🔥 ट्रेंडिंग મુખ્યમંત્રી શ્રી ભૂપેન્દ્રભાઈ પટેલના વ... गौ सेवा आयोग की टीम को मुख्यमंत्री योग... आदित्य रॉय कपूर की नशे में अाशिकी 2 शू... रणवीर सिंह ने खरीदा 1.95 करोड़ रुपये क... माहेश बाबू ने राजामौली को शुभकामनाएँ द... विदेश मंत्री एस. जयशंकर ने एथियोपिया क...
10 अक्टू. 2026•
ગુજરાતી मराठी ਪੰਜਾਬੀ বাংলা
बिज़नेस

ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ ਵੱਧ ਅਰਜ਼ੀਆਂ

✍️ रिपोर्टर: Shamsher Singh 🗓 10 अक्टू. 2026, 01:52 PM 👁 17
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ ਵੱਧ ਅਰਜ਼ੀਆਂ

Octobar 10, 2026      ਅੰਮ੍ਰਿਤਸਰ(ਸ਼ਮਸ਼ੇਰ ਸਿੰਘ)- ਦੀਵਾਲੀ ’ਤੇ ਪਟਾਕਿਆਂ ਦੀ ਵਿਕਰੀ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਪ੍ਰਕਿਰਿਆ ਦੇ ਦੂਜੇ ਦਿਨ ਰੈੱਡ ਕਰਾਸ ਦਫ਼ਤਰ ’ਚ 674 ਅਤੇ ਸੇਵਾ ਕੇਂਦਰਾਂ ’ਚ 385 ਅਰਜ਼ੀਆਂ ਆਈਆਂ ਹਨ। ਇਸ ਵਾਰ ਪ੍ਰਸ਼ਾਸਨ ਵੱਲੋਂ 100 ਰੁਪਏ ਸੇਵਾ ਕੇਂਦਰ ਫ਼ੀਸ ਅਤੇ 2000 ਰੁਪਏ ਰੈੱਡ ਕਰਾਸ ਦੀ ਪਰਚੀ ਫ਼ੀਸ ਨਿਰਧਾਰਿਤ ਕੀਤੀ ਗਈ ਹੈ।
‎
‎                    
‎ਇਨ੍ਹਾਂ ਖੋਖਿਆਂ ਲਈ 13 ਅਕਤੂਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਕੱਢਿਆ ਜਾਵੇਗਾ। ਦੂਜੇ ਪਾਸੇ ਦਿ ਅੰਮ੍ਰਿਤਸਰ ਫਾਇਰ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲੰਧਰ ਅਤੇ ਲੁਧਿਆਣਾ ਵਾਂਗ ਅੰਮ੍ਰਿਤਸਰ ’ਚ ਵੀ 10 ਦੀ ਬਜਾਏ 20 ਜਾਂ ਇਸ ਤੋਂ ਵੱਧ ਖੋਖੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਬਾਰੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਖੋਖਿਆਂ ਦੀ ਗਿਣਤੀ ਵਧਾਉਣ ਸਬੰਧੀ ਮੰਗ ’ਤੇ ਗੌਰ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦੇ ਅਸਥਾਈ ਲਾਇਸੈਂਸ ਜਾਂ ਐਕਸਪਲੋਸਿਵ ਵਿਭਾਗ ਦੇ ਲਾਇਸੈਂਸ ਤੋਂ ਬਿਨਾਂ ਜ਼ਿਲੇ ’ਚ ਕਿਸੇ ਵੀ ਹੋਰ ਥਾਂ ’ਤੇ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪ੍ਰਸ਼ਾਸਨ ਕੋਲ ਕੁੱਲ 724 ਅਰਜ਼ੀਆਂ ਆਈਆਂ ਸਨ। ਸ਼ਮਸ਼ੇਰ ਸਿੰਘ ਨੀਡ24 news ਅੰਮ੍ਰਿਤਸਰ
📲Get App