🔥 TRENDING અલ્પેશ ઠાકોરે રૂપસિંહ ઠાકોર વિશે શું ક... રાજસીતાપુરમાં માળી કુવા સુધી રોડ કામ શ... आमदार सचिन (दादा) कल्याणशेट्टी यांच्या... Senior Hamas Commander Killed in Israe... Mumbai CNG Prices Rise by Rs. 11 in 11... Congress Seeks 181 Seats in Upcoming U...
15 Nov 2026•
ગુજરાતી मराठी ਪੰਜਾਬੀ বাংলা
Crime

ਸ਼੍ਰੀਗੰਗਾਨਗਰ ਟ੍ਰੇਨ ਟ੍ਰੈਕ ਬਲਾਸਟ ਮਾਮਲੇ ''ਚ ਵੱਡਾ ਖ਼ੁਲਾਸਾ, ਪੰਜਾਬ ਤੋਂ ਮਹਿਲਾ ਸਮੇਤ 2 ਮੁੱਖ ਦੋਸ਼ੀ ਗ੍ਰਿਫ਼ਤਾਰ

✍️ Reporter: Shamsher Singh 🗓 15 Nov 2026, 09:17 AM 👁 21
Share: 💬 WhatsApp 📘 Facebook 𝕏 Post

ਸ਼੍ਰੀਗੰਗਾਨਗਰ ਟ੍ਰੇਨ ਟ੍ਰੈਕ ਬਲਾਸਟ ਮਾਮਲੇ ''ਚ ਵੱਡਾ ਖ਼ੁਲਾਸਾ, ਪੰਜਾਬ ਤੋਂ ਮਹਿਲਾ ਸਮੇਤ 2 ਮੁੱਖ ਦੋਸ਼ੀ ਗ੍ਰਿਫ਼ਤਾਰ

ਸ਼੍ਰੀਗੰਗਾਨਗਰ ਟ੍ਰੇਨ ਟ੍ਰੈਕ ਬਲਾਸਟ ਮਾਮਲੇ ''ਚ ਵੱਡਾ ਖ਼ੁਲਾਸਾ, ਪੰਜਾਬ ਤੋਂ ਮਹਿਲਾ ਸਮੇਤ 2 ਮੁੱਖ ਦੋਸ਼ੀ ਗ੍ਰਿਫ਼ਤਾਰ
‎Sunday, Nov 15, 2026 ।
‎ਸ਼੍ਰੀਗੰਗਾਨਗਰ : ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਟ੍ਰੇਨ ਟ੍ਰੈਕ 'ਤੇ ਹੋਏ ਧਮਾਕੇ (ਬਲਾਸਟ) ਦੇ ਮਾਮਲੇ ਵਿੱਚ ਰਾਜਸਥਾਨ ਪੁਲਸ ਦੀ ਏ.ਟੀ.ਐੱਸ. (ATS) ਅਤੇ ਸ਼੍ਰੀਗੰਗਾਨਗਰ ਪੁਲਸ ਦੀ ਸਾਂਝੀ ਟੀਮ ਨੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਪੰਜਾਬ ਦੇ ਗੁਰਦਾਸਪੁਰ ਤੋਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਕੀਤੀ ਗਈ ਇਸ ਵੱਡੀ ਕਾਰਵਾਈ ਦੌਰਾਨ ਦੋਸ਼ੀ ਮਹਿਲਾ ਦੇ ਕਬਜ਼ੇ ਵਿੱਚੋਂ 2 ਹਥਿਆਰ, 46 ਕਾਰਤੂਸ ਅਤੇ ਬਲਾਸਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਿੱਤੇ ਗਏ 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ।
‎
‎ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਮਹਿਕਦੀਪ ਕੌਰ (21) ਅਤੇ ਦੇਵੇਂਦਰ ਸਿੰਘ (23) ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ। ਪੁਲਸ ਅਨੁਸਾਰ ਇਹ ਦੋਵੇਂ ਸ਼੍ਰੀਗੰਗਾਨਗਰ ਟ੍ਰੇਨ ਟ੍ਰੈਕ ਬਲਾਸਟ ਮਾਮਲੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸਨ। ਦੋਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਇਸ ਸਾਜ਼ਿਸ਼ ਪਿੱਛੇ ਛੁਪੇ ਪੂਰੇ ਨੈੱਟਵਰਕ ਅਤੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਵਿੱਚ ਜੁੱਟ ਗਈਆਂ ਹਨ।
📲Get App