🔥 TRENDING Congress Aims to Capture 27 Zila Paris... RAS Officer Yogesh Lawania Killed in R... कॉकरोच जनता पार्टीने नागपूरच्या संविधा... Delhi Police Seize Cannabis and Cash i... Mokama MLA Anant Singh's Daughter Shiv... Lakha Banjara Lake in Sagar Glitters w...
24 Nov 2026•
ગુજરાતી मराठी ਪੰਜਾਬੀ বাংলা
Religion

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ ''ਚ ਦਾਨ ਕਰ ਗਿਆ 150 ਕਰੋੜ ਦਾ 121 ਕਿਲੋ ਸੋਨਾ

✍️ Reporter: Shamsher Singh 🗓 24 Nov 2026, 09:04 PM 👁 17
Share: 💬 WhatsApp 📘 Facebook 𝕏 Post

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ ''ਚ ਦਾਨ ਕਰ ਗਿਆ 150 ਕਰੋੜ ਦਾ 121 ਕਿਲੋ ਸੋਨਾ

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ ''ਚ ਦਾਨ ਕਰ ਗਿਆ 150 ਕਰੋੜ ਦਾ 121 ਕਿਲੋ ਸੋਨਾ
‎Tuesday, Nov 24, 2026।
‎ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਤਿਰੂਮਲਾ 'ਚ ਸਥਿਤ ਭਗਵਾਨ ਵੇਂਕਟੇਸ਼ਵਰ ਸਵਾਮੀ (ਤਿਰੂਪਤੀ ਬਾਲਾਜੀ) ਮੰਦਰ ਮੋਹਰੇ ਇੱਕ ਅਣਪਛਾਤੇ ਸ਼ਰਧਾਲੂ ਵੱਲੋਂ ਦਿੱਤਾ ਗਿਆ ਵੱਡਾ ਦਾਨ ਦੇਸ਼ ਭਰ 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਚੇਨਈ ਦੇ ਇੱਕ ਐਨ.ਆਰ.ਆਈ. ਕਾਰੋਬਾਰੀ ਨੇ ਭਗਵਾਨ ਵੇਂਕਟੇਸ਼ਵਰ ਸਵਾਮੀ ਨੂੰ 121 ਕਿੱਲੋਗ੍ਰਾਮ ਸੋਨੇ ਤੋਂ ਬਣੇ ਗਹਿਣੇ ਅਰਪਿਤ ਕੀਤੇ ਹਨ। ਇਨ੍ਹਾਂ ਗਹਿਣਿਆਂ ਦੀ ਅਨੁਮਾਨਿਤ ਕੀਮਤ 140 ਤੋਂ 150 ਕਰੋੜ ਰੁਪਏ ਦੱਸੀ ਜਾ ਰਹੀ ਹੈ।
