ਕ੍ਰਿਕਟ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਵਿਕਲਪ ਵਜੋਂ ਆਲਰਾਊਂਡਰ ਜੋਸ਼ ਕਲਾਰਕਸਨ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਸਕਵਾਡ ਵਿੱਚ ਸ਼ਾਮਲ ਕੀਤਾ ਹੈ।
ਨਿਊਜ਼ੀਲੈਂਡ ਦੀ ਅਪਡੇਟਡ ਟੀਮ : ਮਿਚੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਜੋਸ਼ ਕਲਾਰਕਸਨ, ਡੇਵੋਨ ਕੌਨਵੇ, ਜੈਕਬ ਡਫੀ, ਲੌਕੀ ਫਰਗੂਸਨ, ਮੈਟ ਹੈਨਰੀ, ਬੇਵੋਨ ਜੈਕਬਸ, ਕਾਇਲ ਜੈਮੀਸਨ, ਐਡਮ ਮਿਲਨੇ, ਡੈਰਿਲ ਮਿਚੇਲ, ਗਲੇਨ ਫਿਲਿਪਸ, ਟਿਮ ਸੀਫਰਟ, ਨਾਥਨ ਸਮਿਥ ਅਤੇ ਬਲੇਅਰ ਟਿਕਨਰ ਸ਼ਾਮਲ ਹਨ।
ਭਾਰਤੀ ਟੀਮ : ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ, ਤਿਲਕ ਵਰਮਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਪ੍ਰਿੰਸ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਸ਼ਾਮਲ ਹਨ