🔥 TRENDING ''ਮਨ ਕੀ ਬਾਤ'' ''ਚ ਹੋਇਆ ਪੰਜਾਬ ਦਾ ਜ਼ਿਕਰ... बाबूबरही विधानसभा में कमला नदी पर पुल... एम्स भोपाल में कैंसर जागरूकता हेतु 'रन... ಅಂಬ್ರೆಷ ಸಮಾಧಿ सिंहस्थ-2028 हेतु अंडरपास एवं सड़क कार... गुजरात सरकार से आम आदमी पार्टी के प्रद...
25 Oct 2026•
ગુજરાતી मराठी ਪੰਜਾਬੀ বাংলা
Business

ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! 16 ਹਜ਼ਾਰ ਰੁਪਏ ਡਿੱਗਾ ਸਿਲਵਰ, ਜਾਣੋ ਕੀ ਹੈ Gold ਦਾ ਰੇਟ

✍️ Reporter: Shamsher Singh 🗓 25 Oct 2026, 01:25 PM 👁 14
Share: 💬 WhatsApp 📘 Facebook 𝕏 Post

ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! 16 ਹਜ਼ਾਰ ਰੁਪਏ ਡਿੱਗਾ ਸਿਲਵਰ, ਜਾਣੋ ਕੀ ਹੈ Gold ਦਾ ਰੇਟ

ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! 16 ਹਜ਼ਾਰ ਰੁਪਏ ਡਿੱਗਾ ਸਿਲਵਰ, ਜਾਣੋ ਕੀ ਹੈ Gold ਦਾ ਰੇਟ
‎Sunday, Oct 25, 2026।
‎ਬਿਜਨੈਸ ਡੈਸਕ : ਤਿਉਹਾਰੀ ਸੀਜ਼ਨ ਵਿੱਚ ਸੋਨਾ-ਚਾਂਦੀ ਲਗਾਤਾਰ ਸਸਤਾ ਹੋ ਰਿਹਾ ਹੈ । ਮਲਟੀ ਕਮੋਡਿਟੀ ਐਕਸਚੇਂਜ਼ ਯਾਨੀ MCX ਤੋਂ ਲੈ ਕੇ ਘਰੇਲੂ ਬਾਜ਼ਾਰ ਤਕ ਕੀਮਤੀ ਧਾਤੂਆਂ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਈ ਹੈ । ਬੀਤੇ ਹਫਤਿਆਂ ਦੇ ਸਿਰਫ ਚਾਰ ਦਿਨ ਦੇ ਕਾਰੋਬਾਰ ਵਿੱਚ ਚਾਂਦੀ ਦਾ ਬੁਲਬੁਲਾ ਫੁੱਟ ਗਿਆ ਅਤੇ ਘਰੇਲੂ ਬਾਜ਼ਾਰ ਵਿੱਚ ਇਕ ਝਟਕੇ ਵਿੱਚ 16000 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ । ਉੱਥੇ ਹੀ ਐਮ.ਸੀ.ਐਕਸ ਤੇ ਚਾਂਦੀ ਆਪਣੇ ਹਾਈ ਲੇਵਲ ਤੋਂ ਲਗਭਗ 2.24 ਲੱਖ ਰੁਪਏ ਸਸਤੀ ਮਿਲ ਰਹੀ ਹੈ । ਦੂਜੇ ਪਾਸੇ ਸੋਨੇ ਦੀ ਕੀਮਤ ਵਿੱਚ ਵੀ ਗਿਰਾਵਟ ਨਜ਼ਰ ਆਈ ਹੈ ।।
‎ਸਭ ਤੋਂ ਪਹਿਲਾ ਗੱਲ ਕਰਦੇ ਹਾਂ ਦਿੱਲੀ ਸਣੇ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਚਾਂਦੀ ਦੀ ਕੀਮਤ ਵਿੱਚ ਆਏ ਬਦਲਾਅ ਦੇ ਬਾਰੇ ਵਿੱਚ, ਦਿਵਾਲੀ, ਧਨਤੇਰਸ ਤੋਂ ਪਹਿਲਾ ਹੀ ਇਹ ਬੁਰੀ ਤਰ੍ਹਾ ਟੁੱਟ ਗਈ ਹੈ ਅਤੇ ਇਸ ਦੀ ਕੀਮਤ ਹੁਣ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹੇਠਾ ਆ ਗਈ ਹੈ । ਇੰਡੀਆ ਬੁਲਿਅਨ ਜਿਓਲਰਸ ਐਸੋਸੀਏਸ਼ਨ ਦੀ ਵੇਬਸਾਇਟ IBJA.Com ਦੇ ਮੁਤਾਬਕ, ਘਰੇਲੂ ਬਾਜ਼ਾਰ ਵਿੱਚ 16 ਅਕਤੂਬਰ ਨੂੰ ਚਾਂਦੀ ਦੀ ਕੀਮਤ 2,10,918 ਰੁਪਏ 'ਤੇ ਬੰਦ ਹੋਈ ਸੀ ਅਤੇ ਇਹ ਇਸ ਸ਼ੁੱਕਰਵਾਰ ਨੂੰ 1,94,415 ਰੁਪਏ 'ਤੇ ਆ ਗਈ ਯਾਨੀ ਕਿ ਚਾਂਦੀ 16,503 ਰੁਪਏ ਪ੍ਰਤੀ ਕਿਲੋ ਕ੍ਰੈਸ਼ ਹੋ ਗਈ ।
‎
‎MCX 'ਤੇ ਵੀ ਚਾਂਦੀ ਕ੍ਰੈਸ਼
‎ਨਾ ਸਿਰਫ ਘੇਰੂਲ ਬਾਜ਼ਾਰਾਂ ਵਿੱਚ, ਜਦਕਿ ਚਾਂਦੀ ਦੀ ਕੀਮਤ ਵਾਅਦਾ ਕਾਰੋਬਾਰ ਵਿੱਚ ਵੀ ਕ੍ਰੈਸ਼ ਹੋ ਗਈ ਹੈ, 4 ਦਸੰਬਰ ਦੀ ਐਸਪਾਇਰੀ ਵਾਲੀ ਜੋ 1 ਕਿਲੋ ਚਾਂਦੀ 16 ਅਕਤੂਬਰ ਨੂੰ ਐਮ.ਸੀ.ਐਕਸ 'ਤੇ 2,11,187 ਰੁਪਏ 'ਤੇ ਮਿਲ ਰਹੀ ਸੀ, ਉਹ ਇਸ ਸ਼ੁੱਕਰਵਾਰ ਨੂੰ ਕ੍ਰੈਸ਼ ਹੋ ਕੇ 1,96,100 ਰੁਪਏ ਰਹਿ ਗਈ । ਇਸ ਹਿਸਾਬ ਨਾਲ ਚਾਂਦੀ ਚਾਰ ਦਿਵ ਵਿੱਚ 15,087 ਰੁਪਏ ਕਿਲੋ ਸਸਤੀ ਹੋ ਗਈ ।
📲Get App