‎ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ ਇਤਿਹਾਸ 'ਚ ਕਿਸੇ ਇੱਕ ਸ਼ਰਧਾਲੂ ਵੱਲੋਂ ਇੰਨੀ ਵੱਡੀ ਮਾਤਰਾ 'ਚ ਸੋਨੇ ਦੇ ਗਹਿਣੇ ਦਾਨ ਕੀਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਸ਼ਰਧਾਲੂ ਨੇ ਆਪਣੀ ਪਛਾਣ ਜਨਤਕ ਨਾ ਕਰਨ ਦੀ ਵਿਸ਼ੇਸ਼ ਇੱਛਾ ਜ਼ਾਹਰ ਕੀਤੀ ਹੈ। ਇਸ ਦਾਨ 'ਚ ਕੁੱਲ 121 ਕਿੱਲੋਗ੍ਰਾਮ ਸੋਨੇ ਨਾਲ 46 ਵੱਖ-ਵੱਖ ਤਰ੍ਹਾਂ ਦੇ ਗਹਿਣੇ ਤਿਆਰ ਕਰਵਾਏ ਗਏ ਹਨ, ਜੋ 9 ਵੱਖ-ਵੱਖ ਸੈੱਟਾਂ 'ਚ ਵੰਡੇ ਗਏ ਹਨ। ਇਨ੍ਹਾਂ 'ਚ ਭਗਵਾਨ ਦਾ ਮੁਕੁਟ, ਭੁਜਕੀਰਤੀਆਂ, ਸ਼ੰਖ-ਚੱਕਰ, ਵੱਡਾਨਮ (ਕਮਰਬੰਦ) ਅਤੇ ਅਭੈ ਹਸਤ ਵਰਗੇ ਪ੍ਰਮੁੱਖ ਆਭੂਸ਼ਣ ਸ਼ਾਮਲ ਹਨ। ਇਨ੍ਹਾਂ ਗਹਿਣਿਆਂ ਨੂੰ ਤਿਆਰ ਕਰਨ ਵਿੱਚ TTD ਅਧਿਕਾਰੀਆਂ ਦੇ ਸੁਝਾਵਾਂ ਅਤੇ ਆਗਮ ਸ਼ਾਸਤਰ ਦੇ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਅਤੇ ਇਹਨਾਂ ਨੂੰ ਬਣਾਉਣ ਲਈ ਲਗਭਗ 15 ਮਹੀਨਿਆਂ ਦਾ ਸਮਾਂ ਲੱਗਾ ਹੈ।
‎ਦਾਨ ਦੇਣ ਵਾਲੇ NRI ਕਾਰੋਬਾਰੀ ਦਾ ਮੰਨਣਾ ਹੈ ਕਿ ਭਗਵਾਨ ਵੇਂਕਟੇਸ਼ਵਰ ਸਵਾਮੀ ਦੇ ਆਸ਼ੀਰਵਾਦ ਨਾਲ ਹੀ ਉਨ੍ਹਾਂ ਦੇ ਕਾਰੋਬਾਰ 'ਚ ਤਰੱਕੀ ਹੋਈ ਹੈ। ਇਸੇ ਕਰ ਕੇ ਉਨ੍ਹਾਂ ਨੇ ਆਪਣੀ ਕੰਪਨੀ ਦੇ ਮੁਨਾਫ਼ੇ ਦਾ ਇੱਕ ਹਿੱਸਾ ਭਗਵਾਨ ਨੂੰ ਸੋਨੇ ਦੇ ਗਹਿਣਿਆਂ ਦੇ ਰੂਪ 'ਚ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੋਂ ਵੀ ਆਪਣੀ ਪਛਾਣ ਗੁਪਤ ਰੱਖਣ ਦੀ ਅਪੀਲ ਕੀਤੀ ਹੈ।
‎ਜਾਣਕਾਰੀ ਅਨੁਸਾਰ 26 ਨਵੰਬਰ ਨੂੰ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਤਿਰੂਮਲਾ ਦੌਰੇ ਦੌਰਾਨ ਉਨ੍ਹਾਂ ਦੀ ਮੌਜੂਦਗੀ 'ਚ ਇਹ 121 ਕਿੱਲੋਗ੍ਰਾਮ ਸੋਨੇ ਦੇ ਗਹਿਣੇ TTD ਅਧਿਕਾਰੀਆਂ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਗਵਾਨ ਵੇਂਕਟੇਸ਼ਵਰ ਸਵਾਮੀ ਦੇ ਨਿਯਮਤ ਸ਼ਿੰਗਾਰ 'ਚ ਪਹਿਲਾਂ ਹੀ ਲਗਭਗ 650 ਕਿੱਲੋਗ੍ਰਾਮ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਇਹ ਨਵੇਂ ਗਹਿਣੇ ਵੀ ਮੰਦਰ ਦੇ ਖ਼ਜ਼ਾਨੇ ਵਿੱਚ ਸ਼ਾਮਲ ਹੋ ਜਾਣਗੇ।
📲Get App