🔥 TRENDING जैथरा में भाजपा प्रदेश मीडिया पैनलिस्ट... नवादा में फर्जी वेतन एरियर भुगतान मामल... હિંમતનગર નજીક વીજળીના ધાંધિયા: વેપારીઓ... सुमेरपुर पंचायत समिति के वार्ड नंबर 17... दलसिंहसराय में डैनी चौक के पास ट्रक पो... खेड़ला ग्राम पंचायत: सरपंच प्रत्याशी र...
14 Oct 2026•
ગુજરાતી मराठी ਪੰਜਾਬੀ বাংলা
15 ਅਕਤੂਬਰ ਦੇ ''ਪੰਜਾਬ ਬੰਦ'' ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਸਮਰਥਨ ਦਾ ਐਲਾਨ
Politics

15 ਅਕਤੂਬਰ ਦੇ ''ਪੰਜਾਬ ਬੰਦ'' ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਸਮਰਥਨ ਦਾ ਐਲਾਨ

✍️ Reporter: Shamsher Singh 🗓 14 Oct 2026, 10:44 PM 👁 14
Share: 💬 WhatsApp 📘 Facebook 𝕏 Post

15 ਅਕਤੂਬਰ ਦੇ ''ਪੰਜਾਬ ਬੰਦ'' ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਸਮਰਥਨ ਦਾ ਐਲਾਨ

15 ਅਕਤੂਬਰ ਦੇ ''ਪੰਜਾਬ ਬੰਦ'' ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਸਮਰਥਨ ਦਾ ਐਲਾਨ
‎Wednesday, Oct 14, 2026। ਚੰਡੀਗੜ : ਸ਼ਮਸ਼ੇਰ ਸਿੰਘ ਮਰਾੜ; ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੀ ਦੁਖਦਾਈ ਕਤਲ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ 15 ਅਕਤੂਬਰ (ਦਿਨ ਵੀਰਵਾਰ) ਨੂੰ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਦੀਆਂ ਤਿੰਨ ਪ੍ਰਮੁੱਖ ਵਿਰੋਧੀ ਪਾਰਟੀਆਂ—ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਸ਼ਾਂਤਮਈ ਬੰਦ ਦਾ ਪੂਰਨ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਪਾਰਟੀ ਵਰਕਰਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਜਨਤਾ ਤੋਂ ਸਹਿਯੋਗ ਮੰਗਣ ਦੀ ਬੇਨਤੀ ਕੀਤੀ ਹੈ।ਭਾਜਪਾ ਦੀ ਸੀ.ਬੀ.ਆਈ. ਜਾਂਚ ਦੀ ਮੰਗ
‎ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਅਤਿ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਨਸਾਫ਼ ਲਈ ਪਰਿਵਾਰ ਦੇ ਨਾਲ ਹੈ ਅਤੇ 15 ਅਕਤੂਬਰ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਦੀ ਹੈ।ਕਾਂਗਰਸ ਵੱਲੋਂ ਸਮੂਹ ਆਗੂਆਂ ਤੇ ਵਰਕਰਾਂ ਨੂੰ ਇਕਜੁੱਟਤਾ ਦੀ ਅਪੀਲ
‎ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਅਪੀਲ ਵਿੱਚ ਪਰਵਿੰਦਰ ਸਿੰਘ ਝੋਟਾ (ਮਾਨਸਾ) ਦੀ ਦੁਖਦਾਈ ਮੌਤ ਦੇ ਮੱਦੇਨਜ਼ਰ 15 ਅਕਤੂਬਰ 2026 ਦੇ ਮੁਕੰਮਲ ਬੰਦ ਨੂੰ ਕਾਂਗਰਸ ਪਾਰਟੀ ਵੱਲੋਂ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ
📲Get App