🔥 TRENDING गोपाल गौशाला केशवाही में धूमधाम से मना... उरई में धूमधाम से मनाई गई दीपावली, घरो... Post-Diwali smog blankets Haryana; AQI... Haryana boosts newborn care with 19 ne... Delhi Air Quality Deteriorates Post-Di... Israeli Finance Minister Eisenkot Call...
09 Nov 2026•
ગુજરાતી मराठी ਪੰਜਾਬੀ বাংলা
International

2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ

✍️ Reporter: Shamsher Singh 🗓 09 Nov 2026, 02:32 PM 👁 10
Share: 💬 WhatsApp 📘 Facebook 𝕏 Post

2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ

2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ
‎Monday, Nov 09, 2026 ।
‎
‎ਇੰਟਰਨੈਸ਼ਨਲ ਡੈਸਕ- ਮਿਸਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਧਾਨੀ ਕਾਹਿਰਾ ਤੋਂ ਲਗਭਗ 76 ਕਿਲੋਮੀਟਰ ਦੂਰ ਗੀਜ਼ਾ ਸੂਬੇ ਦੇ ਅਲ-ਅਯਾਤ ਇਲਾਕੇ 'ਚ ਐਤਵਾਰ ਨੂੰ ਦੋ ਯਾਤਰੀ ਰੇਲਗੱਡੀਆਂ ਦੀ ਭਿਆਨਕ ਟੱਕਰ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਯਾਤਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਮਿਸਰ ਦੇ ਸਿਹਤ ਮੰਤਰਾਲੇ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
‎ਮਿਸਰ ਰੇਲਵੇ ਅਥਾਰਟੀ ਦੇ ਅਨੁਸਾਰ, ਗੀਜ਼ਾ ਤੋਂ ਫੈਯੂਮ ਵੱਲ ਜਾ ਰਹੀ ਇੱਕ ਟਰੇਨ ਨੇ ਕਾਹਿਰਾ ਤੋਂ ਅਸਵਾਨ ਵੱਲ ਜਾ ਰਹੀ ਪਟੜੀ 'ਤੇ ਖੜ੍ਹੀ ਦੂਜੀ ਯਾਤਰੀ ਰੇਲਗੱਡੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਕਈ ਡੱਬੇ ਪਟੜੀ ਤੋਂ ਉੱਤਰ ਗਏ ਤੇ 7 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਅਤੇ ਕ੍ਰੇਨਾਂ ਦੀ ਮਦਦ ਨਾਲ ਹਾਦਸਾਗ੍ਰਸਤ ਡੱਬਿਆਂ ਨੂੰ ਪਟੜੀ ਤੋਂ ਹਟਾਇਆ ਜਾ ਰਿਹਾ ਹੈ ਤਾਂ ਜੋ ਕਾਹਿਰਾ-ਅੱਪਰ ਇਜਿਪਟ ਰੇਲ ਲਾਈਨ 'ਤੇ ਟਰੇਨ ਆਵਾਜਾਈ ਨੂੰ ਦੁਬਾਰਾ ਬਹਾਲ ਕੀਤਾ ਜਾ ਸਕੇ।
‎ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਇਸ ਭਿਆਨਕ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਾਂਚ 'ਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਲਾਪਰਵਾਹ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਵਕੀਲ ਦੇ ਦਫ਼ਤਰ ਨੇ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
📲Get App